ਪਟਿਆਲਾ22ਜੂਨ 2018 ਜੀ ਐੱਸ ਪੰਨੂ
ਇੰਜ: ਬਲਦੇਵ ਸਿੰਘ ਸਰਾਂ, ਸੀ .ਐਮ .ਡੀਪੀ .ਐਸ .ਪੀ .ਸੀ .ਐਲ ਨੇ ਦੱਸਿਆਕਿ ਝੋਨੇ ਖੇਤੀ ਸਦਕਾ ਪੰਜਾਬ ਵਿੱਚ ਪਿਛਲੇ ਸਾਲ 2017 ਦੇ ਮੁਕਾਬਲੇ 33% ਬਿਜਲੀ ਦੀ ਮੰਗ ਵਿੱਚਇਕਦਮ ਵਾਧਾ ਹੋ ਗਿਆ ਹੈ, 21 ਜੂਨ 2018 ਨੂੰ ਪੀ .ਐਸ .ਪੀ .ਸੀ .ਐਲ ਸਿਖਰ ਡੀਮਾਂਡ 10832 ਮੈਗਾਵਾਟ ਰਹੀ, ਜਿਹੜੀ ਕਿ 21.06.2017 ਨੂੰ 8819 ਮੈਗਾਵਾਟ ਸੀਪਰ 2398.08 ਲੱਖ ਯੂਨਿਟ ਬਿਜਲੀ ਦੀ ਮੰਗ ਦੀ ਪੂਰਤੀ ਕੀਤੀ ਜਦੋ ਕਿ 21 ਜੂਨ 2017 ਨੂੰ ਇਹ ਮੰਗ 1804.73 ਲੱਖ ਯੂਨਿਟ ਸੀ| 21.06.2017 ਨੂੰ ਹਾਈਡਲ ਪ੍ਰੋਜੈਕਟਸ ਦਾ ਉਤਪਾਦਨ 181.89 ਲੱਖ ਯੂਨਿਟ ਸੀ ਪੰਜਾਬ ਦੇ ਹਾਈਡਲ ਪ੍ਰਾਜੈਕਟਾਂ ਵਿੱਚ ਪਾਣੀ ਦੀ ਆਮਦ ਅਤੇ ਪਾਣੀ ਦਾ ਪੱਧਰ ਘੱਟ ਹੋਣ ਕਾਰਨ 21.06.2018 ਨੂੰ 128.65 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਹੋਇਆਸੋ ਬੀ .ਬੀ .ਐਮ .ਬੀ ਤੋਂ 21.06.2017 ਨੂੰ 156.30 ਲੱਖ ਯੂਨਿਟ ਉਤਪਾਦਨ ਸੀਤੇ 21.06.2018 ਨੂੰ 141.81 ਲੱਖ ਯੂਨਿਟ ਪ੍ਰਾਪਤ ਹੋਇਆ ਤੇ ਗੌਇੰਦਵਾਲ ਥਰਮਲ ਪਲਾਂਟ ਪੰਜਾਬ ਨੂੰ ਕੋਈ ਬਿਜਲੀ ਨਹੀਂ ਦੇ ਰਿਹਾ ਜਿਸ ਤੋਂ 491 ਮੈਗਾਵਾਟ ਬਿਜਲੀ ਮਿਲਣ ਦੀ ਆਸ ਸੀ ਇਸੇਤਰਾਂ ਤਕਨੀਕੀ ਨੁਕਸਾਂ ਕਰਕੇ ਪੀ.ਐਸ.ਪੀ.ਸੀ.ਐਲ. ਵੱਲੋਂ ਕੀਤੇ ਲੰਮੇ ਅਰਸੇ ਦੇ ਸਮਝੋਤਿਆਂ ਅਧੀਨ ਕੇਂਦਰੀ ਸੈਕਟਰ ਦੇ ਚਾਰ ਪਲਾਂਟਾਂ ਜਿਨ੍ਹਾਂ ਵਿੱਚ ਦਾਮੌਦਰ ਵੈਲੀ ਕਾਰਪੋਰੇਸਨ ਤੋਂ 184 ਮੈਗਾਵਾਟ, ਰਿਹਾਂਦ ਤੋਂਂ 50 ਮੈਗਾਵਾਟ, ਕੋਸਟਲ ਗੁਜਰਾਤ ਪਾਵਰ ਲਿਮਟਿਡ, ਮਦੁਰਾ ਅਤੇ ਸਾਸਨ ਪਲਾਂਟ 50 ਮੈਗਾਵਾਟ ਬਿਜਲੀ ਪ੍ਰਾਪਤ ਨਹੀਂ ਹੋ ਰਹੀ ਪਰਫਿਰਵੀ ਪੀ.ਐਸ.ਪੀ.ਸੀ.ਐਲ. ਉਪਰੋਕਤ ਮੁਸਕਲਾਂ ਦੇ ਬਾਵਜੂਦ ਵੀ ਪੰਜਾਬ ਦੀ ਬਿਜਲੀ ਪੂਰਤੀ ਲਈ ਸਮਰੱਥ ਹੈ|ਉਨ੍ਹਾਂ ਕਿਹਾ ਕਿ ਪੀ .ਐਸ .ਪੀ .ਸੀ .ਐਲ ਦੇ ਰੋਪੜ ਅਤੇ ਲਹਿਰਾ ਥਰਮਲ ਪਲਾਂਟਾਂ ਨੇ 21 ਜੂਨ 2018 ਨੂੰ 365.8 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਦੋਂ ਕਿ 21 ਜੂਨ 2017 ਨੂੰ ਇਹ ਉਤਪਾਦਨ 146.95 ਲੱਖ ਯੂਨਿਟ ਸੀ| ਉਹਨਾਂ ਦੱਸਿਆ ਕਿ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੇ ਵੱਧ ਮਾਤਰਾ ਵਿੱਚ ਬਿਜਲੀ ਦਾ ਉਤਪਾਦਨ ਕੀਤਾ ਹੈ| ਸੋ ਪੀ .ਐਸ ਪੀ .ਸੀ .ਐਲ ਨੇ ਬੈਂਕਿੰਗ ਪ੍ਰਣਾਲੀ ਅਧੀਨ 1700 ਮੈਗਾਵਾਟ ਬਿਜਲੀ ਉਪਲੱਭਦ ਕਰਵਾਉਣ ਲਈ ਪ੍ਰਬੰਧ ਕੀਤੇ ਹੋਏ ਹਨ
ਉਹਨਾਂ ਦੱਸਿਆ ਕਿ ਪੰਜਾਬ ਵਿੱਚ ਬਿਜਲੀ ਦੀ ਸਪਲਾਈ ਦੀ ਨਿਗਰਾਨੀ ਬੜੀ ਬਰੀਕੀ ਨਾਲ ਕੀਤੀ ਜਾ ਰਹੀ ਹੈ ਜੇਕਰ ਭਵਿੱਖ ਵਿੱਚ ਬਿਜਲੀ ਦੀ ਹੋਰ ਮੰਗ ਦੀ ਜਰੂਰਤ ਪਈ ਤਾਂ ਸਾਰਟ ਟਰਮ ਖਰੀਦ ਸਮਝੋਤਿਆਂ ਰਾਂਹੀ ਬਿਜਲੀ ਦੇ ਪ੍ਰਬੰਧ ਕੀਤੇ ਜਾਣਗੇ|