ਜਗਦੀਸ਼ ਥਿੰਦ
ਗੁਰੂ ਹਰਸਹਾਏ / ਫਿਰੋਜ਼ਪੁਰ, 21 ਫਰਵਰੀ 2018 :
ਲੰਬਾ ਸਮਾਂ ਅਕਾਲੀਆਂ ਵੱਲੋਂ ਨਿਰਾਸ਼ ਪੰਜਾਬ ਦੀ ਜਨਤਾ ਨੇ ਇਸ ਉਮੀਦ ਨਾਲ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਸੀ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨਗੇ ਪਰ ਕਾਂਗਰਸ ਪਾਰਟੀ ਵੱਲੋਂ ਸਤ੍ਹਾ 'ਚ ਆਉਣ ਤੋਂ ਬਾਅਦ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਪੂਰੇ ਹੁੰਦੇ ਨਹੀਂ ਜਾਪ ਰਹੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾਂ ਫਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਥਿੰਦ ਨੇ ਆਮ ਆਦਮੀ ਪਾਰਟੀ ਦੇ ਦਫਤਰ ਗੁਰੂਹਰਸਹਾਏ ਵਿਖੇ ਮੁੱਖ ਦਫਤਰ ਵਿਖੇ ਪਾਰਟੀ ਆਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਹੁਣ ਪੰਜਾਬ ਦੀ ਜਨਤਾ ਦੇ ਮਨਾਂ 'ਚ ਪਛਤਾਵਾ ਹੈ ਕਿ ਉਹਨਾਂ ਆਮ ਆਦਮੀ ਪਾਰਟੀ ਨੂੰ ਵੋਟਾਂ ਕਿਉਂ ਨਹੀਂ ਪਾਈਆਂ। ਇਸ ਮੌਕੇ ਉਹਨਾਂ ਕਿਹਾ ਕਿ ਜਨਤਾ ਅਗਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੇਖਣਾ ਚਾਹੁੰਦੀ ਹੈ ਜਿਸ ਕਰਕੇ ਪਿੰਡ ਲੇਵਲ ਤੋਂ ਲੈ ਕੇ ਜ਼ਿਲ੍ਹਾਂ ਲੇਵਲ ਤੱਕ ਕਮੇਟੀਆਂ ਦਾ ਗਠਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਆਪ ਪਾਰਟੀ ਵੱਲੋਂ ਪੰਚਾਇਤੀ ਚੋਣਾਂ ਲੜੀਆਂ ਜਾਣਗੀਆਂ। ਇਸ ਮੌਕੇ ਗੁਰੂਹਰਸਹਾਏ ਬਲਾਕ-1 ਦੇ ਪ੍ਰਧਾਨ ਸੁਖਦੇਵ ਸਿੰਘ ਖਾਲਸਾ, ਬਲਾਕ -2 ਦੇ ਪ੍ਰਧਾਨ ਗੁਰਚਰਨ ਗਾਮੂ ਵਾਲਾ, ਜ਼ਿਲ੍ਹਾਂ ਮੀਤ ਪ੍ਰਧਾਨ ਸੋਨਾ ਸਿੰਘ, ਜ਼ਿਲ੍ਹਾਂ ਜੁਆਇੰਟ ਸਕੱਤਰ ਨਿਸ਼ਾਨ ਸਿੰਘ , ਜਸਵੰਤ ਸਿੰਘ, ਸੁਰਿੰਦਰ ਸਿੰਘ ਪੱਪਾ, ਅਮਰੀਕ ਬੋੜਾ, ਸਾਜਨ ਸੰਧੂ, ਰਾਮ ਚੰਦ ਮੁੱਤੀ, ਸੁਖਬੀਰ ਮਾੜੇਕਲਾਂ, ਟਹਿਲ ਸਿੰਘ, ਬੂਟਾ ਸਿੰਘ, ਹਰਨਾਮ ਸਿੰਘ, ਸ਼ੰਟੂ ਮੋਹਨ ਕੇ ਸਮੇਤ ਪਾਰਟੀ ਵਰਕਰ ਹਾਜ਼ਰ ਸਨ।