ਲੁਧਿਆਣਾ, 22 ਮਈ 2018: ਲੁਧਿਆਣਾ ਸ਼ਹਿਰ ਦੀ ਹਦੂਦ ਅੰਦਰ ਪੈਦਾ ਹੁੰਦੇ ਸੋਲਿਡ ਵੇਸਟ, ਪਲਾਸਟਿਕ ਵੇਸਟ, ਬਾਇਓਮੈਡੀਕਲ ਵੇਸਟ, ਇਲੈਕਟ੍ਰਾਨਿਕ ਵੇਸਟ ਅਤੇ ਕੰਸਟਰਕਸ਼ਨ ਅਤੇ ਡੈਮੋਲੀਸ਼ਨ ਵੇਸਟ ਨੂੰ ਸ਼ਹਿਰ ਵਿਕਾਸ ਮੰਤਰਾਲਾ, ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ/ਰੂਲਜ਼ ਅਨੁਸਾਰ ਸੁਚੱਜੇ ਢੰਗ ਨਾਲ ਨਿਪਟਾਉਣ ਲਈ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਵੱਲੋਂ ਮਿਤੀ 25 ਮਈ ਨੂੰ ਸਿਲਵਰ ਜੁਬਲੀ ਹਾਲ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਇੱਕ ਦਿਨ ਦੀ ਕਪੈਸਟੀ ਬਿਲਡਿੰਗ ਟੈਕਨੀਕਲ ਵਰਕਸ਼ਾਪ ਲਗਾਈ ਜਾ ਰਹੀ ਹੈ।
ਇਸ ਵਰਕਸ਼ਾਪ ਵਿੱਚ ਨਗਰ ਨਿਗਮ ਲੁਧਿਆਣਾ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਪੰਜਾਬ ਮਿਊਂਸੀਪਲ ਇੰਫਰਾਸਟਰੱਕਚਰ ਡਿਵੈੱਲਪਮੈਂਟ ਕੰਪਨੀ ਚੰਡੀਗੜ• ਦੇ ਅਧਿਕਾਰੀ, ਉਪਰੋਕਤ ਵੇਸਟ ਨਾਲ ਸਬੰਧਤ ਹਿੱਸੇਦਾਰਾਂ ਨੂੰ ਰੂਲਾਂ ਅਨੁਸਾਰ ਜਾਣਕਾਰੀ ਮੁਹੱਈਆ ਕਰਵਾਉਣਗੇ। ਇਹ ਵਰਕਸ਼ਾਪ ਦਾ ਸਮਾਂ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਦਾ ਹੋਵੇਗਾ। ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਬਲਕਾਰ ਸਿੰਘ ਸੰਧੂ ਮੇਅਰ ਨਗਰ ਨਿਗਮ ਲੁਧਿਆਣਾ ਹੋਣਗੇ।