ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਤੋਂ ਪਹਿਲਾਂ ਅਧਿਆਪਕ ਆਗੂ
ਬਾਬੂਸ਼ਾਹੀ ਬਿਊਰੋ
ਫਿਰੋਜ਼ਪੁਰ 13 ਜੂਨ ਅਧਿਆਪਕਾਂ ਕੋਲੋਂ ਗੈਰ ਵਿੱਦਿਅਕ ਕੰਮ ਨਾ ਲੈਣ ਸਬੰਧੀ ਜਾਰੀ ਹੋਏ ਨਿਯਮ ਦੇ ਬਾਵਜੂਦ
ਅਧਿਆਪਕਾਂ ਦੀਆਂ ਬੀ ਐਲ ਓਜ ਵਜੋਂ ਲਗਾਈਆਂ ਗਈਆਂ ਡਿਊਟੀਆਂ ਕਟਵਾਉਣ ਸਬੰਧੀ ਐਲੀਮੈਂਟਰੀ ਟੀਚਰਜ ਯੂਨੀਅਨ(ਈ ਟੀ ਯੂ) ਦਾ ਵਫਦ ਡੀ ਸੀ ਫਿਰੋਜਪੁਰ ਨੂੰ ਮਿਲਿਆ । ਅਧਿਆਪਕ ਆਗੂਆਂ ਨੇ
ਮੰਗ ਪੱਤਰ ਸੌਪਦਿਆਂ ਸਿੱਖਿਆ ਸਕੱਤਰ ਪੰਜਾਬ ਵਲੋਂ ਜਾਰੀ ਕੀਤੇ ਪੱਤਰ ਨੂੰ ਤੁਰੰਤ ਲਾਗੂ ਕਰਨ ਦੀ ਕੀਤੀ ਮੰਗ। ਡਿਪਟੀ ਕਮਿਸ਼ਨਰ ਨੇ ਅਧਿਆਪਕਾਂ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਨ ਦਾ ਭਰੋਸਾ ਦੁਆਇਆ । ਇਸ ਦੌਰਾਨ ਅਧਿਆਪਕ ਆਗੂ ਹਰਜਿੰਦਰ ਹਾਂਡਾ ਨੇ ਚਿਤਾਵਨੀ ਦਿੱਤੀ ਕਿ ਜੇਕਰ
ਠੋਸ ਕਾਰਵਾਈ ਨਾ ਹੋਈ ਤਾਂ ਯੂਨੀਅਨ ਅਗਲੀ ਰਣਨੀਤੀ ਉਲੀਕੇਗੀ ।
ਪੰਜਾਬ ਸਰਕਾਰ ਦੀਆਂ ਅਧਿਆਪਕ ਵਿਰੋਧੀ ਨੀਤੀਆਂ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੇ ਅਧਿਆਪਕ ਚੰਨਾ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦੇਣ ਦੇ ਵਾਅਦੇ ਸਬੰਧੀ ਗੱਲਬਾਤ ਕਰਨ ਤੇ ਡਿਪਟੀ ਕਮਿਸ਼ਨਰ ਫਿਰੋਜਪੁਰ ਸ੍ਰੀ ਰਾਮਵੀਰ ਨੇ ਕਿਹਾ ਕਿ
ਸਵਰਗੀ ਅਧਿਆਪਕ ਚੰਨਾ ਸਿੰਘ ਦੀ ਪਤਨੀ ਨੂੰ 1 ਜੁਲਾਈ ਤੱਕ ਜੁਆਇਨ ਕਰਵਾ ਦਿਤਾ ਜਾਵੇਗਾ । ਅਧਿਆਪਕ ਦੀ ਮੌਤ ਮੌਕੇ ਪਰਿਵਾਰ ਲਈ ਐਲਾਨ ਕੀਤੀ ਗਈ ਸਹਾਇਤਾ ਰਾਸ਼ੀ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਲਦ ਹੀ ਬਕਾਇਆ ਰਾਸ਼ੀੈ ਪਰਿਵਾਰ ਨੂੰ ਦਿੱਤੀ ਜਾਵੇਗੀ । ਇਸ ਉਪਰੰਤ ਜਥੇਬੰਦੀ ਨੇ ਆਪਣੀ ਵੱਖਰੇ ਤੌਰ ਤੇ ਕੀਤੀ ਆਪਸੀ ਮੀਟਿੰਗ ਵਿੱਚ ਫੈਸਲਾ ਲਿਆ ਕਿ ਜੇਕਰ ਫਿਰ ਵੀ ਅਧਿਆਪਕਾਂ ਦੀਆਂ ਬੀ ਐਲ ਓ ਡਿਊਟੀਆਂ ਕੱਟਣ ਸਬੰਧੀ ਜਲਦੀ ਕੋਈ ਠੋਸ ਕਾਰਵਾਈ ਨਾ ਹੋਈ ਤਾਂ ਜੁਲਾਈ ਦੇ ਪਹਿਲੇ ਹਫਤੇ ਯੂਨੀਅਨ ਵੱਲੋਂ ਅਗਲੀ ਰਣਨੀਤੀ ਉਲੀਕੀ ਜਾਵੇਗੀ ਅਤੇ ਅਧਿਆਪਕਾਂ ਦੀਆਂ ਬੀ ਐਲ ਓ ਡਿਊਟੀਆਂ ਕਟਵਾਉਣ ਤੱਕ ਸੰਘਰਸ਼ ਰਹੇਗਾ ਜਾਰੀ।
ਇਸ ਮੌਕੇ ਈ ਟੀ ਯੂ ਪੰਜਾਬ ਦੇ ਹਰਜਿੰਦਰ ਹਾਂਡਾ ,ਹਰਜੀਤ ਸਿੰਘ ਸਿੱਧੂ, ਅਨਿਲ ਪ੍ਰਭਾਕਰ, ਜਸਵੰਤ ਕੰਬੋਜ਼ ,ਮਹਿੰਦਰ ਸ਼ੈਲੀ, ਗੁਰਮੀਤ ਸਿੰਘ ,ਸੁਖਦੇਵ ਸਿੰਘ , ਦੀਪਾ ਸਿੰਘ , ਜਸਬੀਰ ਸਿੰਘ , ਕਿਰਪਾਲ ਸਿੰਘ, ਵਿਸ਼ੂ ਕੰਬੋਜ
ਆਦਿ ਸੂਬਾ ਅਤੇ ਜਿਲਾ ਪੱਧਰੀ ਆਗੂ ਹਾਜ਼ਰ ਸਨ।