ਚੰਡੀਗੜ, 25 ਜੂਨ 2018 : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਨਸਾ ਵਿਖੇ ਤਾਇਨਾਤ ਡੀ.ਡੀ.ਪੀ.ਓ ਜਗਤਾਰ ਸਿੰਘ ਸਮੇਤ ਸੁਪਰਡੈਂਟ ਰਾਕੇਸ਼ ਕੁਮਾਰ ਅਤੇ ਸੀਨੀਅਰ ਸਹਾਇਕ ਗੁਰਦਰਸ਼ਨ ਸਿੰਘ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਨਦੀਪ ਸਿੰਘ 2008 ਤੋਂ 2012 ਤੱਕ ਭੈਣੀ ਬਾਘਾ ਜ਼ਿਲ•ਾ ਮਾਨਸਾ ਦੀ ਗਾ੍ਰਮ ਪੰਚਾਇਤ ਦਾ ਸਰਪੰਚ ਰਹਿ ਚੁੱਕਾ ਹੈ। ਉਕਤ ਸਰਪੰਚ ਨੂੰ ਮੌਜੂਦਾ ਸਮੇਂ ਦੇ ਬੀ.ਡੀ.ਪੀ.ਓ. (ਮਾਨਸਾ) ਜਗਤਾਰ ਸਿੰਘ ਵੱਲੋਂ ਪੰਚਾਇਤ ਦੁਆਰਾ ਵਿਕਾਸ ਕੰਮਾਂ ਵਿੱਚ ਗੜਬੜੀਆਂ ਕਾਰਨ 45 ਲੱਖ ਰੁਪਏ ਜਮ•ਾਂ ਕਰਾਉਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਰਕਮ ਦੀ ਰਿਕਵਰੀ ਲਈ ਜਗਤਾਰ ਸਿੰਘ ਦੀਆਂ ਹਦਾਇਤਾਂ ਤੇ ਵਿਭਾਗ ਵੱਲੋਂ ਉਕਤ ਸਰਪੰਚ ਦੀ 13 ਏਕੜ ਖੇਤੀਬਾੜੀ ਭੂਮੀ ਨੂੰ ਜ਼ਬਤ ਕਰ ਲਿਆ ਗਿਆ ਸੀ।
ਹੁਣ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਨੇ ਸਾਬਕਾ ਸਰਪੰਚ ਮਨਦੀਪ ਸਿੰਘ ਦੀ ਸਮੀਖਿਆ ਅਰਜ਼ੀ 'ਤੇ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਜ਼ਰੀਏ ਪਿਛਲੇ ਵਿਕਾਸ ਕੰਮਾਂ ਦੀ ਮੁੜ ਚੈਕਿੰਗ ਲਈ ਹੁਕਮ ਜਾਰੀ ਕੀਤੇ ਸਨ ਜਿਸਨੇ ਸਿਰਫ਼ 3.94 ਕਰੋੜ ਦੀਆਂ ਗੜਬੜੀਆਂ ਦਾ ਪਤਾ ਲਗਾਇਆ ਜੋ ਕਿ ਸਾਬਕਾ ਸਰਪੰਚ ਦੀ ਦੇਣਦਾਰੀ ਬਣਦੀ ਸੀ।
ਸ਼ਿਕਾਇਤਕਰਤਾ ਮਨਦੀਪ ਸਿੰਘ ਨੇ ਵਿਜੀਲੈਂਸ ਬਿਓਰੋ ਨੂੰ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਡੀ.ਡੀ.ਪੀ.ਓ. (ਮਾਨਸਾ) ਜਗਤਾਰ ਸਿੰਘ ਜੋ ਕਿ ਪਹਿਲਾਂ ਮਾਨਸਾ ਵਿਖੇ ਬੀ.ਡੀ.ਪੀ.ਓ. ਵਜੋਂ ਤਾਇਨਾਤ ਸੀ, ਨੇ ਰਾਸ਼ੀ ਨੂੰ ਜਮ•ਾਂ ਕਰਾਉਣ ਬਦਲੇ 5 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਸੌਦਾ 2.20 ਲੱਖ ਰੁਪਏ ਵਿੱਚ ਤੈਅ ਹੋਇਆ ਸੀ। ਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਸਨੇ ਸੀਨੀਅਰ ਸਹਾਇਕ ਗੁਰਦਰਸ਼ਨ ਸਿੰਘ ਦੇ ਜ਼ਰੀਏ 1 ਲੱਖ ਰੁਪਏ ਦੀ ਰਾਸ਼ੀ ਭੁਗਤਾਨ ਪਹਿਲਾਂ ਹੀ ਮੁਲਜ਼ਮ ਡੀ.ਡੀ.ਪੀ.ਓ. ਨੂੰ ਕਰ ਦਿੱਤਾ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਦੋਸ਼ਾਂ ਦੀ ਪੜਤਾਲ ਉਪਰੰਤ ਵਿਜੀਲੈਂਸ ਟੀਮ ਨੇ ਕਾਰਵਾਈ ਕਰਕੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਡੀ.ਡੀ.ਪੀ.ਓ. ਨਾਲ ਉਸਦੇ ਦਫ਼ਤਰ ਵਿੱਚ ਬੈਠੇ ਰਾਕੇਸ਼ ਕੁਮਾਰ ਨੂੰ ਦੂਜੀ ਕਿਸ਼ਤ ਵਜੋਂ ਦਿੱਤੇ 1 ਲੱਖ ਰੁਪਏ ਦੀ ਰਕਮ ਨਾਲ ਰੰਗੇ ਹੱਥੀਂ ਦਬੋਚ ਲਿਆ। ਉਸਨੇ ਇਹ ਵੀ ਦੱਆਿ ਵਿਜੀਲੈਂਸ ਟੀਮ ਨੇ ਡੀ.ਡੀ.ਪੀ.ਓ. ਦੇ ਘਰ ਦੀ ਤਫ਼ਤੀਸ਼ ਦੌਰਾਨ ਪਹਿਲੀ ਕਿਸ਼ਤ ਵਜੋਂ ਦਿੱਤੇ 1 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
ਬੁਲਾਰੇ ਨੇ ਦੱਸਿਆ ਕਿ ਉਕਤ ਤਿੰਨੋ ਮੁਲਜ਼ਮਾਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਬਠਿੰਡਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।