ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਵੀਰ ਸਿੰਘ ਟਿਵਾਣਾ, ਬਲਾਕ ਸੰਮਤੀ ਮੈਂਬਰ ਬਹਾਦਰ ਸਿੰਘ ਸਾਨੀਪੁਰ ਲਿੰਕ ਸੜਕ ਦੀ ਮੁਰੰਮਤ ਦਾ ਕਾਰਜ਼ ਸ਼ੁਰੂ ਕਰਵਾਉਦੇ ਹੋਏ ਨਾਲ ਦਰਬਾਰਾ ਸਿੰਘ ਰੋਡਾ ਤੇ ਹੋਰ।
ਫ਼ਤਹਿਗੜ੍ਹ ਸਾਹਿਬ,25 ਜੂਨ (ਦੀਦਾਰ ਗੁਰਨਾ ) ਬਲਾਕ ਸਰਹਿੰਦ ਦੇ ਪਿੰਡ ਤਰਖਾਣ ਮਾਜਰਾ ਵਿਖੇ ਤਰਖਾਣ ਮਾਜਰਾ ਤੋ ਮਲਕਪੁਰ ਤੱਕ ਦੀ ਲਿੰਕ ਸੜਕ ਦੀ 16 ਲੱਖ ਦੀ ਲਾਗਤ ਨਾਲ ਸਪੈਸ਼ਨ ਰਿਪੇਅਰ ਦਾ ਕੰਮ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਜ਼ਿਲ੍ਹਾ ਪ੍ਰੈੱਸ ਸਕੱਤਰ ਪਰਮਵੀਰ ਸਿੰਘ ਟਿਵਾਣਾ ਅਤੇ ਬਲਾਕ ਸੰਮਤੀ ਮੈਬਰ ਬਹਾਦਰ ਸਿੰਘ ਰੰਧਾਵਾ ਵੱਲੋਂ ਸ਼ੁਰੂ ਕਰਵਾਇਆ ਗਿਆ। ਕਾਂਗਰਸੀ ਆਗੂਆਂ ਨੇ ਕਿਹਾ ਕਿ ਇਸ ਸੜਕ ਦੀ ਕਾਫ਼ੀ ਖਸਤਾ ਹਾਲਤ ਸੀ ਜਿਸ ਦੀ ਪਿਛਲੇ ਦੱਸ ਸਾਲਾਂ ਵਿੱਚ ਰਿਪੇਅਰ ਨਹੀਂ ਹੋਈ ਜ਼ੋ ਕਿ ਅੱਜ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਯਤਨਾ ਸਦਕਾ ਸੜਕ ਦੀ ਸਪੈਸ਼ਨ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ । ਉਨਾਂ ਕਿਹਾ ਕਿ ਕੈਪਟਨ ਸਰਕਾਰ ਪਿੰਡਾ ਅਤੇ ਸ਼ਹਿਰਾ ਦੀਆ ਸੜਕਾ ਦੀ ਨੁਹਾਰ ਬਦਲਨ ਰਹੀ ਹੈ ਤਾ ਜੋ ਲੋਕਾ ਨੂੰ ਆਵਾ ਜਾਈ ਵਿਚ ਕਿਸੇ ਕਿਸਮ ਦੀ ਕੋਈ ਸਮੱਸਿਆਂ ਨਾ ਆਵੇ। ਉਨਾਂ ਕਿਹਾ ਕਿ ਪਿਛਲੀ ਅਕਾਲੀ ਸਰਕਾਰ ਨੇ ਸਿਰਫ ਆਪਣਾ ਹੀ ਵਿਕਾਸ਼ ਕੀਤਾ ਹੈ ਅਤੇ ਪਿੰਡਾ ਦੀਆ ਸੜਕਾ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ,ਜਿਸ ਕਾਰਨ ਲੋਕਾ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਕਾਂਗਰਸੀ ਆਗੂਆਂ ਨੇ ਕਿਹਾ ਕਿ ਵਿਧਾਇਕ ਨਾਗਰਾ ਇਲਾਕੇ ਦੀਆ ਕਈ ਸੜਕਾਂ ਦੀ ਮੁਰੰਮਤ ਕੰਮ ਸ਼ੁਰੂ ਕਵਾਕੇ ਲੋਕਾ ਦੀਆ ਸਮੱਸਿਆਂ ਦਾ ਹਲ ਕਰ ਰਹੇ ਹਨ। ਇਸ ਮੌਕੇ ਕਾਰਜ਼ਕਾਰੀ ਇੰਜੀਨੀਅਰ ਬਲਵਿੰਦਰ ਸਿੰਘ ਨੇ ਕਿਹਾ ਕਿ ਸਵਾ ਕਿਲੋ ਮੀਟਰ ਲਿੰਕ ਸੜਕ ਦੀ ਸਪੈਸ਼ਨ ਮੁਰੰਮਤ ਦੇ ਕਾਰਜ ਸ਼ੁਰੂ ਕਰਵਾਇਆ ਗਿਆ ਹੈ। ਜਿਲੇ ਦੀਆ ਕਈ ਸੜਕਾ ਦੀ ਮੁਰੰਮਤ ਦਾ ਕਾਰਜ਼ ਕਰਵਾ ਕਿ ਇਲਾਕੇ ਦੀਆ ਸੜਕਾ ਦੀ ਨੁਹਾਰ ਬਦਲੀ ਜਾਵੇਗੀ ਤਾ ਜੋ ਲੋਕਾ ਨੂੰ ਕਿਸੇ ਵੀ ਕਿਸਮ ਦੀ ਕਈ ਸਮੱਸਿਆ ਨਾ ਆਵੇ। ਇਸ ਮੋਕੇ ਐੱਸ.ਡੀ.ਓ ਮਨਦੀਪ ਸਿੰਘ,ਬਰਬਾਰਾ ਸਿੰਘ ਰੋਡਾ,ਸਕੱਤਰ ਪੰਡਤ ਕਮਲੇਸ਼ , ਰਣਜੀਤ ਸਿੰਘ ਤਰਖਾਣ ਮਾਜਰਾ ,ਗੁਰਵਿੰਦਰ ਸ਼ਾਹੀ , ਪ੍ਰੀਤਮ ਸਿੰਘ, ਗੁਰਮੀਤ ਸਿੰਘ,ਰਾਣਾ ਸਿੰਘ, ਭਗਤ ਸਿੰਘ, ਅਵਤਾਰ ਸਿੰਘ, ਹਰੀ ਕ੍ਰਿਸ਼ਨ, ਬਲਵਿੰਰਦ ਸਿੰਘ, ਹਰਮੇਸ਼ ਆਦਿ ਮੌਜੂਦ ਸਨ ।