ਜਗਦੀਸ਼ ਥਿੰਦ
ਗੁਰੂ ਹਰਸਹਾਏ ,14 ਅਪ੍ਰੈਲ ,2018 : ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਤਾਇਨਾਤ ਡਾਕਟਰ ਕੁਸ਼ਲਦੀਪ ਸਿੰਘ ਨੇ ਇੱਕ ਔਰਤ ਨੂੰ ਸ਼ਰੇਆਮ ਕੁੱਟਿਆ । ਵਾਲਾਂ ਦੇ ਫੜ ਕੇ ਘਸੀਟਿਆ ਅਤੇ ਕੋਲ ਖੜ੍ਹੇ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੇ ਵੀ ਨਹੀਂ ਕੀਤਾ ਔਰਤ ਦਾ ਬਚਾਅ ।ਇਹ ਡਾਕਟਰ ਔਰਤ ਨੂੰ ਵਾਲਾਂ ਤੋਂ ਫੜ ਕੇ ਚਪੇੜਾਂ ,ਘਸੁੰਨ ਅਤੇ ਲੱਤਾਂ ਮਾਰ ਰਿਹਾ ਹੈ । ਤੈਸ਼ ਵਿੱਚ ਆਇਆ ਡਾਕਟਰ ਔਰਤ ਦੇ ਇਸ ਦੇ ਹੱਥੋਂ ਨਿਕਲ ਜਾਣ ਬਾਅਦ ਫੇਰ ਦੁਬਾਰਾ ਝਪਟ ਕੇ ਫੜਦਾ ਦਿਖਾਈ ਦੇ ਰਿਹਾ ਹੈ । ਇਹ ਡਾਕਟਰ ਸਾਬਕਾ ਐਸ ਐਮ ਓ ਡਾਕਟਰ ਐੱਮ ਐੱਸ ਟੀਨਾ ਦਾ ਬੇਟਾ ਹੈ । ਇਹ ਔਰਤ ਮੱਲਾਂ ਵਾਲਾ ਖੇਤਰ ਦੀ ਰਹਿਣ ਵਾਲੀ ਹੈ ਅਤੇ ਅਕਸਰ ਹੀ ਇਸ ਡਾਕਟਰ ਦੇ ਦਫ਼ਤਰ ਦੇ ਚੱਕਰ ਕੱਢਦੀ ਦੇਖੀ ਗਈ ਹੈ । ਵਟਸਐਪ ਤੇ ਬਣੀ ਵੀਡੀਓ ਦੀ ਕਲਿੱਪ ਦੁਨੀਆਂ ਭਰ ਵਿੱਚ ਹੋਈ ਵਾਇਰਲ । ਸਿਟੀ ਪੁਲਿਸ ਥਾਣਾ ਫਿਰੋਜਪੁਰ ਵਿੱਚ ਇਸ ਡਾਕਟਰ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਹੋਣ ਦੀ ਸੂਚਨਾ ਹੈ । ਇੱਥੇ ਸਮਾਜ ਸੇਵੀ ਸੰਸਥਾਵਾਂ ਨੇ ਘਟਨਾ ਸਥਾਨ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਵੀ ਅਪਰਾਧਿਕ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ
ਵੀਡੀਓ ਦੇਖਣ ਲਈ ਕਲਿੱਕ ਕਰੋ :
https://www.facebook.com/BabushahiDotCom/videos/929449013891482/?t=2