ਪਟਿਆਲਾ 12 ਮਾਰਚ 2018 : ਸ੍ਰੀਆਰ.ਪੀ.ਪਾਂਡਵ, ਡਾਇਰੈਕਟਰ (ਪ੍ਰਬੰਧਕੀ),ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਨੂੰ ਗਹਿਰਾ ਸਦਮਾ ਉਨ੍ਹਾਂਦੇ ਸਹੁਰਾ ਸ੍ਰੀ ਸਤਿੰਦਰ ਕੁਮਾਰ ਦਿਕਸਿਤ (84 ਸਾਲ) ਦਾ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ| ਉਹ ਆਪਣੇ ਪਿਛੇ ਆਪਣੀ ਧਰਮ ਪਤਨੀ, ਦੋ ਸਪੁੱਤਰ ਅਤੇ ਦੋ ਸਪੁੱਤਰੀਆਂ ਨੂੰ ਸਦੀਵੀਂ ਵਿਛੋੜਾ ਦੇ ਗਏ,ਉਹ ਪੰਜਾਬ ਪਬਲਿਕ ਹੈਲਥ ਵਿਭਾਗ ਵਿਚੋਂ ਬਤੌਰ ਐਕਸੀਅਨ ਸੇਵਾ ਮੁਕਤ ਹੋਏ ਸਨ| ਅੱਜ ਪਟਿਆਲਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੀਤਾ ਗਿਆ| ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਵੱਡੇ ਸਪੁੱਤਰ ਸੰਜੀਵ ਦਿਕਸਿਤ ਨੇ ਅਗਨੀ ਦਿਖਾਈ|ਇਸ ਮੌਕੇ ਸਮਾਜ ਦੇ ਵੱਖ ਵੱਖ ਵਰਗਾਂ ਤੋਂ ਉੱਘੀਆਂ ਸਖਸੀਅਤਾਂ,ਰਾਜਸੀ,ਸਮਾਜਿਕ ਅਤੇ ਧਾਰਮਿਕ ਖੇਤਰਾਂ ਤੋਂ ਸਾਮਲ ਹੋਈਆਂ |
ਸ੍ਰੀ ਸਤਿੰਦਰ ਕੁਮਾਰ ਦਿਕਸਿਤ ਦੀ ਆਤਮਾ ਦੀ ਸ਼ਾਨਤੀ ਲਈ ਰੱਖੇ ਗਰੁੜ ਪੁਰਾਣ ਦਾ ਪਾਠ ਮਿਤੀ 14 ਮਾਰਚ ਦਿਨ ਬੁੱਧਵਾਰ ਦੁਪਹਿਰ1.00ਤੋਂ2.00ਵਜੇ ਤੱਕ ਸ੍ਰੀ ਰਾਧਾ ਕ੍ਰਿਸਨ ਮੰਦਰ ਸਾਹਮਣੇ ਕਮਿਊਨਿਟੀ ਹਾਲ,ਮਾਡਲਟਾਊਨ, ਪਟਿਆਲਾ ਵਿਖੇ ਪਵੇਗਾ|