ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਬਸੀ ਪਠਾਣਾ ਦੇ ਪਿੰਡ ਸ਼ਹੀਦਗੜ੍ਹ ਵਿਖੇ ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ ਲਗਾਏ ਗਏ ਕੈਂਪ ਦਾ ਨਰੀਖਣ ਕਰਦੇ ਹੋਏ
ਬਸੀ ਪਠਾਣਾ, 11 ਜੁਲਾਈ:(ਦੀਦਾਰ ਗੁਰਨਾ ) ਮਹਾਤਮਾਂ ਗਾਂਧੀ ਸਰਬੱਤ ਵਿਕਾਸ ਯੋਜਨਾਂ ਵੱਖਵੱਖ ਵਿਭਾਗਾਂ ਵੱਲੋਂ ਭਲਾਈ ਸਕੀਮਾਂ ਦਾ ਲਾਭ ਸਾਰੇ ਯੋਗ ਲਾਭਪਾਤਰਾਂ ਨੂੰ ਪਹੁੰਚਾਣ ਵਿੱਚ ਵਿਸ਼ੇਸ਼ ਤੌਰ 'ਤੇ ਸਹਾਈ ਹੋ ਰਹੀ ਹੈ।ਕਿਉਂਕਿ ਇਸ ਸਕੀਮ ਅਧੀਨ ਪਿੰਡਾਂ ਦੇ ਕਲਸਟਰ ਬਣਾ ਕੇ ਜੋ ਕੈਂਪ ਲਗਾਏ ਜਾ ਰਹੇ ਹਨ, ਇਸ ਨਾਲ ਇੱਕੋ ਸਥਾਨ 'ਤੇ ਵੱਖਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਵੱਖਵੱਖ ਸਕੀਮਾਂ ਦੇ ਲਾਭਪਾਤਰਾਂ ਤੋਂ ਫਾਰਮ ਭਰਵਾ ਕੇ ਮੌਕੇ 'ਤੇ ਹੀ ਉਨ੍ਹਾਂ ਦਾ ਫੈਸਲਾ ਕੀਤਾ ਜਾਂਦਾ ਹੈ।ਇਹ ਜਾਣਕਾਰੀ ਵਿਧਾਇਕ ਬਸੀ ਪਠਾਣਾ ਸ. ਗੁਰਪ੍ਰੀਤ ਸਿੰਘ ਜੀ.ਪੀ. ਨੇ ਇਸ ਸਕੀਮ ਅਧੀਨ ਸ਼ਹੀਦਗੜ੍ਹ ਵਿਖੇ ਲਗਾਏ ਗਏ ਕੈਂਪ ਦਾ ਨਰੀਖਣ ਕਰਨ ਸਮੇਂ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਗਰੀਬ ਵਰਗ ਦੇ ਲੋਕਾਂ ਨੂੰ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਵਚਨਬੱਧ ਹੈ। ਇਸ ਲਈ ਸਾਰੇ ਪਿੰਡਾਂ ਦੇ ਲਾਭਪਾਤਰ ਜੋ ਪਹਿਲਾਂ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਰਹਿ ਗਏ ਹਨ, ਉਨ੍ਹਾਂ ਦੇ ਫਾਰਮ ਭਰਾ ਕੇ ਇਨ੍ਹਾਂ ਸਕੀਮਾਂ ਦਾ ਲਾਭ ਯੋਗ ਲਾਭਪਾਤਰਾਂ ਨੂੰ ਦਿੱਤਾ ਜਾਵੇਗਾ।
ਵਰਨਣਯੋਗ ਹੈ ਕਿ ਇਸ ਕੈਂਪ ਵਿੱਚ ਵੱਖਵੱਖ ਵਿਭਾਗਾਂ ਜਿਵੇਂ ਬੀ.ਡੀ.ਪੀ.ਓ., ਸੀ.ਡੀ.ਪੀ.ਓ., ਬੀ.ਪੀ.ਈ.ਓ., ਬਿਜਲੀ ਬੋਰਡ, ਜਲ ਸਪਲਾਈ ਤੇ ਸੈਨੀਟੇਸ਼ਨ, ਸਿਹਤ ਤੇ ਪਰਿਵਾਰ ਭਲਾਈ, ਖੇਤੀਬਾੜੀ, ਖੁਰਾਕ ਸਪਲਾਈ, ਕਿਰਤ ਵਿਭਾਗ, ਰੋਜ਼ਗਾਰ ਵਿਭਾਗ, ਕਰਜ਼ਾ ਮੁਆਫੀ ਸਕੀਮ ਨਾਲ ਸਬੰਧਤ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕਾਂ ਨੇ ਭਾਗ ਲਿਆਂ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਫਾਰਮ ਭਰੇ।
ਇਸ ਮੌਕੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼੍ਰੀਮਤੀ ਨਿਧੀ ਸਿਨਹਾ ਨੇ ਦੱਸਿਆ ਕਿ ਇਸ ਕੈਂਪ ਵਿੱਚ 120 ਪ੍ਰਾਰਥੀਆਂ ਨੇ ਵੱਖਵੱਖ ਸਕੀਮਾਂ ਦਾ ਲਾਭ ਲੈਣ ਲਈ ਆਪਣੇ ਬਿਨੈ ਪੱਤਰ ਦਿੱਤੇ।ਜੋ ਕਿ ਸਬੰਧਤ ਵਿਭਾਗਾਂ ਵੱਲੋਂ ਮੌਕੇ ਤੇ ਹੀ ਪ੍ਰਵਾਨ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ 5, ਮਾਲ ਵਿਭਾਗ ਵੱਲੋਂ 3, ਬਾਲ ਵਿਕਾਸ ਵਿਭਾਗ ਵੱਲੋਂ 7, ਰੋਜ਼ਗਾਰ ਦਫ਼ਤਰ ਵੱਲੋਂ 8, ਖੁਰਾਕ ਤੇ ਸਿਵਲ ਸਪਲਾਈ ਵੱਲੋਂ 4, ਪਾਵਰ ਕਾਰਪੋਰੇਸ਼ਨ ਵੱਲੋਂ 3 ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ 90 ਲਾਭਪਾਤਰਾਂ ਨੇ ਫਾਰਮ ਭਰਵਾਏ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਦਮਹੇੜੀ, ਜੜਖੇਲਾ ਖੇੜੀ, ਸ਼ਹੀਦਗੜ੍ਹ, ਫ਼ਤਹਿਪੁਰ ਅਰਾਈਆਂ, ਰਾਏਪੁਰ ਗੁੱਜਰਾਂ, ਖਾਲਸਪੁਰ,ਉਦਲਪੁਰ, ਮਹਿਦੂਦਾਂ, ਮੁੱਲਾਂਪੁਰ, ਲਾਡਪੁਰੀ ਤੇ ਮੁਗਲ ਮਾਜਰਾ ਦੇ ਲਾਭਪਾਤਰਾਂ ਨੇ ਵੱਖਵੱਖ ਭਲਾਈ ਸਕੀਮਾਂ ਦਾ ਲਾਭ ਲੈਣ ਵਾਸਤੇ ਅਰਜ਼ੀਆਂ ਦਿੱਤੀਆਂ।
ਇਸ ਮੌਕੇ ਨਾਇਬ ਤਹਿਸੀਲਦਾਰ ਅਰਜੁਨ ਗਰੇਵਾਲ, ਨਗਰ ਕੌਂਸਲ ਬਸੀ ਪਠਾਣਾ ਦੇ ਪ੍ਰਧਾਨ ਰਮੇਸ਼ ਗੁਪਤਾ, ਜ਼ਸਵੀਰ ਸਿੰਘ ਕੱਜਲਮਾਜਰਾ, ਦਵਿੰਦਰ ਸਿੰਘ ਸ਼ਹੀਦਗੜ੍ਹ, ਸਤਬੀਰ ਸਿੰਘ ਨੌਗਾਵਾਂ, ਵਰਿੰਦਰਪਾਲ ਸਿੰਘ ਵਿੰਕੀ, ਹਰਦੀਪ ਸਿੰਘ ਭੁੱਲਰ, ਕੁਲਬੀਰ ਸਿੰਘ ਸ਼ੇਰਗੜ੍ਹ, ਭੁਪਿੰਦਰਜੀਤ ਸਿੰਘ ਹੁਸੈਨਪੁਰ, ਜ਼ਸਵੀਰ ਸਿੰਘ ਤੋਂ ਇਲਾਵਾ ਵੱਖਵੱਖ ਪਿੰਡਾਂ ਦੇ ਪਤਵੰਤੇ ਵੀ ਮੌਜੂਦ ਸਨ।