ਮੋਹਾਲੀ : ਮੋਹਾਲੀ ਦੇ ਸੈਕਟਰ-34-ਸੀ ਦੇ ਵਸਨੀਕ ਵੱਲੋਂ ਇਕ ਨਿੱਜੀ ਸ਼ੋਅਰੂਮ ਤੋਂ ਖਰੀਦੀਆਂ ਜੁਰਾਬਾਂ ਬਦਲੇ 14.95 ਰੁਪਏ ਨਾ ਮੋੜਨ 'ਤੇ ਕਨਜ਼ਿਊਮਰ ਕੋਰਟ 'ਚ ਕੇਸ ਠੋਕ ਦਿੱਤਾ। ਮਿਡੀਆ ਰਿਪੋਰਟਾਂ ਅਨੁਸਾਰ ਮੋਹਾਲੀ ਦੇ ਵਸਨੀਕ ਵੱਲੋਂ 'ਵੀ ਆਰ ਪੰਜਾਬ ਮਾਲ' ਦੇ ਸ਼ੋਅਰੂਮ 'ਲਾਈਫ ਸਟਾਈਲ ਇੰਟਰਨੈਸ਼ਨਲ' ਤੋਂ ਜੁਰਾਬਾਂ ਦਾ ਜੋੜਾ ਖਰੀਦਿਆ ਸੀ। ਜਿਸ ਲਈ ਉਸ ਵੱਲੋਂ 349 ਰੁਪਏ ਅਦਾ ਕੀਤੇ ਗਏ। ਹਾਲਾਂਕਿ ਇਹ ਪ੍ਰੋਡਕਟ ਡਿਸਕਾਉਂਟ 'ਤੇ ਲੱਗਾ ਸੀ ਅਤੇ ਜਿਸਦੇ ਬਾਵਜੂਦ ਵੀ ਉਸਤੋਂ 14.95 ਰੁਪਏ ਵੈਟ ਵਸੂਲਿਆ ਗਿਆ।
ੳਸੁਦੀ ਸ਼ਿਕਾਇਤ ਦੇਖਦਿਆਂ ਕੋਰਟ ਨੇ ਦੁਕਾਨ ਨੂੰ ਨੋਟਿਸ ਭੇਜ ਦਿੱਤਾ ਅਤੇ ਕੋਰਟ ਵਿਚ ਹਾਜਰ ਹੋਣ ਦੇ ਅਦੇਸ਼ ਦਿੱਤੇ। ਕੋਰਟ ਵੱਲੋਂ ਦੋਨਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸ਼ੋਅਰੂਮ ਨੂੰ ਖਰੀਦਦਾਰ ਦੇ 14.95 ਰੁਪਏ ਵਾਪਸ ਕਰਨ ਦੇ ਨਿਰਦੇਸ਼ ਦਿੱਤੇ। ਇਹ ਹੀ ਨਹੀਂ, ਕੰਪਨੀ ਨੂੰ ਇਹ ਵੀ ਅਦੇਸ਼ ਜਾਰੀ ਹੋਏ ਕਿ ਉਸਨੂੰ ਬਣਦੇ ਰੁਪਇਆਂ ਦੇ ਨਾਲ 6 % ਦੇ ਹਿਸਾਬ ਨਾਲ ਬਣਿਆ ਵਿਆਜ਼ ਵੀ ਵਾਪਸ ਕਰੇ। ਇਸੇ ਦੌਰਾਨ, ਅਦਾਲਤ ਨੇ ਕੰਪਨੀ ਨੂੰ ਸ਼ਿਕਾਇਤਕਰਤਾ ਨੂੰ ਮਾਨਸਿਕ ਪੀੜਾ ਅਤੇ ਪਰੇਸ਼ਾਨੀ ਦੇ ਕਾਰਨ 2,000 ਰੁਪਏ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਕੰਪਨੀ ਨੂੰ 2,000 ਰੁਪਏ ਦਾ ਭੁਗਤਾਨ ਕਰਨ ਲਈ ਵੀ ਕਿਹਾ ਗਿਆ ਜਿਹੜਾ ਸ਼ਿਕਾਇਤਕਰਤਾ ਨੇ ਮੁਕੱਦਮੇ ਦੀ ਫੀਸ ਦੇ ਤੌਰ ਤੇ ਖਰਚ ਕੀਤਾ ਸੀ।