ਵਿਜੀਲੈਂਸ ਵਿਭਾਗ ਨੇ ਪਾਵਰ ਕਾਮ ਪਾਤੜਾਂ ਦੇ ਰਿਸ਼ਵਤ 'ਚ ਨਾਮਜਦ ਤਿੰਨ ਦੋਸ਼ੀ -ਦੋ ਗ੍ਰਿਫਦਾਰ
ਜੀ ਐੱਸ ਪੰਨੂ
ਪਟਿਆਲਾ 16 ਮਈ , 2018 :
ਵਿਜੀਲੈਂਸ ਵਿਭਾਗ ਪਟਿਆਲਾ ਨੇ ਪਾਵਰ ਕਾਮ ਪਾਤੜਾਂ ਦੇ ਤਿੰਨ ਰਿਸ਼ਵਤ ਚ ਕੀਤੇ ਨਾਮਜਦ ਦੋਸ਼ੀ ਅਤੇ ਇਕ ਰਾਕੇਸ਼ ਕੁਮਾਰ ਪਾਵਰ ਕਾਮ ਲਾਈਨ ਮੇਨ ਅਤੇ ਇਕ ਦੀਪਕ ਕੁਮਾਰ ਉਰਫ ਦੀਪੂ ਮਾਲਿਕ ਦੀਪਕ ਫਸੇਲਟੀ ਦੁਕਾਨਦਾਰ ਨੂੰ ਰਿਸ਼ਵਤ ਲੈਣ ਦੇ ਦੋਸ ਵਿਚ ਗ੍ਰਿਫਦਾਰ ਕੀਤਾ ਹੈ। ਘੱਗਾ ਪਿੰਡ ਦੇ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਪਾਤੜਾਂ ਨੇ ਆਟਾ ਚੱਕੀ ਕੁਨੈਕਸ਼ਨ ਲੈਣਾ ਸੀ ਕੁਨੈਕਸ਼ਨ ਨੂੰ ਪਾਸ ਕਰਨ ਬਦਲੇ ਦੀਪੂ ਉਰਫ ਦੀਪਕ ਦੁਕਾਨਦਾਰ ਫਸੇਲਟੀ ਦੀ ਦੁਕਾਨ ਦਫਤਰ ਦੇ ਸਾਹਮਣੇ ਮਹਿਕਮੇ ਦੇ ਸਾਰੇ ਕੰਮ ਦਵਿੰਦਰ ਕੁਮਾਰ ਐੱਸ ਡੀ ਓ ਕਰਮਜੀਤ ਸਿੰਘ ਜੇ ਈ ਦੀ ਮਿਲੀ ਭੁਗਤ ਨਾਲ ਦਫਤਰ ਦੇ ਸਾਰੇ ਕੰਮ ਕਰਾਉਂਦਾ ਹੈ ਤੇ ਹਿਸੇ ਮੁਤਾਬਕ ਸੱਭ ਨੂੰ ਪੈਸੇ ਦਿਤੇ ਜਾਂਦੇ ਹਨ। ਸੋ ਦੀਪਕ ਕੁਮਾਰ ਨੂੰ 30 ,000 ਲੈਣ ਦੇ ਦੋਸ ਵਿਚ ਇੰਸਪੈਕਟਰ ਵਿਜ਼ੀਲੈਂਸ ਪਟਿਆਲਾ ਨੇ ਰੰਗੇ ਹੱਥੀਂ ਦੋ ਸਰਕਾਰੀ ਗਾਵਾਹਾ ਦੇ ਸਾਹਮਣੇ ਗ੍ਰਿਫਦਾਰ ਕੀਤਾ।