ਬਾਜ਼ਾਰਾਂ ਵਿੱਚ ਰੋਸ ਮਾਰਚ ਕਰਦੇ ਪ੍ਰਦਰਸ਼ਨਕਾਰੀ ਅਤੇ ਗੁਰੂ ਹਰਸਹਾਏ ਥਾਣੇ ਦੇ ਮੂਹਰੇ ਕੀਤੀ ਜਾ ਰਹੀ ਨਾਅਰੇਬਾਜ਼ੀ ਦਾ ਦ੍ਰਿਸ਼
ਜਗਦੀਸ਼ ਥਿੰਦ
ਗੁਰੂ ਹਰਸਹਾਏ 20 ਫਰਵਰੀ 2018 :
ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਅੱਜ ਗੁਰੂ ਸਾਹਿਬ ਦੇ ਬਾਜ਼ਾਰਾਂ ਵਿੱਚ ਰੋਸ ਮਾਰਚ ਕੀਤਾ ਗਿਆ ਅਤੇ ਪੁਲਸ ਥਾਣਾ ਗੁਰੂਹਰਸਹਾਏ ਦੇ ਗੇਟ ਮੂਹਰੇ ਧਰਨਾ ਦਿੱਤਾ l ਪਿੰਡ ਬਾਜੇ ਕੇ ਵਿਖੇ ਇਕ ਕਾਂਗਰਸੀ ਆਗੂ ਵੱਲੋਂ ਇਕ ਦੁਕਾਨਦਾਰ ਦੀ ਦੁਕਾਨ ਢਾਹੁਣ , ਕਬਜ਼ਾ ਕਰਨ ਅਤੇ ਸਾਮਾਨ ਲੁੱਟ ਕੇ ਲੈ ਜਾਣ ਦੇ ਮਾਮਲੇ ਵਿੱਚ ਵੱਖ ਵੱਖ ਜਥੇਬੰਦੀਆਂ ਮਿਲ ਕੇ ਸੰਘਰਸ਼ ਕਰ ਰਹੀਆਂ ਹਨ ਅੱਜ ਸਵੇਰੇ ਸਥਾਨਕ ਰੇਲਵੇ ਪਾਰਕ ਵਿੱਚ ਵੱਖ ਵੱਖ ਪਿੰਡਾਂ ਤੋਂ ਵੱਖ ਵੱਖ ਜਥੇਬੰਦੀਆਂ ਨਾਲ ਸਬੰਧਿਤ ਮਰਦ ਅਤੇ ਔਰਤਾਂ ਇਕੱਤਰ ਹੋਏ l ਹੱਥ ਵਿਚ ਬੈਨਰ ਅਤੇ ਝੰਡੇ ਲੈ ਕੇ ਨਾਅਰੇ ਲਾਉਂਦੇ ਹੋਏ ਮਰਦ ਤੇ ਔਰਤਾਂ ਪ੍ਰਦਰਸ਼ਨਕਾਰੀ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਗੁਜ਼ਰੇ l ਇਸ ਤੋਂ ਬਾਅਦ ਇਨ੍ਹਾਂ ਨੇ ਪੁਲਸ ਥਾਣਾ ਗੁਰੂਹਰਸਾਏ ਦੇ ਗੇਟ ਦੇ ਮੂਹਰੇ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਥੇ ਧਰਨਾ ਲਗਾ ਕੇ ਥਾਣੇ ਦਾ ਰਸਤਾ ਬੰਦ ਕਰ ਦਿੱਤਾ l ਮੁਜ਼ਾਹਰਾਕਾਰੀ ਪੁਲਸ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰ ਰਹੇ ਸਨ l ਇਸ ਧਰਨੇ ਦੀ ਅਗਵਾਈ ਜਬਰ ਵਿਰੋਧੀ ਸੰਘਰਸ਼ ਕਮੇਟੀ ਦੇ ਕਨਵੀਨਰ ਹਰਨੇਕ ਮਹਿਮਾ ,ਸਕੱਤਰ ਰਮੇਸ਼ ਮਿੱਡਾ ,ਸਹਾਇਕ ਸਕੱਤਰ ਜੈਲ ਸਿੰਘ ਚੱਪਾ ਅੜਿੱਕੀ ,ਲਾਲੀ ਜੀਵਾਂ ਰਾਹੀਂ ,ਭਗਵਾਨ ਦਾਸ ਬਹਾਦਰ ਕੇ ,ਕਾਮਰੇਡ ਹਰੀ ਚੰਦ ,ਕੁਲਦੀਪ ਮੋਠਾਂਵਾਲਾ ਪਿਆਰਾ ਸਿੰਘ ਮੇਘਾ ਰਾਏ , ਨਰੇਸ਼ ਸੇਠੀ ,ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੁਰਜੀਤ ਮੇਘਾ ਰਾਏ ਕਰ ਰਹੇ ਸਨ ਮੁਜ਼ਾਹਰਾਕਾਰੀਆਂ ਨੇ ਦੋਸ਼ ਲਾਇਆ ਕਿ ਦੋਸ਼ ਲਗਾਇਆ ਕਿ ਇਸ ਤੋਂ ਪਹਿਲਾਂ ਪੁਲਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਵਾਅਦਾ ਕਰ ਚੁੱਕੇ ਹਨ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕਰ ਕੇ ਮੁਜ਼ਾਹਰਾਕਾਰੀਆਂ ਨੂੰ ਇਨਸਾਫ ਦਿਵਾਉਣਗੇ ਪਰ ਸਿਆਸੀ ਦਬਾਅ ਕਾਰਨ ਫਿਰ ਆਪਣੇ ਕੀਤੇ ਹੋਏ ਵਾਅਦੇ ਤੇ ਇਹ ਪੂਰੇ ਨਹੀਂ ਉੱਤਰਦੇ ।
ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਜਦ ਤੱਕ ਇਨਸਾਫ਼ ਨਹੀਂ ਮਿਲਦਾ ਤਾਂ ਤੱਕ ਸੰਘਰਸ਼ ਜਾਰੀ ਰਹੇਗਾ ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਜ਼ਿਲ੍ਹਾ ਪੱਧਰ ਦੇ ਅਧਿਕਾਰੀਆਂ ਦਾ ਘਿਰਾਓ ਕਰਨਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭੱਠਾ ਮਜ਼ਦਰ ਮਜਦੂਰ ਯੂਨੀਅਨ ਦੇ ਆਗੂ ਤੇਜਾ ਸਿੰਘ ਅਮੀਰ ਖਾਸ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਕਾਮਰੇਡ ਸਿੰਦਰ ਢੰਡੀਆਂ ਕਾਮਰੇਡ ਚੁਹਾਣਾ , ਪਰਮਿੰਦਰ ਸਿੰਘ ਡੰਡੀਆਂ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਸੰਬੋਧਨ ਕੀਤਾ ।