ਬਾਲੀਵੁੱਡ ਦੀ ਖੁਬਸੂਰਤ ਅਭਿਨੇਤਰੀ ਮਰਹੂਮ ਸ਼੍ਰੀਦੇਵੀ ਦੀ ਬੇਟੀ ਜਾਨ•ਵੀ ਕਪੂਰ ਫਿਲਮ ਧੜਕ ਦੇ ਰਾਹੀ ਫਿਲਮੀ ਦੁਨੀਆ ਵਿੱਚ ਕਦਮ ਰੱਖਣ ਜਾ ਰਹੀ ਹੈ। ਫਿਲਮ ਨੂੰ ਲੈਕੇ ਦਰਸ਼ਕਾਂ ਅਤੇ ਪੂਰੀ ਫਿਲ਼ਮ ਇੰਡਸਟਰੀ ਵਿੱਚ ਭਾਰੀ ਉਤੇਜਨਾ ਅਤੇ ਚਰਚਾਵਾਂ ਚੱਲ ਰਹੀਆਂ ਹਨ।ਇਸ ਫਿਲਮ ਰਾਹੀ ਵੱਡੇ ਪਰਦੇ 'ਤੇ ਬਤੌਰ ਮੁੱਖ ਕਲਾਕਾਰ, ਕਦਮ ਰੱਖਣ ਜਾ ਰਹੇ ਕਲਾਕਾਰ ਜਾਨ•ਵੀ ਕਪੂਰ ਅਤੇ ਇਸ਼ਾਨ ਖੱਟਰ ਅੱਜ ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਪਹੁੰਚੀ ।ਜਿੱਥੇ ਦੋਹਾਂ ਹੀ ਕਲਾਕਾਰਾਂ ਨੇ ਦਰਸ਼ਕਾਂ ਦਾ ਖੂਬ ਮਨ ਪਰਚਾਵਾ ਕੀਤਾ ਅਤੇ ਬਾਲੀਵੁੱਡ ਦੇ ਗਾਣਿਆਂ ਦੀਆਂ ਤਰਜਾਂ ਉੱਪਰ ਨੱਚ ਨੱਚ ਧਮਾਲਾ ਪਾਈਆਂ। ਇਸ ਮੌਕੇ ਦੋਹਾਂ ਹੀ ਕਲਾਕਾਰਾਂ ਨੇ ਕਿਹਾ ਕਿ ਉਹ ਆਪਣੀ ਪਲੇਠੀ ਫਿਲਮ ਨੂੰ ਲੈ ਕੇ ਬਹੁਤ ਉੁੱਤੇਜਿਤ ਹਨ। ਇਹ ਫਿਲਮ ਨਿਰਦੇਸ਼ਕ ਸ਼ਸ਼ਾਕ ਖੇਤਾਨ ਦੁਆਰਾ ਲਿਖੀ ਗਈ 'ਤੇ ਨਿਰਦੇਸ਼ਿਤ ਕੀਤੀ ਗਈ ਹੈ, ਜਦਕਿ ਇਸਨੂੰ ਸੰਗੀਤਕਾਰ ਅਜੈ-ਅਤੁਲ ਨੇ ਆਪਣੀਆਂ ਸੰਗੀਤਕ ਧੁਨਾ ਨਾਲ ਸਜਾਇਆ ਹੈ, ਨਿਰਮਾਤਾ ਦੇ ਰੂਪ ਵਿੱਚ ਕਰਨ ਜੌਹਰ ਦਾ ਨਾਲ ਇਸ ਫਿਲਮ ਨਾਲ ਜੁੜਦਾ ਹੈ ਅਤੇ ਆਸ਼ੁਤੋਸ਼ ਰਾਣਾ, ਐਸ਼ਵਰਿਆ ਨਰਕਰ ਆਦਿ ਫਿਲਮ ਦੇ ਬਾਕੀ ਕਲਾਕਾਰਾਂ ਵਿੱਚ ਸ਼ਾਮਿਲ ਹਨ । ਦੋਹਾਂ ਹੀ ਕਲਾਕਾਰ ਚੰਡੀਗੜ• ਯੂਨੀਵਰਸਿਟੀ ਘੜੂੰਆਂ ਵਿਖੇ ਪਹੁੰਚ ਕੇ ਅਤੇ ਖਾਸ ਕਰ ਇੱਥੌਂ ਦੇ ਨੋਜੁਆਨ ਮੁੰਡੇ ਕੁੜੀਆਂ ਦੇ ਰੂਬਰੂ ਹੋ ਕੇ ਬੇਹੱਦ ਖੁਸ਼ੀ ਮਹਿਸੂਸ ਕੀਤੀ।
ਇਸ ਮੌਕੇ ਜਾਨ•ਵੀ ਆਪਣੀ ਮਾਂ ਸ਼੍ਰੀਦੇਵੀ ਨੂੰ ਯਾਦ ਕਰਦਿਆਂ ਭਾਵੁੱਕ ਹੋ ਗਈ ਅਤੇ ਕਿਹਾ ਕਿ ਉਹਨਾਂ ਦੀ ਅਚਾਨਕ ਹੋਈ ਮੌਤ ਦੇ ਸਦਮੇ ਤੋਂ ਉਹ ਹਾਲੇ ਤੱਕ ਉੱਭਰ ਨਹੀ ਸਕੀ ਹੈ ਅਤੇ ਆਪਣੀ ਪਲੇਠੀ ਫਿਲਮ ਧੜਕ ਦੇ ਰਿਲੀਜ਼ ਮੌਕੇ ਉਹਨਾਂ ਦੀ ਕਮੀ ਉਸ ਨੂੰ ਬਹੁਤ ਖੱਲ ਰਹੀ ਹੈ। ਜਾਨ•ਵੀ ਨੇ ਅੱਗੇ ਕਿਹਾ ਕਿ ਉਹਨਾਂ ਮਾਂ ਸਦਾ ਉਹਨਾਂ ਲਈ ਪ੍ਰੇਰਨਾਸ੍ਰੋਤ ਰਹੇਗੀ। ਅਦਾਕਾਰੀ ਅਤੇ ਨਾਚ ਦੇ ਮਾਮਲੇ ਵਿੱਚ ਭਾਵੇਂ ਕਦੇ ਵੀ ਉਹ ਸ਼੍ਰੀਦੇਵੀ ਦੀ ਬਰਾਬਰੀ ਤਾਂ ਨਹੀ ਕਰ ਪਾਵੇਗੀ, ਪਰ ਫੇਰ ਵੀ ਸਦਾ ਇੱਛਾ ਰਹੇਗੀ ਕਿ ਉਹ ਦਰਸ਼ਕਾਂ ਦੇ ਦਿਲਾਂ'ਤੇ ਆਪਣੀ ਮਾਂ ਦੀ ਤਰਾਂ• ਛਾਪ ਸਜਾ ਸਕੇ।
ਅਦਾਕਾਰ ਇਸ਼ਾਨ ਖੱਟਰ ਨੇ ਕਿਹਾ ਕਿ ਉਸਨੇ ਸਾਲ ੨੦੦੫ ਵਿੱਚ ਬਤੌਰ ਬਾਲ ਕਲਾਕਾਰ ਫਿਲ਼ਮ 'ਵਾਹ! ਲਾਈਫ ਹੋ ਤੋ ਐਸੀ' ਦੇ ਰਾਹੀਂ ਫਿਲਮ ਨਗਰੀ ਦੇ ਵਿੱਚ ਕਦਮ ਰੱਖਿਆ ਸੀ ਜਦੋਕਿ ਇਹ ਪਹਿਲੀ ਵਾਰ ਹੈ ਕਿ ਉਹ ਮੁੱਖ ਕਲਾਕਾਰ ਦੇ ਰੂਪ ਵਿੱਚ ਫਿਲਮ ਧੜਕ ਦੇ ਰਾਹੀਂ ਸਿਲਵਰ ਸਕਰੀਨ'ਤੇ ਬਤੌਰ ਮੁੱਖ ਪਾਤਰ ਉਤਰਣ ਜਾ ਰਿਹਾ ਹੈ।ਫਿਲਮ ਧੜਕ ਦੇ ਬਾਰੇ ਦੱਸਦਿਆਂ ਉਸਨੇ ਕਿਹਾ ਕਿ ਇਹ ਦੋ ਨੋਜਵਾਨ ਦਿਲਾਂ ਦੇ ਪਿਆਰ ਦੀ ਕਹਾਣੀ ਹੈ ਜੋ ਅੱਜ ਦੇ ਜਵਾਨ ਮੁੰਡੇ-ਕੁੜੀਆਂ ਦੀਆਂ ਭਾਵਨਾਵਾਂ ਦੇ ਇਰਧ-ਗਿਰਧ ਘੁੰਮਦੀ ਹੈ ਕਿ ਕਿਵੇਂ ਦੋ ਜਾਣੇ ਇੱਕ-ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ ਅਤੇ ਸਭ ਤਰਾਂ• ਦੇ ਸਮਾਜਿਕ ਅੰਤਰ ਨੂੰ ਭੁਲਾ ਦਿੰਦੇ ਹਨ, ਪਰ ਉਹਨਾਂ ਦਾ ਇੰਝ ਮਿਲਣਾ ਸਮਾਜ ਸੌਖਿਆ ਕਬੂਲ ਨਹੀ ਕਰਦਾ।ਚੰਡੀਗੜ• ਯੂਨੀਵਰਸਿਟੀ ਘੜੂੰਆਂ ਦੇ ਵਿਹੜੇ ਆਉਣ'ਤੇ ਇਸ਼ਾਨ ਖੱਟਰ 'ਤੇ ਜਾਨ•ਵੀ ਕਪੂਰ ਨੇ ਕਿਹਾ ਕਿ ਇਹ ਉਹਨਾਂ ਲਈ ਪਹਿਲਾ ਮੌਕਾ ਹੈ ਕਿ ਉਹ ਪੰਜਾਬ ਦੇ ਨੋਜੁਆਨਾਂ ਦੇ ਸਨਮੁੱਖ ਪੇਸ਼ ਹੋਏ ਹਨ, ਇੱਥੌਂ ਦੇ ਲੋਕਾਂ ਦੀ ਖੁੱਲ-ਦਿਲੀ, ਰੰਗ-ਬਰੰਗਾ ਸੱਭਿਆਚਾਰ ਬਹੁਤ ਹੀ ਦਿਲ ਖਿੱਚਵਾਂ ਹੈ।ਉਹ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮਾਂ ਦੇ ਰਾਹੀ ਇੱਥੇ ਆਉਣਾ ਪਸੰਦ ਕਰੇਗੀ।