ਪਟਿਆਲਾ, 25 ਜੂਨ 2018 (ਜੀ ਐੱਸ ਪੰਨੂ) - ਪੀ.ਆਰ.ਟੀ.ਸੀ ਵੱਲੋਂ ਪੰਜਾਬ ਦੇ ਪੰਜ ਵੱਡੇ ਸ਼ਹਿਰਾਂ ਪਟਿਆਲਾ, ਹੁਸ਼ਿਆਰਪੁਰ, ਜਲੰਧਰ, ਅੰਮ੍ਰਿਤਸਰ ਤੇ ਲੁਧਿਆਣਾ ਤੋਂ ਸਿੱਧੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੱਕ 1 ਜੁਲਾਈ 2018 ਤੋਂ ਪਹਿਲੀ ਵਾਰ ਕੁੱਲ 7 ਟਾਈਮ ਚਲਾਏ ਜਾ ਰਹੇ ਹਨ ਅਤੇ ਇਹ ਏ.ਸੀ. ਬੱਸਾਂ ਯਾਤਰੀਆਂ ਨੂੰ ਸਿੱਧਾ ਟਰਮੀਨਲ 3 'ਤੇ ਪਹੁੰਚਾਉਣਗੀਆਂ ਅਤੇ ਇਨਾਂ ਦੀ ਬੁਕਿੰਗ ਵੈਬਸਾਈਟ www.pepsu.in ਅਤੇ www.pepsuonline.com 'ਤੇ ਕਰਵਾਈ ਜਾ ਸਕਦੀ ਹੈ।
ਚੇਅਰਮੈਂਨ ਨੇ ਦੱਸਿਆ ਕਿ ਪਟਿਆਲਾ ਤੋਂ ਬੱਸ ਸ਼ਾਮ 4 ਵਜੇ ਚੱਲਕੇ ਰਾਤ 10:30 ਵਜੇ ਅੰਤਰ-ਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ ਸਵੇਰੇ 6 ਵਜੇ ਚੱਲਕੇ ਪਹਿਲਾ 7:30 ਵਜੇ ਆਈ.ਐਸ.ਬੀ.ਟੀ ਪਹੁੰਚੇਗੀ ਅਤੇ 8:15 ਵਜੇ ਪਟਿਆਲਾ ਲਈ ਚੱਲੇਗੀ। ਉਨਾਂ ਦੱਸਿਆ ਕਿ ਇਕ ਬੱਸ ਦੁਪਹਿਰੇ 12:40 ਵਜੇ ਚੱਲਕੇ ਸ਼ਾਮ 5:10 ਵਜੇ ਹਵਾਈ ਅੱਡੇ ਤੇ ਪਹੁੰਚੇਗੀ ਅਤੇ ਉਥੋਂ ਰਾਤ 8 ਵਜੇ ਚੱਲਕੇ 9:30 ਵਜੇ ਆਈ.ਐਸ.ਬੀ.ਟੀ ਵਿਖੇ ਅਤੇ ਉਥੋਂ 10 ਵਜੇ ਪਟਿਆਲਾ ਲਈ ਚੱਲੇਗੀ , ਹਵਾਈ ਅੱਡੇ ਤੋਂ ਕਿਰਾਇਆ 750 ਰੁਪਏ ਹੋਵੇਗਾ ਜਦਕਿ ਬੱਸ ਸਟੈਂਡ ਤੋਂ 585 ਰੁਪਏ ਹੋਵੇਗਾ।
ਇਸੇ ਤਰਾਂ ਹੁਸ਼ਿਆਰਪੁਰ ਤੋਂ ਦੁਪਹਿਰੇ 12:30 ਵਜੇ ਚੱਲਕੇ ਦੁਪਹਿਰੇ 3 ਵਜੇ ਲੁਧਿਆਣਾ ਅਤੇ ਰਾਤ 10:30 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ 11:10 ਤੇ ਚੱਲਕੇ 12 ਵਜੇ ਆਈ.ਐਸ.ਬੀ.ਟੀ ਅਤੇ 12:40 ਵਜੇ ਹੁਸ਼ਿਆਰਪੁਰ ਲਈ ਰਵਾਨਾ ਹੋਵੇਗੀ ਜੋ ਸਵੇਰੇ 8:15 ਵਜੇ ਹੁਸ਼ਿਆਰਪੁਰ ਪਹੁੰਚੇਗੀ ਇਸ ਦਾ ਹਵਾਈ ਅੱਡੇ ਤੋਂ ਕਿਰਾਇਆ 1070 ਰੁਪਏ ਹੋਵੇਗਾ ਜਦਕਿ ਬੱਸ ਸਟੈਂਡ ਤੋਂ 915 ਰੁਪਏ ਹੋਵੇਗਾ।
ਚੇਅਰਮੈਂਨ ਨੇ ਦੱਸਿਆ ਕਿ ਜਲੰਧਰ ਤੋਂ ਸ਼ਾਮ 7 ਵਜੇ ਚੱਲਕੇ 8:50 'ਤੇ ਲੁਧਿਆਣਾ ਅਤੇ ਸਵੇਰੇ 3:30 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਹਵਾਈ ਅੱਡੇ ਤੋਂ ਸਵੇਰੇ 4:30 ਵਜੇ ਚੱਲਕੇ ਦਿੱਲੀ ਬੱਸ ਅੱਡੇ ਅਤੇ ਲੁਧਿਆਣਾ ਹੁੰਦੇ ਹੋਏ ਦੁਪਹਿਰੇ 1:30 ਵਜੇ ਜਲੰਧਰ ਪਹੁੰਚੇਗੀ। ਉਨਾਂ ਦੱਸਿਆ ਹਵਾਈ ਅੱਡੇ ਤੋਂ ਕਿਰਾਇਆ 1040 ਰੁਪਏ ਹੋਵੇਗਾ ਜਦਕਿ ਬੱਸ ਸਟੈਂਡ ਤੋਂ 885 ਰੁਪਏ ਹੋਵੇਗਾ।
ਲੁਧਿਆਣਾ ਤੋਂ ਸਵੇਰੇ 6:45 ਵਜੇ ਬੱਸ ਚੱਲਕੇ ਦੁਪਹਿਰੇ 2 ਵਜੇ ਹਵਾਈ ਅੱਡੇ 'ਤੇ ਪਹੁੰਚੇਗੀ ਅਤੇ ਉਥੋਂ ਸ਼ਾਮ 5 ਵਜੇ ਚੱਲਕੇ ਆਈ.ਐਸ.ਬੀ.ਟੀ. ਤੋਂ ਲੁਧਿਆਣਾ, ਜਲੰਧਰ ਹੁੰਦੇ ਹੋਏ ਸਵੇਰੇ 5 ਵਜੇ ਅੰਮ੍ਰਿਤਸਰ ਸਾਹਿਬ ਪਹੁੰਚੇਗੀ। ਉਨਾਂ ਦੱਸਿਆ ਕਿ ਇਕ ਆਈ.ਐਸ.ਬੀ.ਟੀ ਤੋਂ ਸ਼ਾਮ 5:30 ਵਜੇ ਚੱਲਕੇ ਸਵੇਰੇ 5 ਵਜੇ ਅੰਮ੍ਰਿਤਸਰ ਸਾਹਿਬ ਪਹੁੰਚੇਗੀ ਅਤੇ ਅੰਮ੍ਰਿਤਸਰ ਸਾਹਿਬ ਤੋਂ 3:45 ਵਜੇ ਚੱਲਕੇ ਆਈ.ਐਸ.ਬੀ.ਟੀ. ਵਿਖੇ ਰਾਤ 2 ਵਜੇ ਪਹੁੰਚੇਗੀ ਅਤੇ ਆਈ.ਐਸ.ਬੀ.ਟੀ. ਤੋ ਸ਼ਾਮ 4:40 ਵਜੇ ਚੱਲਕੇ ਜਲੰਧਰ ਰਾਤ 12:30 ਵਜੇ ਪਹੁੰਚੇਗੀ। ਉਨਾਂ ਦੱਸਿਆ ਹਵਾਈ ਅੱਡੇ ਤੋਂ ਅੰਮ੍ਰਿਤਸਰ ਸਾਹਿਬ ਦਾ ਕਰਾਇਆ 1230 ਰੁਪਏ ਅਤੇ ਆਈ.ਐਸ.ਬੀ.ਟੀ ਤੋਂ ਅੰਮ੍ਰਿਤਸਰ ਸਾਹਿਬ ਦਾ ਕਰਾਇਆ 1075 ਰੁਪਏ ਅਤੇ ਜਲੰਧਰ ਤੋਂ ਆਈ.ਐਸ.ਬੀ.ਟੀ ਦਾ ਕਰਾਇਆ 885 ਰੁਪਏ ਹੋਵੇਗਾ।
ਇਕ ਬੱਸ ਸਵੇਰੇ 8:20 ਤੇ ਜਲੰਧਰ ਅਤੇ 10 ਵਜੇ ਲੁਧਿਆਣਾ ਅਤੇ 4:45 'ਤੇ ਹਵਾਈ ਅੱਡੇ ਪਹੁੰਚੇਗੀ ਅਤੇ ਉਥੋਂ ਰਾਤ 9:10 ਵਜੇ ਚੱਲਕੇ ਸਵੇਰੇ 5:30 ਲੁਧਿਆਣਾ ਪਹੁੰਚੇਗੀ। ਉਨਾਂ ਦੱਸਿਆ ਕਪੂਰਥਲਾ ਤੋਂ ਸ਼ਾਮ 6:40 ਵਜੇ ਚੱਲਕੇ ਲੁਧਿਆਣਾ ਹੁੰਦੇ ਹੋਏ ਸਵੇਰੇ 3:50 ਵਜੇ ਹਵਾਈ ਅੱਡੇ ਪਹੁੰਚੇਗੀ ਅਤੇ ਆਈ.ਐਸ.ਬੀ.ਟੀ ਤੋਂ 9:05 ਤੇ ਚੱਲਕੇ ਲੁਧਿਆਣਾ, ਜਲੰਧਰ ਹੁੰਦੇ ਹੋਏ ਸ਼ਾਮ 5:30 ਵਜੇ ਅੰਮ੍ਰਿਤਸਰ ਸਾਹਿਬ ਪਹੁੰਚੇਗੀ ਇਸ ਦਾ ਜਲੰਧਰ ਤੋਂ ਹਵਾਈ ਅੱਡੇ ਦਾ ਕਰਾਇਆ 1040 ਰੁਪਏ ਹੋਵੇਗਾ।
ਚੇਅਰਮੈਂਨ ਨੇ ਦੱਸਿਆ ਕਿ ਅੰਮ੍ਰਿਤਸਰ ਸਾਹਿਬ ਤੋਂ ਇਕ ਬੱਸ ਰਾਤ 10 ਵਜੇ ਚੱਲਕੇ 12 ਵਜੇ ਜਲੰਧਰ 1:30 ਵਜੇ ਲੁਧਿਆਣਾ ਅਤੇ ਸਵੇਰੇ 8:30 ਵਜੇ ਹਵਾਈ ਅੱਡੇ ਪਹੁੰਚੇਗੀ, ਸਵੇਰੇ 9:30 ਵਜੇ ਚੱਲਕੇ ਸ਼ਾਮ 5:15 ਵਜੇ ਅੰਮ੍ਰਿਤਸਰ ਪਹੁੰਚੇਗੀ।