ਚੰਡੀਗੜ੍ਹ, (ਬਾਬੂਸ਼ਾਹੀ ਬਿਊਰੋ) - ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਕੜਾਕੇ ਦੀ ਧੁੱਪ ਨੇ ਲੋਕਾਂ ਦਾ ਤਰਾਹ ਕੱਢਿਆ ਹੋਇਆ ਸੀ। ਕਿਸਾਨਾਂ ਵੱਲੋਂ ਝੋਨਾ ਲਗਾਉਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਵਧਦੇ ਤਾਪਮਾਨ ਕਾਰਨ ਝੋਨਾ ਲਗਾਉਣ 'ਚ ਵਿਚ ਵੀ ਦਿੱਕਤਾਂ ਆ ਰਹੀਆਂ ਸਨ। ਪਰ ਅੱਜ ਪੰਜਾਬ 'ਚ ਮੌਸਮ ਨੇ ਕਰਵਟ ਲੈ ਲਈ ਹੈ। ਲਗਭਗ ਪੂਰੇ ਪੰਜਾਬ ਵਿਚ ਠੰਢੀ ਹਵਾ ਚੱਲਣ ਦੇ ਨਾਲ ਨਾਲ ਅਸਮਾਨ 'ਚ ਬੱਦਲ ਦਿਖਾਈ ਦਿੱਤੇ। ਫਿਰੋਜ਼ਪੁਰ ਤੋਂ ਖ਼ਬਰ ਹੈ ਕਿ ਸ਼ਹਿਰ 'ਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਹਫਤੇ 'ਚ ਮੀਂਹ ਦੇ ਨਾਲ ਠੰਢੀਆਂ ਹਵਾਵਾਂ ਚੱਲਣ ਦੀ ਸੰਭਾਵਨਾ ਹੈ।