ਮੋਹਾਲੀ 21 ਫਰਵਰੀ 2018 :
ਆਰੀਅਨਜ਼ ਕਾਲਜ ਆਫ਼ ਲਾਅ, ਰਾਜਪੁਰਾ, ਨੇੜੇ ਚੰਡੀਗੜ੍ਹ ਨੇ ਆਪਣੇ ਕਾਲਜ ਕੈਂਪਸ ਵਿੱਚ ਵਰਲਡ ਸੋਸ਼ਲ ਡੇ ਮਨਾਇਆ। ਵਰਲਡ ਸੋਸ਼ਲ ਡੇ ਦੀ ਜਾਗਰੂਕਤਾ ਅਤੇ ਮਹੱਤਤਾ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਡਾ: (ਪ੍ਰੋਫੈਸਰ) ਪਰਮਜੀਤ ਸਿੰਘ, ਡੀਨ ਫੈਕਲਟੀ ਆਫ਼ ਲਾਅ, ਡੀਨ ਅਕੈਡਮਿਕ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਮੁੱਖ ਮਹਿਮਾਨ ਸਨ ਜਦਕਿ ਡਾ: (ਪ੍ਰੋਫੈਸਰ) ਵਰਿੰਦਰ ਕੁਮਾਰ ਕੌਸ਼ਿਕ, ਹੈੱਡ ਆਫ਼ ਡਿਪਾਰਟਮੈਂਟ ਈਨ ਪੰਜਾਬ ਸਕੂਲ ਆਫ਼ ਲਾਅ, ਪੰਜਾਬੀ ਯੂਨੀਵਰਸਿਟੀ, ਪਟਿਆਲਾ; ਡਾ: ਭਾਰਤ ਅਸਿਸਟੈਂਟ ਪ੍ਰੋਫੈਸਰ, ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਇਸ ਮੌਕੇ ਤੇ ਗੈੱਸਟ ਆਫ਼ ਆਨਰਜ਼ ਸਨ।
ਪ੍ਰੋਗਰਾਮ ਦੀ ਸ਼ੁਰੂਆਤ ਲੈਂਪ ਲਾਈਟਿੰਗ ਸੈਰਮਨੀ ਦੇ ਨਾਲ ਹੋਈ। ਆਰੀਅਨਜ਼ ਦੇ ਐਲਐਲ.ਬੀ ਅਤੇ ਬੀਏ-ਐਲਐਲ.ਬੀ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਫੈਸਰ ਬੀ.ਐਸ ਸਿੱਧੂ, ਡਾਇਰੈਕਟਰ, ਐਡਮਨਿਸਟਰੇਸ਼ਨ, ਆਰੀਅਨਜ਼ ਗਰੁੱਪ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਡਾ: (ਪ੍ਰੋਫੈਸਰ) ਪਰਮਜੀਤ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸੋਸ਼ਲ ਜਸਟਿਸ ਕਾਰਜ ਸਥਲ ਸਹਿਤ, ਨਿਰਪੱਖਤਾ, ਸਮਾਨਤਾ, ਵਿਵਿਧਤਾ ਦੇ ਪ੍ਰਤਿ ਆਦਰ, ਸਮਾਜਿਕ ਸੁਰੱਖਿਆ ਦੇ ਉਪਯੋਗ ਅਤੇ ਜੀਵਨ ਦੇ ਸਾਰੇ ਖੇਤਰਾਂ ਵਿੱਚ ਮਾਨਵਾਧਿਕਾਰ ਦੇ ਮੁੱਲਾਂ ਤੇ ਅਧਾਰਿਤ ਹੈ। ਪਰਮਜੀਤ ਨੇ ਅੱਗੇ ਕਿਹਾ ਕਿ "ਭਾਰਤੀ ਸਮਾਜ ਵਿੱਚ ਨੈਤਿਕ ਵਿਵਹਾਰ ਦੇ ਪੁਨਰ ਦੁਆਰ ਦੇ ਬਿਨਾਂ ਸਮਾਜਿਕ ਨਿਆਂ ਹਾਸਿਲ ਨਹੀ ਕੀਤਾ ਜਾ ਸਕਦਾ ਹੈ"।
ਡਾ: (ਪ੍ਰੋਫੈਸਰ) ਵਰਿੰਦਰ ਕੁਮਾਰ ਕੌਸ਼ਿਕ ਨੇ ਇਸ ਮੌਕੇ ਤੇ ਬੋਲਦੇ ਹੋਏ ਕਿਹਾ ਕਿ ਅਨਿਯਾਏ ਹਮੇਸ਼ਾ ਹੋਰ ਕੰਮਾਂ ਵਿੱਚ ਪਾਇਆ ਜਾਂਦਾ ਹੈ ਜਿਵੇਂ ਕਿ ਗ਼ਰੀਬੀ, ਭੁੱਖ, ਕਾਰਜਕਰਤਾ ਸੋਸ਼ਣ, ਮਹਿਲਾਵਾਂ ਤੇ ਗੰਭੀਰ ਪ੍ਰਤੀਬੰਧ, ਬਾਲ ਮਜ਼ਦੂਰੀ ਆਦਿ। ਸਮਾਜਿਕ ਨਿਆਂ ਦੇ ਲਈ ਲੜਾਈ ਕਦੇ ਖ਼ਤਮ ਨਹੀ ਹੁੰਦੀ ਹੈ। ਸਮਾਜਿਕ ਨਿਆਂ ਵਿਅਕਤੀਆਂ ਅਤੇ ਦੇਸ਼ਾਂ ਦੇ ਵਿਚਕਾਰ ਸ਼ਾਂਤੀਪੂਰਨ ਅਤੇ ਸਮਰਿਧੀ ਸਹਿ-ਅਸਤਿਤਵ ਦੇ ਲਈ ਇੱਕ ਅੰਤਨਿਰਹਿਤ ਸਿਧਾਂਤ ਹੈ।
ਡਾ: ਭਾਰਤ ਨੇ ਇਸ ਮੌਕੇ ਤੇ ਸਮਾਜਿਕ ਨਿਆਂ ਤੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਸਮਾਜਿਕ ਨਿਆਂ ਉਦੋਂ ਹੀ ਪ੍ਰਾਪਤ ਕੀਤਾ ਸਕਦਾ ਹੈ ਜਦ ਸਮਾਜਿਕ ਸਥਿਤੀਆਂ ਅਜਿਹੀਆਂ ਹੋਣ ਕਿ ਭੇਦਭਾਵ ਕੀਤੇ ਬਿਨਾਂ ਹੀ ਵਿਅਕਤੀ, ਸਮੂਹ ਅਤੇ ਸਮੁਦਾਏ ਦੇ ਲਈ ਸਾਰਵਭੋਮਿਕ ਮਾਨਵ ਅਧਿਕਾਰਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ। ਭਾਰਤ ਨੇ ਅੱਗੇ ਕਿਹਾ ਕਿ "ਸਾਰਿਆਂ ਨੂੰ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਅਧਿਕਾਰਾਂ ਅਤੇ ਅਵਸਰਾਂ ਦਾ ਹੱਕ ਹੈ"।