ਗੁਰੂਹਰਸਹਾਏ / ਜਲਾਲਾਬਾਦ ਪੱਛਮੀ 16 ਅਪਰੈਲ ਅੱਜ ਦੁਪਹਿਰ ਅਚਾਨਕ ਖੇਤਾਂ ਵਿੱਚ ਅੱਗ ਲੱਗਣ ਨਾਲ ਕਰੀਬ 70 ਏਕੜ ਕਣਕ ਸੜ ਕੇ ਸੁਆਹ ਹੋ ਗਈ ਪਿੰਡ ਚੱਕ ਸੈਦੋਕੇ ਅਤੇ ਪਿੰਡ ਤੇਲੀਆਂ ਵਾਲਿਆਂ ਦੇ ਕਿਸਾਨਾਂ ਨੁਕਸਾਨ ਹੋਇਆ ਹੈ । ਗੁਰਪੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਬਰਾੜ ਵਾਸੀ ਚੱਕ ਸੈਦੋਕੇ ਦੀ 25 ੲੇਕੜ ਕਣਕ ਸੜ ਕੇ ਸੁਆਹ ਹੋ ਗਈ । ਇਸ ਤਰ੍ਹਾਂ ਹੀ ਬਲਰਾਜ ਸਿੰਘ ਅਤੇ ਨੀਹਾ ਸਿੰਘ ਪੁਤਰਾਨ ਸਰਦਾਰ ਗੁਰਬਚਨ ਸਿੰਘ ਵਾਸੀਅਨ ਚੱਕ ਸੈਦੋਂ ਕੇ ਦੀ ਕਰੀਬ ਪੰਜ -- ਪੰਜ ਏਕੜ ਕਣਕ ਸੜ ਗਈ ਦੱਸੀ ਜਾ ਰਹੀ ਹੈ । ਇਸੇ ਤਰ੍ਹਾਂ ਹੀ ਤੇਲੀਆਂ ਵਾਲਾ ਨਿਵਾਸੀ ਕਿਸਾਨ ਰੂੜ ਚੰਦ ਦੀ ਸੱਤ ਏਕੜ ਅਤੇ ਜਗਸੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਸੈਦੋ ਕੇ ਦੇ 7 ੲੇਕੜ ਕਣਕ ਸੜ ਗਈ ਹੈ । ਸੁਭਾਸ਼ ਚੰਦਰ ਦਾ 6 ੲੇਕੜ ਰਕਬਾ ਸੜਿਆ ਦੱਸਿਆ ਜਾ ਰਿਹਾ ਹੈ । ਅੱਗ ਲੱਗਣ ਦੇ ਕਾਰਨ ਦਾ ਪੁਖਤਾ ਪਤਾ ਨਹੀਂ ਚੱਲ ਸਕਿਆ । ਕੁਝ ਲੋਕ ਅੱਗ ਕੰਬਾਈਨ ਤੋਂ ਸ਼ੁਰੂ ਹੋਣ ਦੀ ਗੱਲ ਕਰ ਰਹੇ ਸਨ ਤਾਂ ਕੁਝ ਕਹਿ ਰਿਹਾ ਸੀ ਪੱਕਾ ਕਾਰਨ ਪਤਾ ਕਿਸੇ ਨੂੰ ਨਹੀਂ ਹੈ । ਅੱਗ ਲੱਗਣ ਦੀ ਸੂਚਨਾ ਮਿਲਣ ਤੇ ਪਿੰਡ ਸੁਆਹ ਵਾਲਾ , ਪਿੰਡ ਤੇਲੀਆਂ ਵਾਲਾ ਅਤੇ ਪਿੰਡ ਚੱਕ ਸੈਦੋਕੇ ਦੇ ਦੇ ਲੋਕ ਟਰੈਕਟਰ , ਰੁੱਖਾਂ ਦੇ ਟਾਹਨ ਫੜ , ਪਾਣੀ ਵਾਲੀਆਂ ਬਾਲਟੀਆਂ ਹੋਰ ਸਾਮਾਨ ਲੈ ਕੇ ਨਿਕਲੇ । ਲੋਕਾਂ ਦੀ ਸਖ਼ਤ ਮਿਹਨਤ ਤੋਂ ਬਾਅਦ ਕਣਕ ਨੂੰ ਲੱਗੀ ਆਗੂ ਉਪਰ ਕਾਬੂ ਪਾਇਆ ਜਾ ਸਕਿਆ । ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਕੁੱਝ ਲੋਕ ਅੱਗ ਵਿੱਚ ਝੁਲਸ ਵੀ ਗਏ । ਇਸ ਦੌਰਾਨ ਕਿਸਾਨ ਯੂਨੀਅਨ ਨਾਲ ਸਬੰਧਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੰਜਾਬ ਸਰਕਾਰ ਮੁਆਵਜ਼ੇ ਦਾ ਐਲਾਨ ਕਰੇ ।