ਨਵੀਂ ਦਿੱਲੀ, 11 ਜੁਲਾਈ - ਰਤਨ ਟਾਟਾ ਦੀ ਦੁਲਾਰੀ ਟਾਟਾ ਨੈਨੋ ਦਾ ਆਖਰ ਅੰਤ ਹੋ ਹੀ ਗਿਆ। ਨੈਨੋ ਦੁਨੀਆ ਦੀ ਸਭ ਤੋਂ ਸਸਤੀ ਕਾਰ ਹੋਣ ਦਾ ਮਾਣ ਹਾਸਲ ਕਰ ਚੁੱਕੀ ਹੈ। ਪਰ ਜੂਨ ਮਹੀਨੇ ਵਿਚ ਨੈਨੋ ਦਾ ਕੇਵਲ ਇਕ ਯੁਨਿਟ ਹੀ ਤਿਆਰ ਕੀਤਾ ਗਿਆ। ਕੰਪਨੀ ਨੇ ਸਵੀਕਾਰ ਕੀਤਾ ਜੋ ਸਥਿਤੀ ਕਾਰ ਦੀ ਮੌਜੂਦਾ ਸਮੇਂ ਵਿਚ ਚੱਲ ਰਹੀ ਹੈ, ਇਸਨੂੰ ਦੇਖਦਿਆਂ ਕਾਰ ਨੂੰ 2019 ਤੱਕ ਚਲਾਇਆ ਨਹੀਂ ਜਾ ਸਕਦਾ।
ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਅਨੁਸਾਰ ਹਾਲਾਂਕਿ ਪੂਰਨ ਰੂਪ ਵਿਚ ਇਹ ਕਾਰ ਬੰਦ ਨਹੀਂ ਹੋਵੇਗੀ। ਇਸ ਗੱਲ ਦੀ ਪੁਸ਼ਟੀ ਐਸ.ਐਨ. ਬਰਮਨ (ਸੇਲਜ਼, ਮਾਰਕਿਟਿੰਗ ਅਤੇ ਕਸਟਮਰ ਕੇਅਰ), ਪੈਸੇਂਜਰ ਵਹੀਕਲ ਯੂਨਿਟ ਨੇ ਕੀਤੀ ਕਿ ਉਨ੍ਹਾਂ ਵੱਲੋਂ ਹੁਣ ਕੰਪਨੀ ਦੀ ਡੀਲਰਸ਼ਿਪ ਤੋਂ ਆਰਡਰ ਆਉਣ 'ਤੇ ਹੀ ਕਾਰ ਤਿਆਰ ਕੀਤੀ ਜਾਏਗੀ।