ਕਰਾਚੀ : ਪਾਕਿਸਤਾਨ ਦੇ ਇਕ ਟੀਵੀ ਨਿਊਜ਼ ਚੈਨਲ ਪਬਲਿਕ ਨਿਊਜ਼ ਚੈਨਲ 'ਚ ਸਿੱਖ ਦਸਤਾਰਧਾਰੀ ਨੌਜਵਾਨ ਨਿਊਜ਼ ਐਂਕਰ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇਣ ਜਾ ਰਿਹਾ ਹੈ। ਇਸ ਨੌਜਵਾਨ ਦਾ ਨਾਂਅ ਹਰਮੀਤ ਸਿੰਘ ਹੈ ਜੋ ਪਾਕਿਸਤਾਨ ਦੇ ਖ਼ੈਬਰਪਖ਼ਤੂਨਵਾ ਸੂਬੇ ਦੇ ਚਾਕੇਸਰ ਸ਼ਹਿਰ ਦਾ ਰਹਿਣ ਵਾਲਾ ਹੈ। ਇਸ ਨਿਊਜ਼ ਚੈਨਲ ਦੀ ਇਕ ਇੰਟਰਵੀਊ ਵਿਚ ਹਰਮੀਤ ਦਾ ਉਸ ਚੈਨਲ ਵੱਲੋਂ ਇਕ ਸਿੱਖ ਐਂਕਰ ਦੇ ਤੌਰ 'ਤੇ ਸਵਾਗਤ ਕੀਤਾ ਗਿਆ । ਜਿਸ 'ਤੇ ਹਰਮੀਤ ਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਉਹ ਪਾਕਿਸਤਾਨ ਦੇ ਚੈਨਲ ਵਿਚ ਸਿੱਖ ਭਾਈਚਾਰੇ ਨੂੰ ਤਮਾਮ ਦੁਨੀਆ ਅੱਗੇ ਪੇਸ਼ ਕਰੇਗਾ ਕਿਉਂਕਿ ਜ਼ਿਆਦਤਰ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀਆਂ ਸੁਰੱਖਿਆ 'ਤੇ ਨਿੱਤ ਸਵਾਲ ਉਠਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਸਦੀ ਕੋਸ਼ਿਸ਼ ਰਹੇਗੀ ਕਿ ਉਹ ਪਾਕਿਸਤਾਨ ਦੀ ਇਕ ਚੰਗੀ ਸ਼ਵੀ ਨੂੰ ਲੋਕਾਂ ਦੇ ਦਿਮਾਗ ਵਿਚ ਬਿਠਾ ਸਕੇ। ਜ਼ਿਕਰਯੋਗ ਹੈ ਕਿ ਹਰਮੀਤ ਨੇ ਪਾਕਿਸਤਾਨ ਦੀ ਫੈਡਰਲ ਯੂਨੀਵਰਸਿਟੀ ਪੱਤਰਕਾਰੀ ਦੀ ਐਮ.ਏ ਕੀਤੀ ਹੈ। ਦੱਸ ਦੇਈਏ ਕਿ ਇਸਤੋਂ ਠੀਕ ਮਹੀਨਾ ਪਹਿਲਾਂ ਪਾਕਿਸਤਾਨ ਵਿਚ ਸਿੱਖ ਮਹਿਲਾ ਨੇ ਪਾਕਿਸਤਾਨ ਦੇ ਨਿਊਜ਼ ਚੈਨਲ ਵਿਚ ਰਿਪੋਰਟਰ ਵਜੋਂ ਜੋਆਇਨ ਕੀਤਾ ਸੀ। ਜਿਸ ਸਮੇਂ ਉਸ ਸਿੱਖ ਮਹਿਲਾ ਵੱਲੋਂ ਵੀ ਪਾਕਿਸਤਾਨ ਵਿਚ ਘੱਟ ਗਿਣਤੀਆਂ ਸਬੰਧੀ ਆਪਣੇ ਵਿਚਾਰ ਰੱਖੇ ਸਨ।