ਨਵੀਂ ਦਿੱਲੀ, (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਮੈਟਰੋ ਦੇ ਗ੍ਰੀਨ ਲਾਈਨ ਨੂੰ 'ਵਿਕਾਸ ਦਾ ਪ੍ਰਵੇਸ਼ ਦੁਆਰ' ਆਖਦੇ ਹੋਏ ਐਤਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਮੁੰਦਕਾ (ਦਿੱਲੀ) - ਬਹਾਦਰਗੜ੍ਹ (ਹਰਿਆਣਾ) ਤੱਕ ਮੈਟਰੋ ਰੇਲ ਸੇਵਾ ਨੂੰ ਹਰੀ ਝੰਡੀ ਦੇ ਦਿੱਤੀ। ਆਪਣੇ ਉਦਘਾਟਨੀ ਭਾਸ਼ਣ ਵਿੱਚ, ਮੋਦੀ ਨੇ ਜ਼ੋਰ ਦਿੱਤਾ ਕਿ ਦਿੱਲੀ-ਐਨਸੀਆਰ ਖੇਤਰ ਵਿੱਚ ਮੈਟਰੋ ਦਾ ਸਕਾਰਾਤਮਕ ਅਸਰ ਕਿਵੇਂ ਆਇਆ ਹੈ ਅਤੇ ਉਹ "ਉਸੇ ਤਰ੍ਹਾਂ ਹੀ ਹਰਿਆਣਾ ਦੇ ਬਹਾਦਰਗੜ੍ਹ ਵਿੱਚ ਰਹਿਣ ਵਾਲਿਆਂ ਨੂੰ ਯਾਤਰਾ ਦੀ ਸਹੂਲਤ ਨੂੰ ਆਸਾਨ ਬਣਾਉਣਗੇ।"
"ਉਨ੍ਹਾਂ ਕਿਹਾ."ਗੁਰੂਗਰਾਮ ਅਤੇ ਫਰੀਦਾਬਾਦ ਤੋਂ ਬਾਅਦ, ਬਹਾਦੁਰਗੜ੍ਹ ਦਿੱਲੀ ਨਾਲ ਜੁੜੇ ਹੋਣ ਵਾਲਾ ਤੀਜਾ ਸਭ ਤੋਂ ਵੱਡਾ ਇਲਾਕਾ ਹੈ। ਮੁੰਦਕਾ-ਬਹਾਦੁਰਗੜ੍ਹ ਸੈਕਸ਼ਨ ਦੇ ਖੁੱਲਣ ਨਾਲ, ਹੁਣ ਮੈਟਰੋ ਹਰਿਆਣਾ ਵਿਚ 26 ਕਿਲੋਮੀਟਰ ਨੂੰ ਤੈਅ ਕਰੇਗੀ। ਦਿੱਲੀ ਅਤੇ ਹਰਿਆਣਾ ਵਿਚਾਲੇ ਸਫ਼ਰ ਕਰਦੇ ਹੋਏ, ਇਹ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਲਈ ਵੱਡੀ ਸਹਾਇਤਾ ਸਾਬਤ ਹੋਵੇਗੀ।
ਇਸ ਰੂਟ ਵਿਚ ਸੱਤ ਐਲੀਵੇਟਿਡ ਸਟੇਸ਼ਨ ਹਨ, ਜਿਨ੍ਹਾਂ ਵਿਚੋਂ ਚਾਰ ਦਿੱਲੀ ਵਿਚ ਹਨ (ਮੁੰਦਕਾ ਇੰਡਸਟਰੀਅਲ ਏਰੀਆ, ਘੇਵਰਾ, ਟਿਕਰੀ ਕਲਾਂ ਅਤੇ ਟਿਕਰੀ ਬਾਰਡਰ) ਅਤੇ ਹਰਿਆਣਾ ਵਿਚ ਤਿੰਨ (ਆਧੁਨਿਕ ਉਦਯੋਗਿਕ ਅਦਾਰੇ, ਬੱਸ ਸਟੈਂਡ ਅਤੇ ਸਿਟੀ ਪਾਰਕ)। ਮੋਦੀ ਨੇ ਕਿਹਾ ਕਿ ਮੈਟਰੋ ਨੇ ਘੱਟ ਤੋਂ ਘੱਟ 75 ਫੀਸਦੀ ਭਾਰਤ ਦੇ ਬਣੇ ਉਤਪਾਦਾਂ ਅਤੇ ਸਾਜ਼ੋ ਸਮਾਨ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਵਿਚ ਮੈਟਰੋ ਕੋਚਾਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਕੇਂਦਰ ਸਰਕਾਰ ਨੇ ਵਡੋਦਰਾ ਅਤੇ ਚੇਨਈ ਵਿਚ ਅਡਵਾਂਸਡ ਪਲਾਂਟਾਂ ਦੀ ਸਥਾਪਨਾ ਕੀਤੀ ਹੈ।
ਮੋਦੀ ਨੇ ਭਾਰਤ ਵਿਚ ਆਵਾਜਾਈ ਪ੍ਰਣਾਲੀ ਨੂੰ ਇਕਸਾਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। "ਪਹਿਲਾਂ, ਹਰ ਰਾਜ ਆਪਣੇ ਤਰੀਕੇ ਨਾਲ ਕੰਮ ਕਰਦਾ ਸੀ। ਸਾਰੇ ਫੈਸਲੇ ਰਾਜ ਸਰਕਾਰਾਂ, ਮੰਤਰੀਆਂ ਅਤੇ ਵਿਭਾਗਾਂ ਦੁਆਰਾ ਕੀਤੇ ਗਏ ਸਨ ਅਤੇ ਇਸੇ ਲਈ ਮੈਟਰੋ ਨਾਲ ਸੰਬੰਧਿਤ ਕੰਮ ਲਈ ਕੋਈ ਨੀਤੀ ਨਹੀਂ ਸੀ। ਉਨ੍ਹਾਂ ਕਿਹਾ "ਪਰ 2017 ਦੀ ਮੈਟਰੋ ਨੀਤੀ ਤਹਿਤ ਇਹਨਾਂ ਸਾਰੇ ਮੁੱਦਿਆਂ ਨੂੰ ਸੰਬੋਧਿਤ ਕੀਤਾ ਜਾਵੇਗਾ। ਕੋਈ ਫਰਕ ਨਹੀਂ ਪੈਂਦਾ ਕਿ ਮੈਟਰੋ ਕਿਥੇ ਬਣੀ ਹੈ। ਇਕ ਨਿਰਧਾਰਤ ਮਿਆਰ ਇਸ ਗੱਲ ਦਾ ਫੈਸਲਾ ਕਰੇਗਾ ਕਿ ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ," ਉਨ੍ਹਾਂ ਨੇ "ਖੇਤਰੀ ਰੈਪਿਡ ਟਰਾਂਸਪੋਰਟ ਸਿਸਟਮ" ਦਾ ਵੀ ਜ਼ਿਕਰ ਕੀਤਾ, ਜੋ ਆਉਣ ਵਾਲੇ ਦਿਨਾਂ ਵਿਚ ਦਿੱਲੀ ਨੂੰ ਸੋਨੀਪਤ, ਅਲਵਰ ਅਤੇ ਰੋਹਤਕ ਨਾਲ ਜੋੜ ਦੇਵੇਗਾ।