ਮਹਿਤਪੁਰ, ਸ਼ਾਹਕੋਟ, 21 ਮਈ 2018: ਵਿਰੋਧੀ ਧਿਰ ਦੀ ਨੇਤਾ ਅਤੇ ਜਗਰਾਉਂ ਤੋ ਵਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਾਂਗਰਸ ਪਾਰਟੀ ਨੇ ਚੋਣਾਂ ਚੋਣਾਂ ਵਿਚ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਲੋਕਾਂ ਨਾਲ ਧ੍ਰੋਅ ਕਮਾਇਆ ਹੈ ਅਤੇ ਸ਼ਾਹਕੋਟ ਹਲਕੇ ਦੇ ਵੋਟਰ ਰੇਤ ਮਾਫੀਆ ਰਾਹੀਂ ਕੀਤੀ ਜਾਹੀ ਭਾਰੀ ਲੁੱਟ ਦਾ ਜਿਮਨੀ ਚੋਣ ਵਿਚ ਕਰਾਰਾ ਜਵਾਬ ਦੇਣਗੇ।
ਬੀਬੀ ਮਾਣੂੰਕੇ ਨੇ ਮਹਿਤਪੁਰ ਵਿਖੇ ਘਰ ਘਰ ਪ੍ਰਚਾਰ ਲਈ ਵਲੰਟੀਅਰਾਂ ਦੀਆਂ ਟੀਮਾਂ ਨੂੰ ਤੋਰਨ ਸਮੇ ਸੰਬੋਧਨ ਕਰਦੇ
ਕਿਹਾ ਕੇ ਪਿਛਲੇ ਲਗਭਗ ਚਾਰ ਪੰਜ ਦਹਾਕਿਆਂ ਵਿੱਚ ਵੱਖ ਵੱਖ ਅਕਾਲੀ ਅਤੇ ਕਾਂਗਰਸ ਸਰਕਾਰਾਂ ਨੇ ਸੂਬੇ ਨੂੰ ਲੁੱਟਿਆ ਹੈ ।ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਆਪਣੇ ਨਿੱਜੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਰਾਜ ਕਰਦੀਆਂ ਹਨ ਅਤੇ ਸੂਬੇ ਦੇ ਲੋਕ ਆਜ਼ਾਦੀ ਤੋਂ ਬਾਅਦ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ । ਉਨ੍ਹਾਂ ਕਿਹਾ ਕਿ ਸ਼ਾਹਕੋਟ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਰੇਤਾ ਚੋਰਾਂ ਦਾ ਕਬਜ਼ਾ ਹੈ ਅਤੇ ਕਿ ਹੁਣ ਉਹ ਵਕਤ ਆ ਗਿਆ ਹੈ ਕਿ ਜਦੋਂ ਆਮ ਆਦਮੀ ਇਨ੍ਹਾਂ ਅਖੌਤੀ ਨੇਤਾਵਾਂ ਨੂੰ ਸਬਕ ਸਿਖਾਵੇ । ਬੀਬੀ ਮਾਣੂਕੇ ਨੇ ਅੱਗੇ ਕਿਹਾ ਕਿ ਰੇਤ ਮਾਫੀਆ ਵੱਲੋਂ ਕੀਤੀ ਜਾਂਦੀ ਕਰੀਬ ਇੱਕ ਹਜ਼ਾਰ ਕਰੋੜ ਰੁਪਏ ਦੀ ਲੁੱਟ ਬੰਦ ਕਰਵਾ ਕੇ ਇਸ ਪੈਸੇ ਨੂੰ ਗਰੀਬਾਂ ਮਜ਼ਦੂਰਾਂ ਕਿਸਾਨਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਸਾਰੇ ਪਿੰਡਾਂ ਵਿੱਚ ਸੀਚੇਵਾਲ ਮਾਡਲ ਲਾਗੂ ਕੀਤਾ ਜਾਵੇਗਾ ਅਤੇ ਪਿੰਡਾਂ ਵਿੱਚ ਵਾਟਰ ਟਰੀਟਮੈਂਟ ਪਲਾਂਟ ਲਗਾ ਕੇ ਗੰਦੇ ਪਾਣੀ ਨੂੰ ਸ਼ੁੱਧ ਕਰਕੇ ਖੇਤੀਬਾੜੀ ਅਤੇ ਹੋਰ ਕੰਮਾਂ ਲਈ ਵਰਤਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਸ਼ਾਹਕੋਟ ਦੇ ਲੋਕ ਇਸ ਵਾਰ ਮਨ ਬਣਾ ਚੁੱਕੇ ਹਨ ਕਿ ਉਹ ਅਕਾਲੀ ਅਤੇ ਕਾਂਗਰਸੀਆਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਦੇ ਉਘੇ ਸਮਾਜ ਸੇਵਕ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ ਸਫਲ ਬਣਾਉਣਗੇ।
ਇਸ ਮੌਕੇ ਬੋਲਦਿਆਂ ਵਿਧਾਇਕਾਂ ਕੁਲਵੰਤ ਸਿੰਘ ਪੰਡੋਰੀ ਅਤੇ ਨਾਜਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਅਕਾਲੀ ਦਲ- ਭਾਜਪਾ ਅਤੇ ਕਾਂਗਰਸ ਦੇ ਰਾਜ ਦੌਰਾਨ ਗਰੀਬ ਲੋਕਾਂ ਦਾ ਜੀਣਾ ਮੁਹਾਲ ਹੋ ਚੁੱਕਾ ਹੈ ਅਤੇ ਪੰਜਾਬ ਵਿਚ ਸਿਖਿਆ ਅਤੇ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ 28 ਤਰੀਕ ਮਈ ਨੂੰ ਸ਼ਾਹਕੋਟ ਤੇ ਲੋਕ ਨਵੀਂ ਸ਼ੁਰੂਆਤ ਕਰਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੂੰ ਚੁਣਨ ।
ਇਸ ਮੌਕੇ ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ, ਸਿਮਰਜੀਤ ਸਿੰਘ ਲਾਲੀ, ਸੂਬਾ ਬੁਲਾਰਾ ਦਰਸ਼ਨ ਸਿੰਘ ਸ਼ੰਕਰ, ਅਮਰਿੰਦਰ ਸਿੰਘ ਜਸੋਵਾਲ, ਕਿ੍ਸ਼ਨ ਬਿਟੂ, ਲਖਵਿੰਦਰ ਸਿੰਘ, ਦਲਜੀਤ ਸਿੰਘ , ਕਰਤਾਰ ਸਿੰਘ ਲੰਬਰਦਾਰ ਅਤੇ ਭੁਪਿੰਦਰ ਸਿੰਘ ਸਮੇਤ ਪਾਰਟੀ ਦੇ ਹੋਰ ਅਹੁਦੇਦਾਰ ਮੌਜੂਦ ਸਨ।