ਦਿੱਲੀ, (ਏਜੰਸੀ) - 35 ਸਾਲਾ ਮਹਿਲਾ ਦੀ ਹੱਤਿਆ ਮਾਮਲੇ 'ਚ ਅੱਜ ਮੇਰਠ 'ਚ ਇਕ ਭਾਰਤੀ ਫੌਜ ਦੇ ਮੇਜਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਰਨ ਵਾਲੀ ਔਰਤ ਇਕ ਫੌਜ ਦੇ ਅਧਿਕਾਰੀ ਦੀ ਹੀ ਘਰਵਾਲੀ ਸੀ। ਸ਼ੈਲਾਜਾ ਦੁਅਵੇਦੀ ਅਤੇ ਉਸਦਾ ਪਤੀ ਅਮਿਤ ਦੋਨੋਂ ਪੱਛਮੀ ਦਿੱਲੀ ਦੇ ਨਰਾਇਣਾ 'ਚ ਫੌਜੀ ਕੁਆਟਰਾਂ 'ਚ ਰਹਿ ਰਹੇ ਸਨ। ਉਸਦੇ ਪਤੀ ਦੀ ਦੀਮਾਪੁਰ 'ਚ ਪੋਸਟਿੰਗ ਸੀ ਅਤੇ ਹਾਲ ਹੀ 'ਚ ਉਹ ਦਿੱਲੀ ਟ੍ਰੇਨਿੰਗ ਲਈ ਆਏ ਸਨ।
ਦਿੱਲੀ ਕਨਟਾਨਮੈਂਟ ਮੈਟਰੋ ਸਟੇਸ਼ਨ ਨੇੜੇ, ਬਰਾੜ ਸਕੁਆਇਰ ਕੋਲ ਸੁੰਨੀ ਸੜਕ 'ਤੇ ਇਕ ਰਾਹਗੀਰ ਨੂੰ ਸ਼ੈਲਾਜਾ ਮਰੀ ਪਾਈ ਗਈ। ਉਸ ਰਾਹਗੀਰ ਨੇ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪੁੱਜਣ ਤੋਂ ਬਾਅਦ ਦੇਖਿਆ ਕਿ ਸੈਲਾਜਾ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਸੀ। ਵਿਜੈ ਕੁਮਾਰ, ਡਿਪਟੀ ਕਮਿਸ਼ਨਰ ਦਿੱਲੀ ਪੁਲਿਸ (ਪੱਛਮ) ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਸ਼ੱਕੀ ਦੇ ਭਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸੇ ਦੀ ਵੀ ਗ੍ਰਿਫਤਾਰੀ ਦੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ।