ਇੰਦਰਜੀਤ ਸਿੰਘ
ਫਾਜ਼ਿਲਕਾ, 16 ਜੁਲਾਈ 2018 - ਐਤਵਾਰ ਨੂੰ ਛੱਤੀਸਗੜ ਵਿੱਚ ਨਕਸਲੀਆਂ ਕੋਲੋਂ ਲੋਹਾ ਲੈਂਦੇ ਹੋਏ ਸ਼ਹੀਦੀ ਦਾ ਜਾਮ ਪੀਣ ਵਾਲੇ ਜਿਲਾ ਫਾਜਿਲਕਾ ਦੇ ਪਿੰਡ ਫ਼ੱਤੂ ਵਾਲੇ ਦੇ ਮੁਖਤਿਆਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਅੰਤਮ ਸੰਸਕਾਰ ਕੀਤਾ ਗਿਆ । ਜਿੱਥੇ ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁਚੇ ਬੀ ਐਸ ਐਫ ਦੇ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਦੇ ਪ੍ਰਬੰਧਕੀ ਅਧਿਕਾਰੀ ਅਤੇ ਸਥਾਨਕ ਨੇਤਾਵਾਂ ਸਮੇਤ ਭਾਰੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਨਮ ਅੱਖਾਂ ਨਾਲ ਦਿੱਤੀ ਸ਼ਹੀਦ ਨੂੰ ਅੰਤਮ ਵਿਦਾਈ ਦਿੱਤੀ।
ਬੀਤੇ ਐਤਵਾਰ ਨੂੰ ਛੱਤੀਸਗੜ ਵਿੱਚ ਨਕਸਲੀਆਂ ਵੱਲੋਂ BSF ਦੀ ਟੁਕੜੀ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਇਸ ਹਮਲੇ ਵਿੱਚ ਬੀ ਏਸ ਏਫ ਦੇ 2 ਜਵਾਨ ਬੁਰੀ ਤਰ੍ਹਾਂ ਜਖਮੀ ਹੋਏ ਸਨ ਅਤੇ 2 ਜਵਾਨ ਸ਼ਹੀਦ ਹੋਏ ਸਨ ਜਿਨ੍ਹਾਂ ਵਿਚੋਂ ਇੱਕ ਜਵਾਨ ਜਿਲਾ ਫਾਜਿਲਕਾ ਦੇ ਪਿੰਡ ਫੱਤੂ ਵਾਲਾ ਦਾ ਰਹਿਣ ਵਾਲਾ ਮੁਖਤਿਆਰ ਸਿੰਘ ਸੀ ਜੋ ਨਕਸਲੀਆਂ ਦੇ ਨਾਲ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਿਆ ਸੀ ਜਿਸਦੀ ਮ੍ਰਿਤਕ ਦੇਹ ਨੂੰ ਅੱਜ ਉਸਦੇ ਜੱਦੀ ਪਿੰਡ ਵਿੱਚ ਲਿਆਇਆ ਗਿਆ ਜਿੱਥੇ ਸ਼ਹੀਦ ਜਵਾਨ ਦੇ ਪਰਿਵਾਰਿਕ ਮੈਬਰਾਂ ਅਤੇ ਜਿਲ੍ਹੇ ਦੇ ਆਲਾਧਿਕਾਰੀਆਂ ਸਮੇਤ BSF ਦੇ ਅਧਿਕਾਰੀ ਅਤੇ ਸਥਾਨਕ ਨੇਤਾਵਾਂ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਦੇ ਅੰਤਮ ਦਰਸ਼ਨ ਕੀਤੇ ਅਤੇ ਜਿੱਥੇ ਇਸ ਜਵਾਨ ਦੀ ਅੰਤਿਮ ਯਾਤਰਾ ਨੂੰ ਜੁਲੂਸ ਦਾ ਰੂਪ ਦਿੰਦੇ ਹੋਏ ਹਜਾਰਾਂ ਲੋਕਾਂ ਵੱਲੋਂ ਸ਼ਮਸ਼ਾਨ ਭੂਮੀ ਵਿੱਚ ਪਹੁੰਚਾਇਆ ਗਿਆ ਜਿੱਥੇ ਸਥਾਨਕ ਨੇਤਾਵਾਂ ਅਤੇ BSF ਅਧਿਕਾਰੀਆਂ ਸਮੇਤ ਜਿਲ੍ਹੇ ਦੇ ਪ੍ਰਸ਼ਾਸਕੀ ਅਧਿਕਾਰੀਆਂ ਅਤੇ ਸ਼ਹੀਦ ਦੇ ਪਰਿਵਾਰਿਕ ਮੈਬਰਾਂ ਵੱਲੋਂ ਸ਼ਹੀਦ ਦੀ ਚਿਤਾ ਨੂੰ ਸਲਾਮੀ ਦਿੱਤੀ ਗਈ ਇਸ ਮੌਕੇ BSF ਦੇ ਜਵਾਨਾਂ ਵੱਲੋਂ ਸ਼ਹੀਦ ਨੂੰ ਹਵਾਈ ਫਾਇਰ ਕਰ ਸਲਾਮੀ ਦੇਣ ਤੋਂ ਬਾਅਦ ਸ਼ਹੀਦ ਦੇ ਪਰਿਵਾਰਿਕ ਮੈਬਰਾਂ ਵੱਲੋਂ ਸ਼ਹੀਦ ਨੂੰ ਨਮ ਅੱਖਾਂ ਨਾਲ ਮੁੱਖ ਅੱਗਨੀਂ ਦਿੱਤੀ ਗਈ ਜਿਸਦੇ ਬਾਅਦ ਪੂਰੇ ਸ਼ਮਸ਼ਾਨ ਘਾਟ ਵਿੱਚ ਖੜੇ ਲੋਕਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ ਅਤੇ ਸ਼ਹੀਦ ਦੇ ਅੰਤਮ ਸੰਸਕਾਰ ਮੌਕੇ ਭਾਰਤ ਮਾਤਾ ਦੀ ਜੈ ਅਤੇ ਸ਼ਹੀਦ ਜਵਾਨ ਮੁਖਤਿਆਰ ਸਿੰਘ ਅਮਰ ਰਹੇ ਦੇ ਨਾਹਰੀਆਂ ਦੀ ਆਵਾਜ ਨਾਲ ਪੂਰਾ ਸ਼ਮਸ਼ਾਨ ਘਾਟ ਗੂੰਜ ਉੱਠਿਆ ।
ਜਿੱਥੇ ਇਸ ਮੌਕੇ ਸ਼ਹੀਦ ਹੋਏ ਜਵਾਨ ਦੀ ਵਿਧਵਾ ਪਤਨੀ ਸੁਮਨ ਰਾਣੀ ਨੇ ਦੱਸਿਆ ਕਿ ਅਜੇ 2 ਦਿਨ ਪਹਿਲਾਂ ਹੀ ਉਸਦੀ ਆਪਣੇ ਪਤੀ ਨਾਲ ਫੋਨ ਤੇ ਗੱਲ ਹੋਈ ਸੀ ਅਤੇ ਉਨ੍ਹਾਂ ਦੇ ਪਤੀ ਵੱਲੋਂ ਉਸਨੂੰ 15 ਅਗਸਤ ਨੂੰ ਛੁੱਟੀ ਲੈ ਕੇ ਵਾਪਸ ਆਉਣ ਨੂੰ ਆਖਿਆ ਗਿਆ ਸੀ ਅਤੇ ਇਸ ਗੱਲਬਾਤ ਦੇ ਦੌਰਾਨ ਪੂਰੇ 4 ਘੰਟੇ ਤੱਕ ਸਾਰੇ ਪਰਿਵਾਰਿਕ ਮੈਬਰਾਂ ਨਾਲ ਉਸਦੇ ਪਤੀ ਨੇ ਗੱਲ ਕੀਤੀ ਸੀ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਗੱਲ ਉਨ੍ਹਾਂ ਦੀ ਆਖਰੀ ਫੋਨ ਕਾਲ ਹੋਵੇਗੀ ਇਸ ਮੌਕੇ ਉਸਨੇ ਆਪਣੇ ਪਤੀ ਦੀ ਸ਼ਹਾਦਤ ਉੱਤੇ ਗਰਵ ਵੀ ਮਹਿਸੂਸ ਕੀਤਾ ਉਨ੍ਹਾਂਨੇ ਪਰ ਦੂਜੇ ਪਾਸੇ ਮੀਡਿਆ ਵੱਲੋ ਇਹ ਪੁੱਛੇ ਜਾਣ ਤੇ ਕਿ ਉਹ ਵੀ ਆਪਣੇ ਬੇਟੇ ਨੂੰ ਫੌਜ ਵਿੱਚ ਭਰਤੀ ਕਰਵਾਉਣਗੇ ਜਾਂ ਨਹੀਂ ਇਸਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੇ ਬੇਟੇ ਨੂੰ ਕਿਸੇ ਵੀ ਕੀਮਤ ਤੇ ਫੌਜ ਵਿੱਚ ਭਰਤੀ ਨਹੀਂ ਹੋਣ ਦੇਵੇਗੀ ।
ਉਥੇ ਹੀ ਇਸ ਮੌਕੇ ਸ਼ਹੀਦ ਦੀ ਬੇਟੀ ਸਿਮਰਨ ਕੌਰ ਨੇ ਦੱਸਿਆ ਕਿ ਉਸਨੂੰ ਆਪਣੇ ਪਿਤਾ ਦੇ ਜਾਣ ਦਾ ਦੁੱਖ ਵੀ ਬਹੁਤ ਹੈ ਪਰ ਦੇਸ਼ ਲਈ ਸ਼ਹੀਦ ਹੋਣ ਤੇ ਗਰਵ ਵੀ ਮਹਿਸੂਸ ਹੋ ਰਿਹਾ ਹੈ ਉਥੇ ਹੀ ਜਦੋਂ ਮੀਡਿਆ ਵੱਲੋ ਉਸਨੂੰ ਫੌਜ ਵਿੱਚ ਭਰਤੀ ਹੋਣ ਸਬੰਧੀ ਪੁੱਛਿਆ ਤਾਂ ਉਸਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਕਦੇ ਵੀ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੇਗੀ ।
ਸ਼ਹੀਦ ਜਵਾਨ ਦੇ ਬੇਟੇ ਯੁੱਧਵੀਰ ਸਿੰਘ ਨੇ ਰੋਂਦੇ ਵਿਲਕਦੇ ਹੋਏ ਕਿਹਾ ਕਿ ਉਹ ਵੀ ਆਪਣੇ ਪਿਤਾ ਵਰਗਾ ਬਣੇਗਾ ਅਤੇ ਫੌਜ ਵਿੱਚ ਭਰਤੀ ਹੋਕੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਉਨ੍ਹਾਂ ਨਕਸਲੀਆਂ ਤੋਂ ਲਵੇਗਾ ਜਿਨ੍ਹਾਂ ਦੇ ਕਾਰਨ ਅੱਜ ਉਸਦੇ ਪਿਤਾ ਸ਼ਹੀਦ ਹੋਏ ਹਨ ।
ਸ਼ਹੀਦ ਦੇ ਅੰਤਮ ਸੰਸਕਾਰ ਮੌਕੇ ਪੋਹਚੇ BSF ਦੇ ਸੀ ਈ ਓ PK ਪੰਕਜ ਨੇ ਦੱਸਿਆ ਕਿ ਸ਼ਹੀਦ ਹੋਣ ਵਾਲਾ ਜਵਾਨ ਮੁਖਤਿਆਰ ਸਿੰਘ BSF ਦੀ 114 ਬਟਾਲੀਅਨ ਵਿੱਚ ਏੰਟੀ ਨਕਸਲ ਆਪਰੇਸ਼ਨ ਤੇ ਤੈਨਾਤ ਸੀ ਅਤੇ ਉੱਥੇ ਉੱਸ ਦੀ ਨਕਸਲੀਆਂ ਨਾਲ ਹੋਈ ਮੁੱਠਭੇੜ ਦੇ ਦੌਰਾਨ ਉਹ ਦੇਸ਼ ਲਈ ਸ਼ਹਾਦਤ ਦਿੰਦਿਆਂ ਹੋਈਆਂ ਵੀਰਗਤੀ ਨੂੰ ਪ੍ਰਾਪਤ ਹੋਇਆ ਹੈ ਅਤੇ BSF ਦੇ ਸਾਰੇ ਪ੍ਰਸ਼ਾਸਕੀ ਅਧਿਕਾਰੀਆਂ ਵੱਲੋਂ ਇਸਨੂੰ ਸ਼ਰੱਧਾਂਜਲਿ ਦੇਕੇ ਅੰਤਮ ਵਿਦਾਈ ਦਿੱਤੀ ਗਈ ਹੈ ।