ਕਈ ਵੱਡੇ ਸ਼ਹਿਰਾਂ ਨੂੰ ਸਫਾਈ ਪੱਖੋਂ ਪਿੱਛੇ ਫਿਰੋਜਪੁਰ ਸ਼ਹਿਰ ਨੇ ਪੂਰੇ ਦੇਸ਼ ਵਿੱਚੋਂ 168 ਵੇਂ ਅਤੇ ਪੰਜਾਬ ਵਿੱਚੋਂ 4 ਨੰਬਰ ਤੇ ਫਿਰੋਜਪੁਰ ਰਿਹਾ।
ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਗੇ ਸਵੱਛਤਾ ਸਰਵੇਖਣ 2018 ਦੇ ਨਤੀਜੇ ਅੱਜ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਇੰਦੋਰ ਸ਼ਹਿਰ ਵਿੱਚ ਘੋਸ਼ਿਤ ਕੀਤੇ ਗਏ। ਜਿਸ ਵਿੱਚ ਪੂਰੇ ਦੇਸ਼ ਵਿੱਚੋਂ ਪਹਿਲੇ ਸਥਾਨ ਤੇ ਰਿਹਾ ਇੰਦੋਰ ਸ਼ਹਿਰ ਅਤੇ ਇਸੇ ਤਰ੍ਹਾਂ 1 ਲੱਖ ਤੋਂ 10 ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ਚੋਂ ਫਿਰੋਜਪੁਰ 168 ਵੇਂ ਸਥਾਨ ਪ੍ਰਾਪਤ ਕੀਤਾ ਜਦਕਿ ਇਸ ਸਰਵੇਖਣ ਵਿੱਚ ਲਗਪਗ 4100 ਸ਼ਹਿਰਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ ਪੰਜਾਬ ਵਿੱਚੋਂ 4 ਸਥਾਨ ਫਿਰੋਜਪੁਰ ਸ਼ਹਿਰ ਨੇ ਹਾਸਲ ਕੀਤਾ । ਪਹਿਲਾ ਬਾਠਿੰਡਾ, ਦੂਸਰਾ ਮੋਹਾਲੀ, ਤੀਸਰਾ ਲੁਧਿਆਣਾ ਅਤੇ ਚੌਥਾ ਫਿਰੋਜਪੁਰ । ਇਸੇ ਤਰ੍ਹਾਂ ਫਿਰੋਜਪੁਰ ਸ਼ਹਿਰ ਨੇ ਵੱਡੇ ਵੱਡੇ ਸ਼ਹਿਰਾਂ/ ਕਾਰਪੋਰੇਸ਼ਨਾਂ ਜਿਵੇਂ ਕਿ ਪਟਿਆਲਾ, ਹੋਸ਼ਿਆਰਪੁਰ, ਅੰਮ੍ਰਿਤਸਰ, ਜਲੰਧਰ, ਪਠਾਣਕੋਟ , ਮੋਗਾ ਆਦਿ ਨੂੰ ਪਿਛਾੜਿਆ ਹੈ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਫਿਰੋਜਪੁਰ ਨੇ ਇਸ ਕਾਮਯਾਬੀ ਦਾ ਸੇਹਰਾ ਨਗਰ ਕੌਸਲ ਫਿਰੋਜਪੁਰ ਦੇ ਮੇਹਨਤੀ ਸਟਾਫ ਅਤੇ ਸਫਾਈ ਕਰਮਚਾਰੀਆਂ ਨੂੰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਫਿਰੋਜਪੁਰ ਸ਼ਹਿਰ ਇਸ ਮਿਸ਼ਨ ਵਿੱਚ ਲਗਾਤਾਰ ਕਾਮਯਾਬੀ ਵੱਲ ਚੱਲ ਰਿਹਾ ਹੈ।
ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਫਿਰੋਜਪੁਰ ਕੋਲ ਜਰੂਰਤ ਤੋਂ ਘੱਟ ਸਰੋਤ ਹੋਣ ਦੇ ਬਾਵਜੂਦ ਚੰਗੀ ਸਥਿਤੀ ਵਿੱਚ ਆਉਣਾ ਸਾਡੇ ਲਈ ਅਤੇ ਸ਼ਹਿਰ ਵਾਸੀਆਂ ਲਈ ਬੜੇ ਮਾਣ ਦੀ ਗੱਲ ਹੈ । ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਧ ਮੇਹਨਤ ਕਰਕੇ ਫਿਰੋਜਪੁਰ ਨੂੰ ਸਫਾਈ ਪੱਖੋਂ ਚੰਗੇ ਸਥਾਨ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਅੰਤ ਵਿੱਚ ਉਹਨਾਂ ਨੇ ਦੱਸਿਆ ਕਿ ਸਵੱਛਤਾ ਸਰਵੇਖਣ 2017 ਵਿੱਚ ਦੇਸ਼ ਭਰ ਦੇ 500 ਸ਼ਹਿਰਾਂ ਨੇ ਭਾਗ ਲਿਆ ਸੀ । ਪ੍ਰੰਤੂ ਇਸ ਵਾਰੀ ਮੁਕਾਬਲਾ 8 ਗੁਣਾ ਜਿਆਦਾ ਸੀ। ਭਾਵ ਕਿ ਇਸ ਵਾਰ ਦੇਸ਼ ਦੇ ਸਾਰੇ ਸ਼ਹਿਰਾਂ ਨੂੰ ਲੱਗਪਗ 4100 ਸ਼ਹਿਰਾਂ ਭਾਗ ਲਿਆ ਸੀ। ਨਗਰ ਕੌਂਸਲ ਫਿਰੋਜਪੁਰ ਪਿਛਲੇ ਇੱਕ ਸਾਲ ਵਿੱਚ ਲਗਾਤਾਰ ਮੇਹਨਤ ਕਰਦਿਆਂ ਜਿਵੇਂ ਕਿ ਬਾਇਓ ਵੇਸਟ ਤੋਂ ਬਾਇਓ ਕੰਪੋਸਟ ਬਣਾਉਣਾ, ਈ ਵੇਸਟ ਮੈਨਜਮੈਂਟ , ਸਵੱਛਤਾ ਐਪ, ਆੱਨਲਾਇਨ ਸ਼ਿਕਾਇਤਾਂ, ਸੈਗਰੀਗੈਟਡ ਡਸਟਬਿਨ ਅਤੇ ਨਾਇਟ ਸਵੀਪਇੰਗ ਵਰਗੇ ਕੰਮਾਂ ਨੇ ਫਿਰੋਜਪੁਰ ਨੂੰ ਇਸੇ ਵੱਡੇ ਮੁਕਾਬਲੇ ਵਿੱਚ ਚੰਗਾ ਸਥਾਨ ਹਾਸਿਲ ਕਰਵਾਇਆ ਹੈ। ਇਸ ਪਿੱਛੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਸ਼ਿਆਮ ਕੁਮਾਰ ਅਤੇ ਸਫਾਈ ਕਰਮਚਾਰੀਆਂ ਦੀ ਮੇਹਨਤ ਅਤੇ ਸੈਨਟੈਸ਼ਨ ਬ੍ਰਾਂਚ ਦੇ ਸਹਿਯੋਗ ਸਦਕਾ ਹੀ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਜੋਇੰਟ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਰਦੇਸ਼ ਕਾਲੜਾ , ਕਾਰਜ ਸਾਧਕ ਅਫਸਰ ਚਰਨਜੀਤ ਸਿੰਘ , ਪ੍ਰਧਾਨ ਨਗਰ ਕੌਂਸਲ , ਸਮੂਹ ਸਟਾਫ ਦਾ ਸਹਿਯੋਗ ਰਿਹਾ ਹੈ।