ਚੋਣ ਪ੍ਰਚਾਰ ਦੌਰਾਨ ਰਾਣਾ ਗੁਰਮੀਤ ਸਿੰਘ ਸੋਢੀ , ਨਾਲ ਹਨ ਜੋਗਿੰਦਰ ਪਾਲ ਭਾਟਾ ਅਤੇ ਹੋਰ ਆਗੂ
ਬਾਬੂਸ਼ਾਹੀ ਬਿਊਰੋ
ਸ਼ਾਹਕੋਟ 23 ਮਈ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਵੋਟਰ ਸਰਵਪਖੀ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਲਾਡੀ ਸ਼ੇਰੋਵਾਲੀਆ ਨੂੰ ਹੀ ਭਾਰੀ ਬਹੁਮਤ ਨਾਲ ਜੇਤੂ ਬਨਾਓਣਗੇ । ਇਹ ਦਾਅਵਾ ਰਾਣਾ ਗੁਰਮੀਤ ਸਿੰਘ ਸੋਢੀ ਖੇਡ ਅਤੇ ਯੁਵਕ ਮਾਮਲੇ ਮੰਤਰੀ ਪੰਜਾਬ ਨੇ ਸ਼ਾਹਕੋਟ ਵਿਖੇ ਚੋਣ ਪਰਚਾਰ ਦੌਰਾਨ ਕੀਤਾ। ਇਸ ਮੌਕੇ ਦਅਵਾ ਕੀਤਾ ਗਿਆ ਕਿ ਸਰਕਾਰ ਵਿਚ ਸ਼ਾਮਲ ਵਿਧਾਇਕ ,ਇਕ ਆਮ ਵਿਧਾਇਕ ਨਾਲੋਂ ਬਿਹਤਰ ਤਰੀਕੇ ਨਾਲ ਵਿਕਾਸ ਕਾਰਜ ਕਰ ਸਕਦਾ ਹੈ । ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੀਤੇ ਗਏ ਵਾਅਦੇ ਲੜੀਵਾਰ ਤਰੀਕੇ ਨਾਲ ਲਾਗੂ ਕੀਤੇ ਜਾ ਰਹੇ ਹਨ । ਉਨ੍ਹਾਂ ਅਕਾਲੀ ਦਲ ਉਪਰ ਵਰਦਿਆਂ ਕਿਹਾ ਕਿ ਲੰਗਰ ਉੱਪਰ ਲੱਗਣ ਵਾਲੇ ਜੀ ਐੱਸ ਟੀ ਨੂੰ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦਾ ਜੀ ਐਸ ਟੀ ਹਟਾਉਣ ਦਾ ਫੈਸਲਾ ਲਿਆ ਹੈ , ਜਦਕਿ ਕੇਂਦਰ ਸਰਕਾਰ ਵਿੱਚ ਸ਼ਾਮਲ ਅਕਾਲੀ ਦਲ ਕੇਂਦਰ ਸਰਕਾਰ ਤੋਂ ਇਹ ਅਹਿਮ ਮੰਗ ਪੂਰੀ ਨਹੀਂ ਕਰਵਾ ਸਕਿਆ । ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਦੌਰੇ ਦੌਰਾਨ ਉਨ੍ਹਾਂ ਮਹਿਸੂਸ ਕੀਤਾ ਹੈ ਕਿ ਅਜੇ ਵੀ ਅਨੇਕਾਂ ਕੰਮ ਇੱਥੇ ਹੋਣੇ ਬਾਕੀ ਹਨ । ਉਨ੍ਹਾਂ ਕਿਹਾ ਕਿ ਇਹ ਹਲਕੇ ਦੇ ਵੋਟਰਾਂ ਨੇ ਦੇਖਣਾ ਹੈ ਕਿ ਕਿਹੜਾ ਉਮੀਦਵਾਰ ਉਨ੍ਹਾਂ ਦੀਆਂ ਉਮੀਦਾਂ ਤੇ ਪੂਰਾ ਉਤਰ ਸਕਦਾ ਹੈ । ਇਸ ਮੌਕੇ ਸ. ਬਲਦੇਵ ਸਿੰਘ ਮਾਹਮੂਜੋਈਆ, ਯੂਥ ਆਗੂ ਜੋਗਿੰਦਰ ਪਾਲ ਭਾਟਾ, ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ , ਕੁਲਵੰਤ ਰਾਏ ਕਟਾਰੀਆ , ਹੰਸ ਰਾਜ ਬੱਟੀ , ਰਾਜ ਸਿੰਘ , ਬੀ ਅੈਸ ਭੁਲਰ , ਵਿਕੀ ਸਿਧੂ ਓ.ਅੈਸ .ਡੀ , ਰਵੀ ਸ਼ਰਮਾ, ਅਮਰਿਤ ਵੋਹਰਾ ,ਰਵੀ ਦਤ ਚਾਵਲਾ , ਅੰਮ੍ਰਿਤ ਪਾਲ ਸਿੰਘ , ਗੁਰਦੀਪ ਸਿੰਘ ਢਿੱਲੋਂ , ਨਸੀਬ ਸਿੰਘ ਸੰਧੂ , ਬਿਕਰਮਜੀਤ ਸਿੰਘ ਬੇਦੀ , ਬਲਵਿੰਦਰ ਸਿੰਘ ਸੈਦੇ ਕੇ ਨੋਲ, ਭੀਮ ਕੰਬੋਜ ਡੈਲੀਗੇਟ ਪੰਜਾਬ ਕਾਂਗਰਸ , ਆਤਮਜੀਤ ਸਿੰਘ ਡੇਵਿਡ, ਸੀਮੂ ਪਾਸੀ , ਸੋਨੂੰ ਮੋਂਗਾ ,, ਬੂਟਾ ਸਿੰਘ ਗੋਲੂ ਕਾ ਮੋੜ ,ਜਰਨੈਲ ਸਿੰਘ ਥਿੰਦ ਤੋਂ ਇਲਾਵਾ ਹੋਰ ਵੀ ਸੀਨੀਅਰ ਆਗੂ ਮੌਜੂਦ ਸਨ ।