ਲੁਧਿਆਣਾ 21 ਮਈ 2018: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਦੀ ਅਗਵਾਈ ਹੇਠ ਇਕ ਵਫ਼ਦ ਲੰਮੇ ਸਮੇਂ ਤੋਂ ਬਿਮਾਰ ਸ. ਮੱਲ ਸਿੰਘ ਰਾਮਪੁਰੀ ਦੀ ਮਿਜ਼ਾਜਪੁਰਸ਼ੀ ਲਈ ਉਨ•ਾਂ ਦੇ ਪਿੰਡ ਰਾਮਪੁਰ ਗਿਆ। ਵਫ਼ਦ ਨੂੰ ਜੀ ਆਇਆਂ ਕਹਿੰਦੇ ਹੋਏ ਸ. ਮੱਲ ਸਿੰਘ ਰਾਮਪੁਰੀ ਹੌਸਲਾ ਫੜਦੇ ਹੋਏ ਬੈਠ ਗਏ ਅਤੇ ਲਿਖਾਰੀ ਸਭਾ ਰਾਮਪੁਰ ਦੀਆਂ ਮੁੱਢ ਤੋਂ ਲੈਕ ਹੁਣ ਤੱਕ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। ਇਥੋਂ ਤੱਕ ਕਿ ਉਨ•ਾਂ ਆਪਣੇ ਲਿਖੇ ਮਰਸੀਏ ਦੀ ਕਲੀ ਨੂੰ ਬੜੇ ਜੋਸ਼ ਨਾਲ ਗਾ ਕੇ ਸੁਣਾਇਆ ਅਤੇ ਵਫ਼ਦ ਦਾ ਧੰਨਵਾਦ ਕੀਤਾ। ਲੇਖਕਾਂ ਨੇ ਸ. ਮੱਲ ਸਿੰਘ ਰਾਮਪੁਰੀ ਨੂੰ ਫੁੱਲਾਂ ਦਾ ਗੁਲਦਸਤਾ ਪੇਸ਼ ਕੀਤਾ। ਵਫ਼ਦ ਵਿਚ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਸਕੱਤਰ ਸ੍ਰੀ ਮਨਜਿੰਦਰ ਧਨੋਆ, ਸ੍ਰੀ ਜਸਵੀਰ ਝੱਜ ਅਤੇ ਸ੍ਰੀ ਸੁਰਿੰਦਰ ਰਾਮਪੁਰੀ ਸ਼ਾਮਲ ਸਨ। ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਮੱਲ ਸਿੰਘ ਰਾਮਪੁਰੀ ਨਾਲ ਉਨ•ਾਂ ਦੇ ਜੀਵਨ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਡਾ. ਸੁਰਜੀਤ ਸਿੰਘ ਨੇ ਉਨ•ਾਂ ਦੀ ਪੁਸਤਕ 'ਰਾਮਪੁਰ ਤੋਂ ਗਜ਼ਨੀ ਤੱਕ' ਦਾ ਵਿਸ਼ੇਸ਼ ਨੋਟਿਸ ਲੈਂਦਿਆਂ ਉਸ 'ਤੇ ਖੋਜ ਕਾਰਜ ਕਰਨ ਦੀ ਸੰਭਾਵਨਾ ਜ਼ਾਹਰ ਕੀਤੀ। ਸਮੁੱਚੇ ਵਫ਼ਦ ਨੇ ਕਾਮਨਾ ਕੀਤੀ ਕਿ ਰਾਮਪੁਰੀ ਜੀ ਲੰਮੀ ਉਮਰ ਜਿਉਣ ਅਤੇ ਹੋਰ ਸਾਹਿਤਕ ਕਿਰਤਾਂ ਨਾਲ ਪੰਜਾਬੀ ਸਾਹਿਤ ਨੂੰ ਹੋਰ ਅਮੀਰ ਕਰਨ।