ਪਟਿਆਲਾ 14 ਜੁਲਾਈ - ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਡਿਜੀਟਲ ਪ੍ਰਣਾਲੀ ਨੂੰ ਉਤਸ਼ਾਹਿਤ ਲਈ ਸਟੇਟ ਬੈਂਕ ਆਫ ਇੰਡੀਆ ਦੇ ਸਹਿਯੋਗ ਨਾਲ ਪੰਜਾਬ ਵਿੱਚ ਬਿਜਲੀ ਖਪਤਕਾਰਾਂ ਦੇ ਬਿਲਾਂ ਦੀ ਅਦਾਇਗੀ ਆਰ.ਟੀ.ਜੀ.ਐਸ. ਮੋਡ ਰਾਹੀਂ ਸਵੀਕਾਰ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ 13 ਜੁਲਾਈ 2018 ਨੂੰ 100 ਕਰੋੜ ਰੁਪਏ ਦੇ ਲਗਭਗ ਬਿਜਲੀ ਬਿਲਾਂ ਦੀ ਅਦਾਇਗੀ ਡਿਜੀਟੀਲ/ਆਰ.ਟੀ.ਜੀ.ਐਸ. ਰਾਹੀਂ ਪ੍ਰਾਪਤ ਹੋਈ ਹੈ ਜ਼ੋ ਕਿ ਕਾਰਪੋਰੇਸ਼ਨ ਦੇ ਇਤਿਹਾਸ ਵਿੱਚ ਵੱਡੀ ਪ੍ਰਾਪਤੀ ਹੈ ਅਤੇ ਇਸ ਤੋਂ ਇਲਾਵਾ ਇਹ ਭਾਰਤ ਭਰ ਵਿੱਚ ਕਿਸੇ ਵੀ ਪਾਵਰ ਯੂਟੀਲਿਟੀ ਦੇ ਇਤਿਹਾਸ ਵਿੱਚ ਇਹ ਪ੍ਰਾਪਤੀ ਹੈ।ਇਹ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ.ਐਮ.ਡੀ ਇੰਜ. ਬਲਦੇਵ ਸਿੰਘ ਸਰਾਂ ਨੇ ਅੱਜ ਇੱਥੇ ਇਕ ਪ੍ਰੈਸ ਨੋਟ ਵਿੱਚ ਦਿੱਤੀ।
ਇਸ ਸਕੀਮ ਦੀ ਮਹੱਤਤਾ ਬਾਰੇ ਜਾਣਕਾਰੀ ਬਾਰੇ ਦਿੰਦਿਆਂ ਇੰਜ. ਸਰ੍ਹਾਂ ਨੇ ਦੱਸਿਆ ਕਿ ਹੁਣ ਪੰਜਾਬ ਵਿੱਚ ਜਿਨ੍ਹਾਂ ਬਿਜਲੀ ਖਪਤਕਾਰਾਂ ਦੇ ਬਿੱਲ 3 ਲੱਖ ਰੁਪਏ ਦੀ ਰਾਸ਼ੀ ਤੋਂ ਵੱਧ ਹੋਣਗੇ ਉਨ੍ਹਾਂ ਨੂੰ ਆਨਲਾਈਨ ਮੋਡ ਜਿਵੇਂ ਨੈਟ ਬੈਂਕਿੰਗ, ਕਰੈਡਿਟ ਕਾਰਡ, ਡੈਬਿਟ ਕਾਰਡ, ਆਰ.ਟੀ.ਜੀ.ਐਸ. ਅਤੇ ਐਨ.ਈ.ਐਫ.ਟੀ. ਆਦਿ ਰਾਹੀਂ ਕਰਨੀ ਹੋਵੇਗੀ। ਅਜਿਹੇ ਖਪਤਕਾਰ ਪੀ.ਐਸ.ਪੀ.ਸੀ.ਐਲ. ਦੀ ਵੈਬਸਾਈਟ ਤੋਂ ਆਪਣੇ ਬਿਲਾਂ ਦੀ ਰਸੀਦ ਕਿਸੇ ਵੀ ਸਮੇਂ ਡਾਊਨਲੋਡ ਕਰ ਸਕਦੇ ਹਨ।ਖਪਤਕਾਰਾਂ ਨੂੰ ਪੀ.ਐਸ.ਪੀ.ਸੀ.ਐਲ. ਦੇ ਦਫਤਰਾਂ ਵਿੱਚ ਅਦਾਇਗੀ ਲਈ ਨਹੀਂ ਜਾਣਾ ਪਵੇਗਾ।
ਇੰਜ. ਬਲਦੇਵ ਸਿੰਘ ਸਰਾਂ ਨੇ ਦੱਸਿਆ ਇਸ ਵੱਡੇ ਫੈਸਲੇ ਨਾਲ ਇੰਡਸਟਰੀ ਸਨਅਤਕਾਰ, ਸਰਕਾਰੀ ਅਦਾਰੇ, ਉਦਯੋਗਿਕ ਘਰਾਣੇ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਇਸ ਸਕੀਮ ਦਾ ਲਾਭ ਹੋਵੇਗਾ ਉਨ੍ਹਾਂ ਦੱਸਿਆ ਕਿ ਹੁਣ ਖਪਤਕਾਰ ਰਾਜ ਵਿੱਚ ਆਪਣੇ ਬਿਲਾਂ ਦੀ ਅਦਾਇਗੀ ਕਿਸੇ ਬੈਂਕ ਦੀ ਬ੍ਰਾਂਚ ਜਾਂ ਕਾਰਪੋਰੇਟ ਬੈਂਕ ਦੀ ਸਾਈਟ ਰਾਹੀਂ ਕਰ ਸਕਦੇ ਹਨ। ਇਸ ਨਾਲ ਉਨ੍ਹਾਂ ਦਾ ਕੀਮਤੀ ਸਮਾਂਬਚੇਗਾ ਅਤੇ ਉਨ੍ਹਾਂ ਨੂੰ ਲਾਈਨਾਂ ਵਿਚ ਨਹੀਂ ਖੜਣਾ ਪਵੇਗਾ।ਸ੍ਰੀ ਸਰ੍ਹਾਂ ਨੇ ਦੱਸਿਆ ਕਿ ਬਿੱਲਾਂ ਦੀ ਅਦਾਇਗੀ ਲਈ ਲਈ ਡੈਬਿਟ ਕਾਰਡ, ਕਰੈਡਿਟ ਕਾਰਡ, ਪੀ.ਟੀ.ਐਮ., ਆਰ.ਟੀ.ਜੀ.ਐਸ., ਬੀ.ਬੀ.ਪੀ.ਐਸ. ਆਦਿ ਰਾਹੀਂ ਵੀ ਉਲਪਬਧ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਆਪਣੇ ਸਾਰੇ ਬਿਜਲੀ ਖਪਤਕਾਰਾਂ ਨੂੰ ਭਵਿੱਖ ਵਿਚ ਵੀ ਨਵੀਆਂ ਆਉਂਦੀਆਂ ਸੂਚਨਾ ਟੈਕਨਾਲੋਜੀ ਦੀਆਂ ਤਕਨੀਕਾਂ ਰਾਹੀ ਚੰਗੀਆਂ ਖਪਤਕਾਰ ਸੇਵਾਵਾਂ ਪ੍ਰਦਾਨ ਮੁਹੱਈਆਂ ਕਰਵਾਉਣ ਲਈ ਵੀ ਵਚਨਬੱਧ ਹੈ।
ਕਾਰਪੋਰੇਸ਼ਨ ਡਾਇਰੈਕਟਰ ਵਿੱਤ ਸ੍ਰੀ ਜਤਿੰਦਰ ਗੋਇਲ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਨੇ ਇਹ ਸਕੀਮ ਨੂੰ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦੀ ਪ੍ਰਵਾਨਗੀ ਤੋਂ ਬਾਅਦ ਲਾਗੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ. ਸੂਚਨਾ ਟੈਕਨਾਲੋਜੀ ਦੇ ਪਸਾਰ ਨਾਲ ਖਪਤਕਾਰਾਂ ਨੂੰ ਹੋਰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਯਤਨਸ਼ੀਲ ਵੀ ਰਹੇਗਾ ਅਤੇ ਇਸ ਨਾਲ ਬਿਜਲੀ ਖੇਤਰ ਵਿਚ ਵੀ ਸੁਧਾਰ ਆਵੇਗਾ।