ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 16 ਜੁਲਾਈ 2018 -ਗੈਂਗਸਟਰ ਦਿਲਪ੍ਰੀਤ ਢਾਹਾਂ ਇੱਕ ਹਫਤੇ ਤੋਂ ਪੁਲਿਸ ਦੇੀ ਗ੍ਰਿਫਤ ਵਿਚ ਹੈ। ਜਿਸਤੋਂ ਬਾਅਦ ਉਸਦੀਆਂ ਮਹਿਲਾ ਮਿੱਤਰਾਂ ਅਤੇ ਹੋਰ ਸਾਥੀਆਂ ਨੂੰ ਪੁਲਿਸ ਵੱਲੋਂ ਦਿਲਪ੍ਰੀਤ ਦੇ ਬਿਆਨਾਂ ਦੇ ਅਧਾਰ 'ਤੇ ਚੁੱਕਿਆ ਗਿਆ ਹੈ। ਪਰ ਪੁਲਿਸ ਹੱਥ ਦਿਲਪ੍ਰੀਤ ਦੇ ਸਾਥੀ ਬੁੱਢਾ ਅਤੇ ਲੱਕੀ ਨਹੀਂ ਲੱਗੇ। ਇਹਨਾਂ ਦੋਹਾਂ ਨੇ ਦਿਲਪ੍ਰੀਤ ਬਾਬਾ ਨਾਲ ਮਿਲ ਕੇ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹਮਲਾ ਕੀਤਾ ਸੀ। ਪਰਮੀਸ਼ 'ਤੇ ਇਨ੍ਹਾਂ ਤਿੰਨਾਂ ਵੱਲੋਂ ਫਿਰੌਤੀ ਲੈਣ ਦੇ ਚੱਕਰ ਵਿਚ ਹਮਲਾ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਪਰਮੀਸ਼ ਵਰਮਾ ਨੇ ਗੈਂਗਸਟਰ ਦਿਲਪ੍ਰੀਤ ਨੂੰ 10 ਲੱਖ ਨਹੀਂ ਸਗੋਂ 20 ਲੱਖ ਰੁਪਏ ਫਿਰੌਤੀ ਦੇ ਦਿੱਤੇ ਸਨ।
ਇਸ ਮਾਮਲੇ 'ਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਮੀਸ਼ ਨੇ ਦਿਲਪ੍ਰੀਤ ਦੇ ਸਾਥੀਆਂ ਨੂੰ ਫਿਰੌਤੀ ਦੀ ਰਕਮ ਅਦਾ ਕੀਤੀ ਸੀ। ਪਰਮੀਸ਼ ਉਸ ਵੇਲੇ ਹਸਪਤਾਲ ਵਿਚ ਦਾਖਲ ਸੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਤਾਂ ਦਿਲਪ੍ਰੀਤ ਨੂੰ ਉਸ ਰਕਮ ਦਾ ਵੱਡਾ ਹਿੱਸਾ ਮਿਲ ਗਿਆ ਸੀ, ਪਰ ਦੂਜੀ ਕਿਸ਼ਤ ਦਾ ਮੋਟਾ ਹਿੱਸਾ ਉਸਦੇ ਦੋਸਤ ਲੱਕੀ ਵੱਲੋਂ ਰੱਖ ਲਿਆ ਗਿਆ ਸੀ।
ਬਹਿਰਾਲ ਪੁਲਿਸ ਵੱਲੋਂ ਦਿਲਪ੍ਰੀਤ ਦਾ ਸ਼ੂਕਰਵਾਰ ਨੂੰ ਦੋ ਦਿਨਾ ਰਿਮਾਂਡ ਲਿਆ ਸੀ ਅਤੇ ਐਤਵਾਰ ਨੂੰ ਇਹ ਰਿਮਾਂਡ ਦੋ ਦਿਨ ਹੋਰ ਅੱਗੇ ਵਧਾ ਦਿੱਤਾ ਗਿਆ ਕਿਉਂਕਿ ਪੁਲਿਸ ਨੂੰ ਦਿਲਪ੍ਰੀਤ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।