ਚੰਡੀਗੜ੍ਹ 26 ਮਈ 2018: ਪੰਜਾਬ ਸਰਕਾਰ ਦੁਆਰਾ ਲਏ ਗਏ ਫੈਸਲੇ ਅਨੁਸਾਰ 26 ਮਈ 2018 ਤੋਂ ਪੰਜਾਬ 'ਚ 700 ਸੇਵਾ ਕੇਂਦਰਾਂ ਤੇ ਨਾਗਰਿਕ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਸੂਚਨਾ ਪ੍ਰਸ਼ਾਸਨਿਕ ਵਿਭਾਗ ਵੱਲੋਂ ਦਿੱਤੀ ਗਈ ਹੈ। ਬੰਦ ਕਿਤੇ ਸੇਵਾ ਕੇਂਦਰਾਂ ਦੀ ਸੂਚੀ ਪ੍ਰਸ਼ਾਸਨਿਕ ਸੁਧਾਰ ਵਿਭਾਗ ਵੈਬਸਾਈਟ dgrpunjab.gov.in 'ਤੇ ਪਾ ਦਿੱਤੀ ਗਈ ਹੈ। ਇਨ੍ਹਾਂ ਕੇਂਦਰਾਂ ਵੱਲੋਂ 26 ਮਈ ਤੋਂ ਹੀ ਆਮ ਜਨਤਾ ਨੂੰ ਕੋਈ ਵੀ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨਿਕ ਵਿਭਾਗ ਵੱਲੋਂ ਆਮ ਜਨਤਾ ਨੂੰ ਸੂਚਿਤ ਕਿਤਾ ਗਿਆ ਹੈ ਕਿ ਸਰਕਾਰ ਵੱਲੋਂ ਬੰਦ ਕੀਤੇ ਇੰਨ੍ਹਾਂ 700 ਸੇਵਾ ਕੇਂਦਰਾਂ ਰਾਹੀਂ ਕੋਈ ਵੀ ਨਵੀਂ ਸੇਵਾ ਦੀ ਬੇਨਤੀ ਲਈ ਅਰਜ਼ੀ ਨਾ ਦਿੱਤੀ ਜਾਵੇ। ਵਿਭਾਗ ਦੀ ਵੈਬਸਾਈਟ ਤੇ ਸੂਚੀ ਨੰ. 2 'ਚ ਜ਼ਿਕਰ ਕੀਤੇ ਸੇਵਾ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀ ਹਨ।