ਨੌਜਵਾਨ ਆਗੂ ਜੱਸੀ ਮੰਨਵੀ ਨੇ ਕੀਤੀ ਮਾਨਵੀ ਪਹਿਲਕਦਮੀ-ਅੱਗ ਨਾਲ ਪੀੜਤ ਕਿਸਾਨਾਂ ਨੂੰ ਕਣਕ ਅਤੇ ਤੂੜੀ ਫ੍ਰੀ ਦੇਣ ਦਾ ਕੀਤਾ ਐਲਾਨ
ਰੁੜਕੀ ਕਲਾ /ਕੁੱਪ ਕਲਾ,24 ਅਪ੍ਰੈਲ, 2018 (ਬਿੱਲਾ ਲਸੋਈ) :
ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਧੂਰੀ ਹਲਕੇ ਦੇ ਉੱਘੇ,ਸਮਾਜ ਸੇਵਕ ਅਤੇ ਜਸਵੀਰ ਸਿੰਘ ਜੱਸੀ ਮੰਨਵੀਂ(ਢੀਂਡਸਾ) ਨੇ ਇਕ ਮਾਨਵੀ ਅਤੇ ਬਹੁਤ ਉਸਾਰੂ ਪਹਿਲਕਦਮੀ ਸ਼ੁਰੂ ਕੀਤੀ ਹੈ . ਉਸਨੇ ਇਹ ਐਲਾਨ ਕੀਤਾ ਹੈ ਕਿ ਇਲਾਕੇ ਦੇ ਜਿਨ੍ਹਾਂ ਕਿਸਾਨਾਂ ਦੀ ਹਾੜ੍ਹੀ ਦੀ ਫ਼ਸਲ ਅੱਗ ਨਾਲ ਸੜ ਗਈ ਹੈ ਉਨ੍ਹਾਂ ਨੂੰ ਮੁਫ਼ਤ ਤੂੜੀ ਖਾਣ ਲਈ ਕਣਕ ਦਿੱਤੀ ਜਾਵੇਗੀ . ਬਾਬੂਸ਼ਾਹੀ ਡਾਟ ਕਾਮ ਨਾਲ ਗੱਲਬਾਤ ਕਰਦੇ ਹੋਏ ਕਿ ਉਹ ਖ਼ੁਦ ਆਪਣੇ ਵੱਲੋਂ ਹਰ ਸੰਭਾਵੀ ਮਦਦ ਅਜਿਹੇ ਪੀੜਿਤ ਕਿਸਾਨਾਂ ਦੀ ਕਰਨਗੇ ਅਤੇ ਆਪਣੇ ਦੋਸਤਾਂ ਮਿੱਤਰਾਂ ਦਾ ਸਹਿਯੋਗ ਵੀ ਲੈਣਗੇ .
ਜੱਸੀ ਨੇ ਕਿਸਾਨਾਂ ਅਤੇ ਹੋ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਦਰਿਆ ਦਿਲੀ ਅਤੇ ਖੁੱਲ੍ਹੇ ਦਿਲ ਨਾਲ ਉਨ੍ਹਾਂ ਪੀੜਤ ਕਿਸਾਨਾਂ ਦੀ ਮਦਦ ਕਰਨ ਜਿਨ੍ਹਾਂ ਦੀ ਪਿਛਲੇ ਦਿਨੀਂ ਅੱਗ ਨਾਲ 100 ਏਕੜ ਦੇ ਕਰੀਬ ਕਣਕ ਸੜਕੇ ਸੁਆ ਹੋ ਗਈ ਸੀ । ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਜੱਸੀ ਨੇ ਕਿਹਾ ਹੈ, " ਪੀੜਤ ਵੀਰ ਮੇਰੇ ਨਾਲ ਸੰਪਰਕ ਕਰਨ ਮੈਂ। ਆਪਣੇ ਤੋਰ ਤੇ ਲੋੜ ਮੁਤਾਬਿਕ ਕਣਕ ਅਤੇ ਤੂੜੀ ਫ੍ਰੀ ਮੁਹੱਈਆ ਕਰਾਂਗਾ।" ਜੱਸੀ ਮੰਨਵੀਂ ਢੀਂਡਸਾ ਨੇ ਉਨ੍ਹਾਂ ਪੀੜਤ ਪਰਿਵਾਰਾਂ ਦੇ ਘਰੀਂ ਜਾਕੇ ਹਮਦਰਦੀ ਵੀ ਪ੍ਰਗਟ ਕੀਤੀ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲੈਕੇ ਕਣਕ ਦੀ ਬਿਜਾਈ ਕੀਤੀ ਸੀ। ਜ਼ਿਕਰਯੋਗ ਹੈ ਕਿ ਬਿਜਲੀ ਦੀਆਂ ਤਾਰਾਂ ਨਾਲ ਪਿਛਲੇ ਹਫ਼ਤੇ ਪੰਜ ਪਿੰਡਾਂ ਵਿੱਚ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਜੱਸੀ ਮੰਨਵੀਂ ਦੇ ਇਸ ਕਾਰਜ ਦੀ। ਤਿੰਨ ਵਿਧਾਨ ਸਭਾ ਹਲਕਿਆਂ ਅਮਰਗੜ੍ਹ। ਮਲੇਰਕੋਟਲਾ ਅਤੇ ਧੂਰੀ ਵਿੱਚ ਬਹੁਤ ਪ੍ਸੰਸਾ ਆਮ ਸੁਣੀ ਜਾ ਸਕਦੀ ਹੈ।।
ਜੱਸੀ ਮੰਨਵੀਂ ਨੂੰ ਮੋਬਾਈਲ ਨੰਬਰ98724-72100 ਤੇ ਸੰਪਰਕ ਕੀਤਾ ਜਾ ਸਕਦਾ ਹੈ .