ਚੰਡੀਗੜ੍ਹ, 15 ਜੁਲਾਈ - ਬਾਬੂਸ਼ਾਹੀ ਡਾਟ ਕਾਮ ਦੇ ਵਿਜ਼ਿਟਰਜ਼ ਦੀ 14 ਜੁਲਾਈ ,2018 ਤੱਕ ਦੀ ਕੁੱਲ ਗਿਣਤੀ ਇੱਕ ਕਰੋੜ ਤੋਂ ਟੱਪ ਜਾਣ ਦੀ ਖੁਸ਼ੀ ਸਾਂਝੀ ਕਰਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਤਿਰਛੀ ਨਜ਼ਰ ਮੀਡੀਆ ਦੇ ਬਾਨੀ ਤੇ ਸੰਪਾਦਕ ਬਲਜੀਤ ਬੱਲੀ ਨੂੰ ਵਧਾਈਆਂ ਭੇਜੀਆਂ ਗਈਆਂ। ਉਨ੍ਹਾਂ ਨੇ ਬਾਬੂਸ਼ਾਹੀ ਦੇ ਇਸ ਮੀਲ ਪੱਥਰ ਮੌਕੇ ਉਚੇਚੇ ਤੌਰ 'ਤੇ ਵਧਾਈ ਦਿੰਦਿਆਂ ਕਿਹਾ, ''ਇਤਿਹਾਸਕ 10 ਮਿਲੀਅਨ ਵਿਜ਼ਟਰ ਅੰਕੜੇ ਨੂੰ ਪਾਰ ਕਰਨ ਲਈ ਟੀਮ ਬਾਬੂਸ਼ਾਹੀ ਅਤੇ ਇਸਦੇ ਫਾਊਂਡਰ -ਸੰਪਾਦਕ ਬਲਜੀਤ ਬੱਲੀ ਨੂੰ ਮੇਰੀ ਦਿਲਕਸ਼ੀ ਮੁਬਾਰਕ ਅਤੇ ਕਈ ਹੋਰ ਅਜਿਹੇ ਮੀਲ ਪੱਥਰ ਦੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ।''
ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ, ਪੰਜਾਬ