ਤਸਵੀਰ ਏ.ਐਨ.ਆਈ
ਨਵੀਂ ਦਿੱਲੀ, (ਏਜੰਸੀ) - ਭਾਰਤ ਅਤੇ ਸੇਸ਼ੇਲਸ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੈਨੀ ਫੋਅਰ ਦੀ ਗੱਲਬਾਤ ਤੋਂ ਬਾਅਦ ਇਕ ਦੂਜੇ ਦੀਆਂ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਅਹਿਮ ਸਮਝੋਤੇ ਹੋਏ।
ਭਾਰਤ ਸੇਸ਼ੇਲਸ ਨੂੰ ਆਪਣੀ ਸਮੁੰਦਰੀ ਸੁਰੱਖਿਆ ਵਧਾਉਣ ਲਈ 100 ਮਿਲੀਅਨ ਡਾਲਰ ਦਾ ਕਰਜ਼ਾ ਦੇਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਕ੍ਰੈਡਿਟ ਨਾਲ ਸੇਸ਼ੇਲਸ ਆਪਣੀ ਸਮੁੰਦਰੀ ਸਮਰੱਥਾ ਨੂੰ ਵਧਾਉਣ ਲਈ ਬਚਾਅ ਉਪਕਰਣ ਖਰੀਦ ਸਕੇਗਾ। ਮੋਦੀ ਨੇ ਕਿਹਾ ਕਿ, ਇਸ ਪ੍ਰਾਜੈਕਟ ਨਾਲ ਟਾਪੂ 'ਤੇ ਜਲ ਸੈਨਾ ਦੀ ਸੁਵਿਧਾ ਨਾਲ ਭਾਰਤ ਨੂੰ ਹਿੰਦ ਮਹਾਂਸਾਗਰ ਖੇਤਰ ਵਿਚ ਇਕ ਰਣਨੀਤਕ ਫਾਇਦਾ ਦੇਵੇਗੀ, "ਅਸੀਂ ਇਕ ਦੂਜੇ ਦੇ ਅਧਿਕਾਰਾਂ ਦੇ ਆਧਾਰ ਤੇ 'ਅਸੰਪਸ਼ਨ ਟਾਪੂ ਪ੍ਰੋਜੈਕਟ' 'ਤੇ ਮਿਲ ਕੇ ਕੰਮ ਕਰਨ ਲਈ ਸਹਿਮਤ ਹੋਏ ਹਾਂ।"
ਫੋਅਰ ਨੇ ਆਪਣੀ ਟਿੱਪਣੀ ਵਿਚ ਕਿਹਾ ਕਿ ਅਸੰਪਸ਼ਨ ਟਾਪੂ ਪ੍ਰਾਜੈਕਟ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਦੋਵੇਂ ਦੇਸ਼ ਇਕ-ਦੂਜੇ ਦੇ ਹਿੱਤਾਂ ਨਾਲ ਮਿਲ ਕੇ ਕੰਮ ਕਰਦੇ ਰਹਿਣਗੇ।