ਝਬਾਲ - ਨਸ਼ੀਲਾ ਟੀਕਾ ਲਗਾਉਣ ਨਾਲ ਇਕ ਨੌਜਵਾਨ ਦੀ ਮੌਤ ਦੀ ਖ਼ਬਰ ਹੈ। ਜਦਕਿ ਦੂਜੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਝਬਾਲ ਦੇ ਪਿੰਡ ਐਮਾ ਖੁਰਦ ਦਾ ਰਹਿਣ ਵਾਲਾ ਸੀ। ਦੋਵੇਂ ਸਾਥੀ ਮਿਲ ਕੇ ਨਸ਼ਾ ਕਰ ਰਹੇ ਸਨ ਕਿ ਇਕ ਦੀ ਮੌਤ ਹੋ ਗਈ। ਦੂਜੇ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਨੂੰ ਪਿੰਡ ਜਮਤਪੁਰ ਤੋਂ ਸਮੈਕ ਵੇਚਣ ਆਏ ਵਿਅਕਤੀ ਵੱਲੋਂ 350 ਦੀ ਪੁੜੀ ਦਿੱਤੀ ਗਈ ਸੀ। ਜਿਸ ਦਾ ਘੋਲ ਬਣਾ ਕੇ ਟੀਕਾ ਲਗਾਉਣ ਨਾਲ ਸੁਰਜੀਤ ਨਾਮਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਨਸ਼ਾ ਤਸਕਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।