ਚੰਡੀਗੜ•,12 ਮਾਰਚ 2018:
ਅੰਤਰ ਰਾਸ਼ਟਰੀ ਮਹਿਲਾ ਦਿਵਸ ਅਤੇ ਵਿਸ਼ਵ ਕਿਡਨੀ ਦਿਵਸ ਮੌਕੇ ਅਪੋਲੋ ਕਲੀਨਿਕ ਚੰਡੀਗੜ• ਵੱਲੋਂ ਔਰਤ ਨੂੰ ਆਪਣੀ ਸਿਹਤ ਦੀ ਸੰਭਾਲ ਅਤੇ ਸ਼ਹਿਰ ਵਾਸੀਆਂ ਨੂੰ ਕਿਡਨੀ ਦੀ ਸੰਭਾਲ ਸਬੰਧੀ ਜਾਗਰੂਕ ਕਰਨ ਲਈ ਇਕ ਨਿਵੇਕਲਾ ਉਪਰਾਲਾ ਕਰਦੇ ਹੋਏ ਹੋਏ ਵਾਕਥਾਨ ਦਾ ਆਯੋਜਨ ਕੀਤਾ ਗਿਆ। ਇਸ ਵਾਕਥਾਨ ਵਿਚ ਵਿਸ਼ਵ ਦੇ ਸਭ ਤੋਂ ਬਜ਼ੁਰਗ ਮਾਨ ਕੌਰ ਨੇ ਖ਼ਾਸ ਤੋਰ ਤੇ ਹਿੱਸਾ ਲੈਦੇ ਹੋਏ ਔਰਤਾਂ ਨੂੰ ਸਿਹਤ ਦੀ ਸੰਭਾਲ ਸਬੰਧੀ ਜਾਗਰੂਕ ਕੀਤਾ।ਇਸ ਦੇ ਇਲਾਵਾ 200 ਦੇ ਕਰੀਬ ਡਾਕਟਰਾਂ, ਸਿੱਖਿਆਂ ਸ਼ਾਸਤਰੀਆਂ ਅਤੇ ਸ਼ਹਿਰੀਆਂ ਨੇ ਵੀ ਹਿੱਸਾ ਲੈਦੇ ਹੋਏ ਇਸ ਉਪਰਾਲੇ ਨੂੰ ਸਮਰਥਨ ਦਿਤਾ।ਇਸ ਵਾਕਥਾਨ ਅਪੋਲੋ ਹਸਪਤਾਲ,ਸੈਕਟਰ 9 ਤੋਂ ਸ਼ੁਰੂ ਹੋ ਕੇ ਰਾਂਕ ਗਾਰਡਨ ਹੁੰਦੇ ਹੋਏ ਸੁਖਨਾ ਝੀਲ ਤੇ ਜਾ ਕੇ ਸੰਪੰਨ ਹੋਈ। ਜਦ ਕਿ ਇਸ ਵਾਕਥਨ ਦੇ ਵਿਜੇਤਾ ਸਤਲੁਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਗੁਰ ਕੇ ਸਰਾਏ ਰਹੇ।
ਸੁਖਨਾ ਝੀਲ ਤੇ ਰੱਖੇ ਗਏ ਸਮਾਪਨ ਸਮਾਰੋਹ ਵਿਚ ਅਥਲੀਟ ਮਾਨ ਕੌਰ ਨੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਸਭ ਔਰਤਾਂ ਨੂੰ ਵਧਾਈ ਦਿੰਦੇ ਹੋਏ ਆਪਣੀ ਸਿਹਤ ਸਬੰਧੀ ਜਾਗਰੂਕ ਹੋਣ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਸਾਡੀ ਰੋਜ਼ਾਨਾ ਜੀਵਨ ਦੀ ਖ਼ੁਰਾਕ ਅਤੇ ਕੀਤੀ ਜਾਣ ਵਾਲੀ ਕਸਰਤ ਨਾ ਸਿਰਫ਼ ਸਾਨੂੰ ਸਿਹਤਮੰਦ ਜ਼ਿੰਦਗੀ ਪ੍ਰਦਾਨ ਕਰਦੀ ਹੈ। ਬਲਕਿ ਬਿਮਾਰੀਆਂ ਤੋਂ ਵੀ ਦੂਰ ਰੱਖਦੀ ਹੈ।ਉਨ•ਾਂ ਅੱਗੇ ਕਿਹਾ ਕਿ ਸਮਾਜ ਵਿਚ ਔਰਤ ਅਤੇ ਮਰਦ ਬਰਾਬਰ ਦਾ ਅਧਿਕਾਰ ਰੱਖਦੇ ਹਨ। ਪਰ ਫਿਰ ਵੀ ਭਾਰਤ ਵਿਚ ਅੱਜ ਵੀ ਔਰਤ ਨੂੰ ਮਰਦ ਤੋਂ ਥੱਲੇ ਮੰਨਿਆਂ ਜਾਂਦਾ ਹੈ, ਜੋ ਕਿ ਗਲਤ ਹੈ।
ਮਾਨ ਕੌਰ ਨੇ ਅਜੋਕੇ ਸਮਾਜਿਕ ਤਾਣੇ ਬਾਣੇ ਤੇ ਸਵਾਲ ਕਰਦੇ ਹੋਏ ਕਿਹਾ ਕਿ ਅਕਸਰ ਵੇਖਿਆਂ ਗਿਆ ਹੈ ਕਿ ਜੇਕਰ ਮਰਦ ਨੂੰ ਕਿਡਨੀ ਦੀ ਜ਼ਰੂਰਤ ਹੁੰਦੀ ਹੈ ਤਾਂ ਉਸ ਦੀ ਪਤਨੀ ਆਪਣੀ ਕਿਡਨੀ ਦੇਣ ਨੂੰ ਤਿਆਰ ਹੁੰਦੀ ਹੈ।ਪਰ ਜੇਕਰ ਔਰਤ ਨੂੰ ਕਿਡਨੀ ਦੀ ਲੋੜ ਹੁੰਦੀ ਹੈ ਤਾਂ ਉਸ ਦਾ ਪਤੀ ਕਿਡਨੀ ਦੇਣ ਤੋਂ ਆਨਾਕਾਨੀ ਕਰਦਾ ਹੈ। ਇਹੀ ਕਾਰਨ ਹੈ ਕਿ ਅੱਜ ਕਿਡਨੀ ਦਾਨ ਵਿਚ ਮਿਲਣ ਦੀ ਉਡੀਕ ਵਿਚ ਪੀੜਿਤ ਔਰਤਾਂ ਦੀ ਗਿਣਤੀ ਮਰਦਾਂ ਤੋ ਕਿਤੇ ਵੱਧ ਹੈ।
ਅਪੋਲੋ ਕਲੀਨਿਕ ਦੇ ਐੱਮ ਡੀ ਡਾ. ਰਿਸ਼ੀ ਮਾਂਗਟ ਨੇ ਕਿਡਨੀ ਦਿਵਸ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਬੇਸ਼ੱਕ ਗੁਰਦਿਆਂ ਦੀ ਬਿਮਾਰੀ ਦਾ ਸ਼ਿਕਾਰ ਔਰਤਾਂ ਜ਼ਿਆਦਾ ਹੁੰਦੀਆਂ ਹਨ। ਪਰ ਇਸ ਦੇ ਉਲਟ ਸਿਹਤ ਸੰਭਾਲ ਲਈ ਵੀ ਔਰਤਾਂ ਕਿਤੇ ਫਾਡੀ ਹਨ। ਉਨ•ਾਂ ਦੱਸਿਆਂ ਕਿ ਅੱਜ ਵਿਸ਼ਵ ਪੱਧਰ ਤੇ 195 ਮਿਲੀਅਨ ਔਰਤਾਂ ਗੁਰਦੇ ਦੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹਨ।ਇਸ ਵੇਲੇ ਇਸਤਰੀਆਂ ਦੀ ਮੌਤ ਦਾ ਅੱਠਵਾਂ ਮੁੱਖ ਕਾਰਨ ਗੁਰਦੇ ਦੇ ਬਿਮਾਰੀ ਹੈ ਨਤੀਜੇ ਵਜੋਂ ਹਰ ਸਾਲ 6,00,000 ਮੌਤਾਂ ਇਸੇ ਬਿਮਾਰੀ ਦੇ ਕਾਰਨ ਹੁੰਦੀਆਂ ਹਨ। ਉਨ•ਾਂ ਔਰਤਾਂ ਨੂੰ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਅਕਸਰ ਵੇਖਿਆਂ ਗਿਆ ਹੈ ਕਿ ਵਿਆਹ ਤੋਂ ਪਹਿਲਾਂ ਲੜਕੀਆਂ ਪਤਲੇ ਰਹਿਣ ਦੇ ਚੱਕਰ ਵਿਚ ਵਧੀਆਂ ਖ਼ੁਰਾਕ ਨਹੀਂ ਗ੍ਰਹਿਣ ਕਰਦੀਆਂ ਹਨ।ਜੋ ਕਿ ਉਨ•ਾਂ ਲਈ ਅੱਗੇ ਜਾ ਕੇ ਮਾਂ ਬਣਨ ਵੇਲੇ ਉਨ•ਾਂ ਲਈ ਮੁਸ਼ਕਲਾਂ ਖੜੀਆਂ ਕਰਦੀਆਂ ਹਨ।ਉਨ•ਾਂ ਔਰਤਾਂ ਨੂੰ ਬਿਹਤਰੀਨ ਖ਼ੁਰਾਕ ਦੇ ਨਾਲ ਨਾਲ ਸਿਹਤ ਸਬੰਧੀ ਜਾਗਰੂਕ ਰਹਿਣ ਦੀ ਵੀ ਪ੍ਰੇਰਨਾ ਦਿਤੀ।
ਮਸ਼ਹੂਰ ਕਿਡਨੀ ਸਪੈਸ਼ਲਿਸਟ ਡਾ. ਅਜੇ ਗੋਇਲ ਨੇ ਹਾਜ਼ਰ ਮਹਿਮਾਨਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਔਰਤਾਂ ਵਿਚ ਮਰਦਾਂ ਦੇ ਮੁਕਾਬਲੇ ਉਨ•ਾਂ ਵਿਚ ਸੀ ਕੇ ਡੀ ਦਾ ਵਿਕਾਸ ਹੌਲੀ ਹੁੰਦਾ ਹੈ। ਵਿਸ਼ਵ ਪੱਧਰ ਤੇ ਅੱਜ 14% ਔਰਤਾਂ ਗੁਰਦੇ ਦੀ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦੀਆਂ ਹਨ। ਆਰਥਿਕ ਤੰਗੀ ਦੇ ਕਾਰਨ ਜਾਂ ਸਮਾਜਿਕ ਤਾਣੇ ਬਾਣੇ ਦੇ ਚਲਦਿਆ ਔਰਤਾਂ ਡਾਈਲਾਸਿਸਿਸ ਵੀ ਘੱਟ ਕਰਾਉਂਦੀਆਂ ਹਨ। ਬੇਸ਼ੱਕ ਇਨ•ਾਂ ਕਾਰਨਾਂ ਨੂੰ ਦੂਰ ਕਰਨ ਲਈ ਸਮਾਂ ਲਗ ਰਿਹਾ ਹੈ। ਪਰ ਜੇਕਰ ਔਰਤਾਂ ਸਮਾ ਰਹਿੰਦੇ ਹੀ ਤੰਦਰੁਸਤ ਅਤੇ ਸੁਰੱਖਿਅਤ ਜੀਵਨ ਜਾਂਚ ਸਿੱਖ ਲੈਣ ਤਾਂ ਬੇਸ਼ੱਕ ਇਸ ਬਿਮਾਰੀ ਤੋਂ ਬਚਿਆਂ ਜਾ ਸਕਦਾ ਹੈ।
ਇਸ ਵਾਕਥਾਨ ਦੇ ਅੰਤ ਵਿਚ ਐਥਲੀਟ ਮਾਨ ਕੌਰ ਵੱਲੋਂ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।