ਰਿਯਾਧ, 24 ਜੂਨ : ਸਾਊਦੀ ਅਰਬ 'ਚ ਪਿਛਲੇ ਕਈ ਦਹਾਕਿਆਂ ਤੋਂ ਮਹਿਲਾਵਾਂ 'ਤੇ ਡਰਾਇਵਰੀ ਕਰਨ ਦਾ ਬੈਨ ਲੱਗਾ ਸੀ ਜੋ ਕਿ ਹੁਣ ਹਟ ਚੁੱਕਾ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਇਹ ਬਦਲਾਅ ਬੀਤੇ ਸਾਲ ਸਤੰਬਰ ਮਹੀਨੇ ਵਿਚ ਕੀਤੇ ਗਏ ਸਨ ਅਤੇ ਸਾਊਦੀ 'ਚ ਪਹਿਲੀ ਮਹਿਲਾ ਨੂੰ ਇਸ ਮਹੀਨੇ ਦੇ ਸ਼ੁਰੂਆਤ ਵਿਚ ਲਾਈਸੈਂਸ ਜਾਰੀ ਕੀਤਾ ਗਿਆ।
ਦੁਨੀਆ 'ਚ ਇਹ ਇਕੋ ਇਕ ਦੇਸ਼ ਸੀ ਜਿਸ ਵਿਚ ਮਹਿਲਾਵਾਂ ਗੱਡੀ ਨਹੀਂ ਚਲਾ ਸਕਦੀਆਂ ਸਨ। ਹਾਲਾਂਕਿ, ਇਹ ਕਦਮ ਉਨ੍ਹਾਂ ਕਾਰਕੁੰਨਾਂ 'ਤੇ ਗਹਿਰੀਆਂ ਕਾਰਵਾਈਆਂ ਤੋਂ ਬਾਅਦ ਉੱਠਿਆ, ਜਿਨ੍ਹਾਂ ਨੇ ਗੱਡੀ ਚਲਾਉਣ ਦੇ ਅਧਿਕਾਰ ਲਈ ਪ੍ਰਚਾਰ ਕੀਤਾ ਸੀ। ਮਨੁੱਖੀ ਅਧਿਕਾਰ ਗਰੁੱਪ ਐਮਨੇਸਟੀ ਨੇ ਕਿਹਾ ਕਿ ਘੱਟੋ ਘੱਟ 8 ਔਤਰਾਂ ਦੇ ਅਧਿਾਕਰ ਵਰਕਰਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਹਨਾਂ ਨੂੰ ਅੱਤਵਾਦ ਵਿਰੋਧੀ ਅਦਾਲਤ 'ਚ ਮੁਕੱਦਮੇ ਦਾ ਸਾਹਮਣਾ ਕਰਦਿਆਂ ਲੰਬੇ ਸਮੇਂ ਲਈ ਜੇਲ੍ਹ ਜਾਣਾ ਪੈ ਸਕਦਾ ਸੀ। ਮਹਿਾਲਵਾਂ ਦੇ ਡਰਾਈਵਿੰਗ ਅਭਿਆਨ 'ਚ ਇਕ ਪ੍ਰਸਿੱਧ ਵਿਅਕਤੀ ਲੁਜ਼ੈਨ ਅਲ-ਹਥੌਲ ਵੀ ਸ਼ਾਮਲ ਹੈ। ਐਮਨੇਸਟੀ ਨੇ ਸਾਊਦੀ ਅਰਬ 'ਚ ਹੋਰ ਕਈ ਸੁਧਾਰਾਂ ਲਈ ਵੀ ਆਖਿਆ ਹੈ। ਜਿਥੇ ਔਰਤਾਂ ਕਾਨੂੰਨ ਮੁਤਾਬਿਕ ਮਰਦਾਂ ਅਧੀਨ ਰਹਿੰਦੀਆਂ ਹਨ।
ਰਾਜ ਵਿੱਚ ਮਨੁੱਖੀ ਅਧਿਕਾਰਾਂ ਦੇ ਸਮੂਹਾਂ ਨੇ ਔਰਤਾਂ ਨੂੰ ਗੱਡੀ ਚਲਾਉਣ ਦੀ ਆਗਿਆ ਦੇਣ ਲਈ ਕਈ ਸਾਲ ਪ੍ਰਚਾਰ ਕੀਤਾ ਹੈ। ਸਾਲ 1990 ਵਿਚ ਰਿਯਾਧ ਵਿਚ ਗੱਡੀ ਚਲਾਉਣ ਵਾਲੀਆਂ ਦਰਜਣਾਂ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੁਝ ਸਾਊਦੀ ਔਰਤਾਂ ਨੇ 2008 ਅਤੇ 2011 ਤੋਂ 2014 ਵਿਚਾਲੇ ਵਿਚ ਗੱਡੀਆਂ ਚਲਾਉਂਦਿਆਂ ਦਾ ਵੀਡੀਓ ਪੋਸਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸਾਊਦੀ ਟੈਲੀਵਿਜ਼ਨ ਪੇਸ਼ਕਾਰ ਨੇ ਕਿਹਾ ਕਿ, "ਇਹ ਹਰ ਸਾਊਦੀ ਔਰਤ ਲਈ ਇਕ ਇਤਿਹਾਸਿਕ ਪਲ ਹੈ। ਫਾਰਮੇਸੀ ਵਿਦਿਆਰਥਣ ਹਾਟਨ ਬਿਨ ਦਖਿਲ ਨੇ ਕਿਹਾ, 'ਸਾਨੂੰ ਹੁਣ ਆਦਮੀਆਂ ਦੀ ਜ਼ਰੂਰਤ ਨਹੀਂ।''