ਜਗਦੀਸ਼ ਥਿੰਦ
ਗੁਰੂ ਹਰਸਹਾਏ / ਫ਼ਿਰੋਜ਼ਪੁਰ 24 ਅਪ੍ਰੈਲ ਕੈਬਨਿਟ ਮੰਤਰੀ ਸਪੋਰਟਸ ਅਤੇ ਯੁਵਕ ਮਾਮਲੇ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਸੁਦਾਗਰ ਸਿੰਘ ( ਵਿੱਕੀ ਸਿੱਧੂ ) ਸਪੁੱਤਰ ਸਰਦਾਰ ਦਰਸ਼ਨ ਸਿੰਘ ਵਾਸੀ ਪਿੰਡ ਕਾਹਨ ਸਿੰਘ ਵਾਲਾ ਤਹਿਸੀਲ ਗੁਰੂਹਰਸਹਾਏ ਜੋ ਕਿ ਪਹਿਲਾਂ ਵਿਧਾਇਕ ਰਾਣਾ ਸੋਢੀ ਦੇ ਪੀ ਏ ਵਜੋਂ ਸੇਵਾਵਾਂ ਨਿਭਾ ਰਿਹਾ ਸੀ ਨੂੰ ਓ ਐੱਸ ਡੀ ਨਿਯੁਕਤ ਕੀਤਾ ਗਿਆ ਹੈ । ਇਸ ਮੌਕੇ ਵਿੱਕੀ ਸਿੱਧੂ ਨੇ ਜਿੱਥੇ ਸੋਢੀ ਪਰਿਵਾਰ ਲਈ ਧੰਨਵਾਦ ਪ੍ਰਗਟ ਕੀਤਾ ਉੱਥੇ ਭਰੋਸਾ ਦੁਆਇਆ ਕਿ ਉਹ ਉਨ੍ਹਾਂ ਵੱਲੋਂ ਦਿੱਤੇ ਗਏ ਕੰਮ ਨੂੰ ਬਾਖੂਬੀ ਨਿਭਾਉਣਗੇ । ਇਸ ਮੌਕੇ ਅਨੁਮੀਤ ਸਿੰਘ ਹੀਰਾ ਸੋਢੀ , ਰਘੂਮੀਤ ਸਿੰਘ ਸੋਢੀ , ਜੋਗਿੰਦਰ ਪਾਲ ਭਾਟਾ ,ਦਵਿੰਦਰ ਸਿੰਘ ਜੰਗ , ਅੰਗਰੇਜ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਮੌਜੂਦ ਸਨ ।