ਹਰਜਿੰਦਰ ਸਿੰਘ ਗੋਲ੍ਹਣ
ਭਿੱਖੀਵਿੰਡ 16 ਜੁਲਾਈ 2018-ਵਿਧਾਨ ਸਭਾ ਹਲਕਾ ਖੇਮਕਰਨ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਵਲਟੋਹਾ ਵੱਲੋਂ ਪਾਰਟੀ ਪ੍ਰਤੀ ਦਿਨ-ਰਾਤ ਨਿਭਾਈਆਂ ਗਈਆਂ ਜਿੰਮੇਵਾਰੀਆਂ ਨੂੰ ਮੁੱਖ ਰੱਖਦਿਆਂ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਦਾ ਪ੍ਰਧਾਨ ਨਿਯੁਕਤ ਕਰਨਾ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ, ਰਣਜੀਤ ਸਿੰਘ ਚੀਮਾ, ਪਹਿਲਵਾਨ ਕਰਤਾਰ ਸਿੰਘ, ਜਿਲ੍ਹਾ ਜਨਰਲ ਸਕੱਤਰ ਗੁਰਦੇਵ ਸਿੰਘ ਲਾਖਣਾ, ਕਰਮਜੀਤ ਸਿੰਘ ਦਿਉਲ, ਜਸਬੀਰ ਸਿੰਘ ਸੁਰਸਿੰਘ, ਦਲਬੀਰ ਸਿੰਘ ਟੋਂਗ, ਹਰਜੀਤ ਸਿੰਘ ਸੰਧੂ, ਕੇਵਲ ਚੋਹਲਾ, ਸਰਵਨ ਸਿੰਘ ਰੂੜੇਆਸਲ, ਮਨਪ੍ਰੀਤ ਸਿੰਘ
ਲਵਲੀ, ਰਾਕੇਸ਼ ਪੰਡਿਤ, ਹਰਦਿਆਲ ਸਿੰਘ ਘਰਿਆਲਾ, ਅਰਸ਼ਬੀਰ ਸਿੰਘ ਨਾਰਲੀ, ਨੰਬਰਦਾਰ ਅਮਰਜੀਤ ਸਿੰਘ ਕੱਚਾਪੱਕਾ, ਬਲਜੀਤ ਸਿੰਘ ਖਹਿਰਾ, ਰਜਿੰਦਰ ਸਿੰਘ ਪੂਹਲਾ, ਕੰਵਲਜੀਤ ਸਿੰਘ ਭਿੱਖੀਵਿੰਡ, ਗੁਰਬਿੰਦਰ ਸਿੰਘ ਭੁੱਚਰ, ਬਲਜੀਤ ਸਿੰਘ ਭੰਡਾਲ, ਗੁਰਸੇਵਕ ਸਿੰਘ ਆਸਲ, ਗੁਰਦਾਸ ਸਿੰਘ ਢੋਲਣ, ਦਲਬੀਰ ਸਿੰਘ ਰੂਪ, ਗੁਰਲਾਲ ਸਿੰਘ ਭਗਵਾਨਪੁਰਾ, ਗੁਰਵਿੰਦਰ
ਸਿੰਘ ਬਹਿੜਵਾਲ, ਜਗਜੀਤ ਸਿੰਘ ਦੁਬਲੀ, ਸੇਵਕਪਾਲ ਸਿੰਘ, ਗੁਰਵਿੰਦਰ ਸਿੰਘ ਮਾਹਣਾ, ਅਮਰਜੀਤ ਸਿੰਘ ਪੱਤੂ, ਹਨੀ ਪੱਤੂ, ਸੁਖਪਾਲ ਸਿੰਘ ਰਾਣਾ, ਨਿਸ਼ਾਨ ਸਿੰਘ ਦਿਉਲ, ਸੰਦੀਪ ਸਿੰਘ ਨਾਰਲੀ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਗੁਰਭੇਜ ਸਿੰਘ ਮਨਿਆਲਾ, ਗੁਰਜੰਟ ਸਿੰਘ ਬੂੜਚੰਦ, ਬਲਜੀਤ ਸਿੰਘ ਸੁਰਸਿੰਘ, ਰਣਜੀਤ ਕੁਮਾਰ, ਲਵਪ੍ਰੀਤ ਮੱਦਰ, ਬਲਜਿੰਦਰ ਸਿੰਘ
ਥੇਹ ਸਰਹਾਲੀ, ਡਾ:ਜਗਤਾਰ ਸਿੰਘ, ਬਿਕਰਮਜੀਤ ਸਿੰਘ ਮੱਖੀ, ਗੁਰਲਾਲ ਸਿੰਘ, ਜਗਰੂਪ ਸਿੰਘ ਦਿਆਲਪੁਰਾ, ਰਾਜਾ ਘੁਰਕਵਿੰਡ, ਸੁਖਦੇਵ ਸਿੰਘ, ਗੁਰਦਿਆਲ ਸਿੰਘ ਜੋਧ ਸਿੰਘ ਵਾਲਾ, ਰਵਿੰਦਰ ਤਲਵੰਡੀ, ਗੁਰਵਿੰਦਰ ਤਲਵੰਡੀ, ਸਤਨਾਮ ਸਿੰਘ, ਜਿੰਦਰ ਸਿੰਘ ਦਿਉਲ, ਗੁਰਭੇਜ ਸਿੰਘ ਦਿਉਲ, ਹਰਦੇਵ ਸਿੰਘ ਆਦਿ ਪਾਰਟੀ ਆਗੂਆਂ ਨੇ ਕੀਤਾ ਤੇ ਆਖਿਆ ਕਿ ਸੁਖਬੀਰ ਸਿੰਘ ਵਲਟੋਹਾ ਹੀ ਐਸੇ ਇਨਸਾਨ ਸਨ, ਜਿਹਨਾਂ ਨੇ ਵਿਧਾਨ ਸਭਾ ਹਲਕਾ ਖੇਮਕਰਨ ਵਿਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਕੇ ਪਿੰਡ-ਪਿੰਡ ਪਾਰਟੀ ਦੇ ਬੂਟੇ ਲਾਏ ਸਨ। ਉਪਰੋਕਤ ਆਗੂਆਂ ਨੇ ਨਵ-ਨਿਯੁਕਤ ਹਲਕਾ ਪ੍ਰਧਾਨ ਸੁਖਬੀਰ ਸਿੰਘ ਵਲਟੋਹਾ ਤੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੂੰ ਵਧਾਈ ਦਿੱਤੀ ਤੇ ਸੂਬਾ ਇੰਚਾਰਜ ਮੁਨੀਸ਼ ਸਿਸੋਦੀਆ, ਪ੍ਰਧਾਨ
ਭਗਵੰਤ ਮਾਨ, ਸਹਿ ਪ੍ਰਧਾਨ ਡਾ:ਬਲਵੀਰ ਸਿੰੰਘ, ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਆਦਿ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹਨਾਂ ਆਗੂਆਂ ਦੀ ਨਿਯੁਕਤੀ ਪਾਰਟੀ ਲਈ ਚਾਨਣਾ ਮੁਨਾਰਾ ਸਾਬਤ ਹੋਵੇਗੀ ਤੇ ਨੌਜਵਾਨਾਂ ਵਿਚ ਨਵਾਂ ਜੋਸ਼ ਭਰੇਗੀ।