ਮੋਹਾਲੀ 15 ਅਪ੍ਰੈਲ 2018: ਦਰਿੰਦਗੀ ਦੀਆਂ ਹੱਦਾਂ ਪਾਰ ਕਰਦੇ ਹੋਏ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਜੋ ਨੰਗਾ ਨਾਚ ਆਸੀਫ਼ਾ ਦੇ ਕਾਤਲਾਂ ਨੇ ਖੇਡਿਆ ਹੈ , ਉਸ ਨਾਲ ਹਰ ਬੇਟੀ ਦੀ ਮਾਂ ਦੇ ਦਿਲ ਵਿਚ ਡਰ ਬੈਠ ਗਿਆ ਹੈ । ਸਕੂਲ ਕਾਲਜ, ਦਫ਼ਤਰ , ਬਜ਼ਾਰ ਹਰ ਦੂਜੀ ਥਾਂ ਤੇ ਆਪਣੀ ਬੇਟੀਆਂ ਨੂੰ ਭੇਜਣ ਵੇਲੇ ਮਾਵਾਂ ਦੇ ਚਿਹਰੇ ਤੇ ਫ਼ਿਕਰ ਦੀਆਂ ਲਕੀਰਾਂ ਸ਼ਪਸ਼ੱਟ ਦੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਆਸੀਫ਼ਾ ਦੇ ਕਾਤਲਾਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹੋਏ ਕੀਤਾ।

ਦੱਸਣਯੋਗ ਹੈ ਕਿ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ ਵੱਲੋਂ ਅੱਜ ਮੋਹਾਲੀ ਵਿਖੇ ਆਸੀਫ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਨੂੰ ਲੈ ਕੇ ਇੱਕ ਕੈਂਡਲ ਮਾਰਚ ਕੱਢਿਆ ਗਿਆ । ਜਿਸ ਵਿਚ ਬਹੁ-ਗਿਣਤੀ ਵਿਚ ਮੋਹਾਲੀ ਜਿਲ੍ਹੇ ਦੀਆਂ ਔਰਤਾਂ ਨੇ ਭਾਗ ਲਿਆ । ਇਸ ਮੌਕੇ ਅੋਰਤਾਂ ਨੇ ਹੱਥਾਂ ਵਿਚ ਮੋਮਬੱਤੀਆਂ ਫੜ੍ਹ ਕੇ ਕੈਂਡਲ ਮਾਰਚ ਕੀਤਾ। ਆਸੀਫ਼ਾ ਕਾਂਡ ਦੀ ਸਖ਼ਤ ਸੰਬਦਾਂ ਵਿਚ ਨਿੰਦਾ ਕਰਦੇ ਹੋਏ ਮੈਡਮ ਵਿਰਕ ਨੇ ਕਿਹਾ ਕਿ ਅਜਿਹੇ ਬਲਾਤਕਾਰੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਧੀਆਂ ਨੂੰ ਬਚਾਉਣ ਲਈ ਹੁਣ ਆਪ ਦੋਹਰੀ ਲੜਾਈ ਲੜਨ ਦੀ ਜਰੂਰਤ ਹੈ । ਪਹਿਲਾਂ ਜਰੂਰੀ ਹੈ ਕਿ ਧੀ ਨੂੰ ਕੁੱਖ ਵਿਚ ਕਤਲ ਹੋਣ ਤੋਂ ਬਚਾਇਆ ਜਾਵੇ । ਫਿਰ ਜਰੂਰੀ ਹੈ ਕਿ ਦਰਿੰਦਿਆਂ ਅਤੇ ਬਲਾਤਕਾਰੀਆਂ ਤੋਂ ਧੀਆਂ ਨੂੰ ਬਚਾਇਆ ਜਾਵੇ ।
ਸੰਸਥਾ ਦੀ ਮੈਂਬਰ ਮਨਪ੍ਰੀਤ ਕੌਰ ਨੇ ਕਿਹਾ ਕਿ ਆਸੀਫ਼ਾ ਦੇ ਕਾਤਲਾਂ ਨੂੰ ਜਲਦੀ ਫਾਂਸੀ ਦੀ ਸਜ਼ਾ ਦਿਵਾਉਣ ਲਈ ਪੂਰੇ ਦੇਸ਼ ਨੂੰ ਸ਼ੜਕਾਂ ਤੇ ਉਤਰਨਾ ਪਵੇਗਾ।
ਇਸ ਮੌਕੇ ਸੰਸਥਾ ਦੀਆਂ ਅੋਰਤ ਮੈਂਬਰਾਂ ਨੇ ਹੱਥ ਵਿਚ ਪੋਸਟਰ ਫੜ੍ਹ ਕੇ ਸਮਾਜ ਅਤੇ ਸਰਕਾਰ ਨੂੰ ਕਈ ਸਵਾਲ ਵੀ ਕੀਤੇ । ਹੋਰਨਾਂ ਤੋਂ ਇਲਾਵਾ ਇਸ ਕੈਂਡਲ ਮਾਰਚ ਵਿਚ ਮਨਪ੍ਰੀਤ ਕੌਰ, ਅਮ੍ਰਿੰਤਪਾਲ ਕੌਰ, ਅਰਵਿਨ ਕੌਰ ਸੰਧੂ ਪ੍ਰਧਾਨ ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਜਾਨੁ, ਜਸਵਿੰਦਰ ਕੌਰ ਕੋਮਲ , ਕੁਲਦੀਪ ਕੌਰ, ਮਨਪ੍ਰੀਤ ਕੌਰ , ਰਵਿੰਦਰ ਕੌਰ, ਪ੍ਰਭਦੀਪ ਕੌਰ, ਉਮਾ, ਸੀਮਾ ਰਾਣੀ, ਸ਼ਵੇਤਾ ਅਗਰਵਾਲ, ਮਨੀਸ਼ਾ ਅਤੇ ਸਿਮਰਨਦੀਪ ਕੌਰ ਹਾਜਰ ਸਨ ।