ਵਿਜੀਲੈਂਸ ਨੇ ਇੱਕ ਨਾਇਬ ਤਹਿਸੀਲਦਾਰ ,ਪਾਵਰ ਕਾਰਪੋਰੇਸ਼ਨ ਦੇ ਜੇ ਈ ਕੀਤੇ ਕਾਬੂ
ਕ੍ਰਮਵਾਰ 18000 ਅਤੇ 800 ਰੁਪੇ ਦੀ ਰਿਸ਼ਵਤ ਲੈਣ ਦਾ ਹੈ ਦੋਸ਼
ਵਿਜੀਲੈਂਸ ਵੱਲੋਂ ਨਾਇਬ ਤਹਿਸੀਲਦਾਰ ਤੇ ਉਸ ਦਾ ਏਜੰਟ ਰਿਸ਼ਵਤ ਲੈਂਦਾ ਕਾਬੂ
ਚੰਡੀਗੜ੍ਹ, 15 ਮਈ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਇੱਕ ਨਾਇਬ ਤਹਿਸੀਲਦਾਰ ਤੇ ਉਸ ਦਾ ਏਜੰਟ ਨੂੰ ਰਿਸ਼ਵਤ ਲੈਂਦਿਆਂਕਾਬੂ ਕਰ ਲਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬੰਗਾ ਜਿਲਾ ਐਸ.ਬੀ.ਐਸ ਨੰਗਰ ਵਿਖੇ ਤਾਇਨਾਤ ਨਾਇਬ ਤਹਿਸੀਲਦਾਰਧਰਮਿੰਦਰ ਕੁਮਾਰ ਅਤੇ ਉਸ ਦਾ ਏਜੰਟ ਗਗਨਦੀਪ ਨੂੰ ਸ਼ਿਕਾਇਤਕਰਤਾ ਗਗਨਦੀਪ ਸਿੰਘ ਪੁੱਤਰ ਸੋਹਨ ਸਿੰਘ ਕਲਸੀ ਦੀ ਸ਼ਿਕਾਇਤ ਉਤੇ ਰਿਸ਼ਵਤ ਲੈਂਦਿਆਂ ਕਾਬੂ ਕੀਤਾਗਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਨਾਇਬ ਤਹਿਸੀਲਦਾਰ ਅਤੇ ਉਸ ਦੇ ਏਜੰਟ ਵਲੋਂ ਉਸ ਦੀ ਪਤਨੀ ਦੇ ਨਾਮ'ਤੇ 106 ਮਰਲੇ ਪਲਾਟ ਦੀ ਰਜਿਸਟਰੀ ਕਰਾਉਣ ਦੇ ਇਵਜ ਵਿਚ ਕੁਲ ਰਜਿਸਟਰੀ ਦੀ ਕੀਮਤ ਦਾ ਇਕ ਫੀਸਦੀ ਹਿੱਸਾ ਜੋ ਕਿ 17500 ਰੁਪਏ ਬਣਦਾ ਹੈ ਉਸ ਪਾਸੋਂ ਰਿਸ਼ਵਤਵਜੋਂ ਮੰਗਿਆ ਗਿਆ ਹੈ।
ਵਿਜੀਲੈਂਸ ਵੱਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਨਾਇਬ ਤਹਿਸੀਲਦਾਰ ਅਤੇ ਉਸ ਦੇ ਏਜੰਟ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 17500 ਰੁਪਏ ਦੀ ਰਿਸ਼ਵਤਲੈਂਦਿਆਂ ਵਿਜੀਲੈਂਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ। ਉਨਾ ਦੱਸਿਆ ਕਿ ਦੋਵਾਂ ਦੋਸ਼ੀਆਂ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋਦੇ ਜਲੰਧਰ ਸਥਿਤ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਵੇਰਵੇ ਲਈ ਹਠੇਲੇ ਲਿੰਕ ਤੇ ਕਲਿੱਕ ਕਰੋ :