ਫਿਰੋਜ਼ਪੁਰ 14 ਜੁਲਾਈ (ਗੁਰਿੰਦਰ ਸਿੰਘ) ਸੀਮਾ ਸੁਰੱਖਿਆ ਬਲ ਨੇ ਫਿਰੋਜ਼ਪੁਰ ਸੈਕਟਰ ਅਧੀਨ ਪੈਂਦੀ ਚੌਂਕੀ ਕੁਲਵੰਤ ਏਰੀਆ ਵਿੱਚੋਂ ਕੌਮਾਂਤਰੀ ਸਰਹੱਦ ਨੇੜਿਓ ਇੱਕ ਪੈਕਟ ਹੈਰੋਇਨ ਸਮੇਤ ਇੱਕ ਕਿਸਾਨ ਨੂੰ ਗ੍ਰਿਫਤਾਰ ਕੀਤਾ ਹੈ, ਜੋ ਖੇਤੀ ਬਹਾਨੇ ਕੰਡਿਆਲੀ ਤਾਰ ਦੇ ਪਾਰ ਤੋਂ ਆਪਣੇ ਟਰੈਕਟਰ ਵਿੱਚ ਲੁੱਕਾ ਕੇ ਹੈਰੋਇਨ ਦੀ ਤਸਕਰੀ ਕਰ ਰਿਹਾ ਸੀ।
ਜਾਣਕਾਰੀ ਦਿੰਦਿਆਂ ਬੀ.ਐਸ.ਐਫ ਅਧਿਕਾਰੀਆਂ ਦੱਸਿਆ ਕਿ ਚੌਂਕੀ ਕੁਲਵੰਤ ਏਰੀਆ ਵਿੱਚ ਗੇਟ ਨੰਬਰ 176/ਐਮ ਵਿਖੇ ਤਾਰ ਤੋਂ ਪਾਰ ਖੇਤੀ ਕਰਨ ਗਏ ਕਿਸਾਨ ਮੇਜਰ ਸਿੰਘ ਦੀ ਵਾਪਸੀ ਤੇ ਬੀ.ਐਸ.ਐਫ 77 ਬਟਾਲੀਅਨ ਦੇ ਜਵਾਨਾਂ ਵੱਲੋਂ ਤਲਾਸ਼ੀ ਕਰਨ ਤੇ ਉਸਦੇ ਟਰੈਕਟਰ ਨੰਬਰ ਪੀ.ਬੀ 07 ਐਲ 3360 ਦੇ ਸਪੀਡੋ ਮੀਟਰ ਦੇ ਬਕਸੇ ਵਿਚ ਲੁੱਟਾਂ ਕੇ ਲਿਆਂਦੀ ਜਾ ਰਹੀ ਇੱਕ ਪੈਕਟ ਹੈਰੋਇਨ (ਵਜ਼ਨ ਕਰੀਬ 700 ਗ੍ਰਾਮ) ਬਰਾਮਦ ਹੋਈ। ਗ੍ਰਿਫਤਾਰ ਕਿਸਾਨ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ ਪਿੰਡ ਕਾਮਲਵਾਲਾ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਵਿਖੇ ਪਰਚਾ ਦਰਜ ਕੀਤਾ ਗਿਆ ਹੈ।