ਪਟਿਆਲਾ 27 ਮਈ 2018 : ਜਿਲਾ੍ ਬਾਰ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਭੂਲਰ ਨੂੰ ਸਮੁੱਚੇ ਵਕੀਲ ਭਾਈਚਾਰੇ ਦੀਆਂ ਮੰਗਾਂ ਸਬੰਧੀ ਇੱਕ ਦਸ ਮੰਗਾਂ ਦਾ ਮੰਗ ਪੱਤਰ ਚੇਅਰਮੈਨ, ਬਾਰ ਕੌਂਸਲ, ਪੰਜਾਬ ਅਤੇ ਹਰਿਆਣਾ ਚੰਡੀਗੜ੍ਹ, ਦੇ ਨਾਮ ਦਿੱਤਾ ਇਹ ਮੰਗ ਪੱਤਰ ਸਮੁੱਚੇ ਵਕੀਲ ਭਾਈਚਾਰੇ ਨੂੰ ਪੇਸ ਆ ਰਹੀਆਂ ਸੱਮਸਿਆਵਾਂ ਨੂੰ ਮੁੱਖ ਰੱਖ ਕੇ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀ ਦਖਲ ਅੰਦਾਜੀ ਦੀ ਮੰਗ ਕੀਤੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਵਕੀਲਾਂ ਨਾਲ ਕੀਤੇ ਗਏ ਵਾਅਦੇ ਜਿਸ ਵਿੱਚ ਵਕੀਲਾਂ ਲਈ ਮੈਡੀਕਲ ਬੀਮਾਂ, ਹਰ ਇੱਕ ਵਕੀਲ ਲਈ ਚੈਂਬਰ/ਹਾਲ ਅਤੇ ਯੂਨੀਅਰ ਵਕੀਲਾਂ ਲਈ ਮਹੀਨਾਵਾਰ ਮਾਨਭੱਤਾ ਦੇਣ ਦਾ ਚੋਣ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਗਿਆ ਸੀ| ਸਰਕਾਰ ਆਪਣੇ ਇਸ ਵਾਅਦੇ ਤੋਂ ਭੱਜ ਰਹੀ ਹੈ, ਜਿਸ ਨਾਲ ਵਕੀਲ ਭਾਈਚਾਰਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ| ਆਗੂਆਂ ਨੇ ਕਿਹਾ ਕਿ ਐਡਵੋਕੇਟ ਜਨਰਲ, ਪੰਜਾਬ ਦੇ ਦਫਤਰ ਅੰਦਰ ਭਰੀਆਂ ਗਈਆਂ ਵਧੀਕ ਐਡਵੋਕੇਟ ਜਨਰਲ ਦੀਆਂ ਅਸਾਮੀਆਂ ਵਿੱਚ ਭਾਈ ਭਤੀਜਾਵਾਦ ਅਤੇ ਸਿਆਸੀ ਦਖਲ ਅੰਦਾਜੀ ਸਾਫ ਝਲਕ ਰਹੀ ਹੈ, ਜਿਸਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ|
ਇਸ ਤੋਂ ਇਲਾਵਾ ਮੰਗ ਪੱਤਰ ਵਿੱਚ ਹੋਰ ਮੰਗਾਂ ਉਠਾਈਆਂ ਗਈਆਂ ਕਿ ਪੰਜਾਬ ਦੇ ਵੱਖਰੋ ਵੱਖਰੇ ਵਿਭਾਗਾਂ ਵਿੱਚ ਸੈਂਕੜੇ ਕਾਨੂੰਨ ਅਫਸਰਾਂ ਦੀਆਂ ਖਾਲੀ੍ ਤੇ ਠੇਕੇ ਅਧਾਰਿਤ ਭਰੀਆਂ ਜਾ ਰਹੀਆਂ ਅਸਾਮੀਆਂ ਨੂੰ ਨਿਯਮਤ ਕੀਤਾ ਜਾਵੇ , ਸਨੀਵਾਰ ਦੀ ਛੁੱਟੀ, ਵਕੀਲ ਦੀ ਬੇਵਕਤੀ ਮੌਤ ਹੋਣ ਦੀ ਸੂਰਤ ਵਿੱਚ, ਪਰਿਵਾਰ ਨੂੰ ਘੱਟੋ ਘੱਟ 10 ਲੱਖ ਦੀ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਵਕੀਲ ਭਲਾਈ ਫੰਡ ਕਾਨੂੰਨ ਦੀਆਂ ਸਾਰੀਆਂ ਸਹੂਲਤਾਂ ਲਾਗੂ ਕੀਤੀਆਂ ਜਾਣ, ਬਾਰ ਕੌਂਸਲ ਆਫ ਇੰਡੀਆ ਵੱਲੋਂ ਲਏ ਯੋਗਤਾ ਪੇਪਰ ਦੀ ਫੀਸ ਬੰਦ ਕੀਤੀ ਜਾਵੇ ਅਤੇ ਨਵੀਂ ਇਨਰੋਲਮੈਂਟ ਦੀ ਫੀਸ ਘਟਾਈ ਜਾਵੇ, ਨਵੇਂ ਵਕੀਲਾਂ ਨੂੰ ਘੱਟੋਘੱਟ 10000 ਰੁਪਏ ਪ੍ਰਤੀ ਮਹੀਨਾ ਮਾਣਭੱਤਾ ਪਹਿਲੇ ਤਿੰਨ ਸਾਲ ਦਿੱਤਾ ਜਾਵੇ, ਮਾਲ ਵਿਭਾਗ, ਕਮਿਸ਼ਨਰ , ਬੋਰਡਾਂ, ਟ੍ਰਿਬੀਊਨਲਾਂ ਦੇ ਕੇਸਾਂ ਦੇ ਟਰਾਇਲ, ਨਿਆਂਇਕ ਅਫਸਰਾਂ ਰਾਹੀਂ ਹੀ, ਚਲਾਏ ਜਾਣ, ਜਿਲਾ੍ ਅਦਾਲਤਾਂ ਵਿੱਚ ਕਰੈੱਚਾਂ ਅਤੇ ਮੈਡੀਕਲ ਡਿਸਪੈਂਸਰੀਆਂ ਸਥਾਪਿਤ ਕੀਤੀਆਂ ਜਾਣ, ਕਾਨੂੰਨ ਦੀ ਸਿੱਖਿਆ +1, +2, ਪੱਧਰ ਦੀ ਸਕੂਲੀ ਸਿੱਖਿਆ ਵਿੱਚ ਚੋਣਵੇਂ ਵਿਸ਼ੇ ਵਜੋਂ ਪ੍ਰੋਫ੍ਹੈਨਲ ਵਕੀਲਾਂ ਅਤੇ ਐਲ.ਐਲ.ਐਮ ਕਾਨੂੰਨ ਵਿਦਿਆਰਥੀਆਂ ਰਾਹੀਂ ਕਰਵਾਈ ਜਾਵੇ, ਵਕੀਲ ਭਾਈਚਾਰੇ ਦੇ ਸਹਿਯੋਗੀ ਕਲਰਕਾਂ (ਮੁਨਸੀਆਂ) ਅਤੇ ਬਾਰ ਸਟਾਫ ਦੀ ਭਲਾਈ ਲਈ ਭਲਾਈ ਫੰਡ ਕਾਇਮ ਕੀਤਾ ਜਾਵੇ ਅਤੇ ਵਕੀਲਾਂ ਨੂੰ ਟੋਲ ਪਲਾਜੇ ਦੀ ਫੀਸ ਤੋਂ ਛੋਟ ਦਿੱਤੀ ਜਾਵੇ| ਇੰਨਾਂ ਮੰਗਾਂ ਦੀ ਪੂਰਤੀ ਲਈ ਸਮੁੱਚੇ ਪੰਜਾਬ ਅੰਦਰ ਮੁਹਿੰਮ ਛੇੜੀ ਜਾਏਗੀ| ਇਸ ਸਮੇ ਐਡਵੋਕੇਟ ਐਸ.ਪੀ ਸਿੰਘ, ਐਡਵੋਕੇਟ ਜਗਤਾਰ ਪਾਤੜਾਂ, ਐਡਵੋਕੇਟ ਅਨਮੋਲ ਰਤਨ, ਐਡਵੋਕੇਟ ਨਵਦੀਪ ਸਿੰਘ ਚੀਮਾ, ਐਡਵੋਕੇਟ ਰਣਜੀਤ ਖੁਰਮੀ, ਐਡਵੋਕੇਟ ਸਮੀਰ, ਐਡਵੋਕੇਟ ਜਸਪਾਲ ਸਿੰਘ ਜੱਸੀ, ਐਡਵੋਕੇਟ ਭਿਮਾ੍ਹੂੰ ਖੱਤਰੀ, ਐਡਵੋਕੇਟ ਹਰਪ੍ਰੀਤ ਸਿੰੰਘ, ਐਡਵੋਕੇਟ ਹਰਮਨਜੀਤ ਸਿੰਘ ਆਦਿ ਵਕੀਲ ਸ਼ਾਮਿਲ ਸਨ|