ਕਾਦੀਆਂ,10 ਜੁਲਾਈ - ਸੋਮਵਾਰ ਸਵੇਰ ਕਾਦੀਆਂ ਵਿਖੇ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਗੋਡੀਂ ਹੱਥ ਲਾਉਣ ਕਾਰਨ ਪੰਜਾਬ ਪੁਲਿਸ ਦੇ ਅਫਸਰ ਨੂੰ ਮੁਅੱਤਲ ਕਰ ਦਿੱਤਾ ਗਿਆ। ਏ.ਐਸ.ਆਈ ਪਲਵਿੰਦਰ ਸਿੰਘ, ਜੋ ਕਿ ਵਰਦੀ ਵਿਚ ਆਨ ਡਿਊਟੀ ਸੀ, ਵੱਲੋਂ ਆਪਣੇ ਤਬਾਦਲੇ ਜਾਂ ਨਿੱਜੀ ਲਾਲਸਾ ਨੂੰ ਲੈ ਕੇ ਅਣਜਾਣਪੁਣੇ 'ਚ ਬਾਜਵਾ ਦੇ ਪੈਰੀਂ ਹੱਥ ਲਗਾ ਦਿੱਤੇ ਤਾਂ ਬਾਜਵਾ ਤੁਰੰਤ ਗੁੱਸੇ ਹੋ ਗਏ ਅਤੇ ਉਨ੍ਹਾਂ ਵੱਲੋਂ ਆਈ.ਜੀ (ਬਾਰਡਰ) ਸੁਰਿੰਦਰਪਾਲ ਸਿੰਘ ਪਰਮਰ ਨੂੰ ਏਐਸ.ਆਈ ਦੀ ਸ਼ਿਕਾਇਤ ਕੀਤੀ ਤੇ ਏ.ਐਸ.ਆਈ ਨੂੰ ਤੁਰੰਤ ਮੁਅੱਤਲ ਕਰਨ ਲਈ ਕਿਹਾ।
ਥੋੜ੍ਹੀ ਦੇਰ ਬਾਅਦ ਹੀ ਏਐਸਆਈ ਪਲਵਿੰਦਰ ਸਿੰਘ ਦਾ ਸਸਪੈਂਸ਼ਨ ਆਰਡਰ ਉਸਦੇ ਮੋਬਾਈਲ ਫੋਨ 'ਤੇ ਆ ਗਿਆ ਤੇ ਉਨ੍ਹਾਂ ਨੂੰ ਤੁਰੰਤ ਬਟਾਲਾ ਪੁਲਿਸ ਨੂੰ ਰਿਪੋਰਟ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ। ਬਟਾਲਾ ਦੇ ਐਸ.ਐਸ.ਪੀ ੳਪਿੰਦਰਜੀਤ ਸਿੰਘ ਘੁੰਮਣ ਨੇ ਏਐਸਆਈ ਦੇ ਸਸਪੈਂਸ਼ਨ ਆਰਡਰਾਂ ਦੀ ਪੁਸ਼ਟੀ ਕੀਤੀ।