ਲੁਧਿਆਣਾ 17 ਫ਼ਰਵਰੀ ੨੦੧੮: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਨੇ ਪਰਵਾਸੀ ਕਹਾਣੀਕਾਰ ਸ੍ਰੀ ਪ੍ਰੀਤਮ ਸਿੱਧੂ , ਪ੍ਰੋ: ਮਹਿੰਦਰ ਸਿੰਘ ਪੁਰਬਾ ਤੇ ਮੋਢੀ ਮੈਂਬਰ ਸ: ਹਰਦਿਆਲ ਸਿੰਘ ਗਿੱਲ ਦੇ ਦੇਹਾਂਤ ’ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਅਕਾਡਮੀ ਦੇ ਲੋਕ ਸੰਪਰਕ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸ੍ਰੀ ਪ੍ਰੀਤਮ ਸਿੱਧੂ ਦੇ ਦੇਹਾਂਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਡਾ. ਸਿਰਸਾ ਨੇ ਕਿਹਾ ਕਿ ਸ੍ਰੀ ਪ੍ਰੀਤਮ ਸਿੱਧੂ ਦਾ ਨਾਂ ਕਹਾਣੀ ਅਤੇ ਵਿਸ਼ੇਸ਼ ਕਰਕੇ ਪਰਵਾਸੀ ਕਹਾਣੀ ਵਿਚ ਉੱਘਾ ਨਾਂ ਹੈ। ਉਨ੍ਹਾਂ ਨੇ ਸਮਾਜਿਕ ਸਰੋਕਾਰਾਂ ਨੂੰ ਲੈ ਕੇ 13 ਕਹਾਣੀ ਸੰਗ੍ਰਹਿ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਏ ਹਨ। ਉਨ੍ਹਾਂ ਦੀਆਂ ਲਿਖਤਾਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣਗੀਆਂ। ਡਾ. ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰੀਤਮ ਸਿੱਧੂ ਦੀਆਂ ਕਹਾਣੀਆਂ ਪ੍ਰਗਤੀਸ਼ੀਲ ਲਹਿਰ ਨੂੰ ਹੋਰ ਬਾਰੀਕੀ ਵਿਚ ਸਮਝ ਕੇ ਅੱਗੇ ਤੋਰਦੀਆਂ ਹਨ। ਡਾ. ਅਨੂਪ ਸਿੰਘ ਨੇ ਕਿਹਾ ਕਿ ਪ੍ਰੀਤਮ ਸਿੱਧੂ ਦੀ ਸਾਹਿਤ ਚਿੰਤਨ ਅਤੇ ਪੰਜਾਬੀ ਭਾਸ਼ਾ ਨੂੰ ਦੇਣ ਨਿਆਰੀ ਕਿਸਮ ਦੀ ਹੈ। ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸ. ਹਰਦਿਆਲ ਸਿੰਘ ਗਿੱਲ ਦੇ ਦੇਹਾਂਤ ’ਤੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿਹਾ ਗਿੱਲ ਸਾਹਿਬ ਦੇ ਦੇਹਾਂਤ ਨਾਲ ਸਿੱਖਿਆ ਜਗਤ ਅਫ਼ਸੋਸ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਕਿਹਾ ਗਿੱਲ ਜੀ ਜਿੱਥੇ ਅਕਾਡਮੀ ਦੇ ਮੋਢੀ ਮੈਂਬਰ ਸਨ ਉਥੇ ਗੁਰੂ ਹਰਗੋਬਿੰਦ ਵਿਦਿਅਕ ਸੰਸਥਾਵਾਂ ਦੇ ਮੀਤ ਪ੍ਰਧਾਨ, ਪਿੰਡ ਸੁਧਾਰ ਦੇ ਸਾਬਕਾ ਸਰਪੰਚ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ।
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪਿ੍ਰੰ. ਪ੍ਰੇਮ ਸਿੰਘ ਬਜਾਜ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਜੋਗਿੰਦਰ ਸਿੰਘ ਨਿਰਾਲਾ, ਮਨਜਿੰਦਰ ਧਨੋਆ, ਡਾ. ਸਰਬਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਇੰਜ. ਜਸਵੰਤ ਸਿੰਘ ਜ਼ਫ਼ਰ, ਖੁਸ਼ਵੰਤ ਬਰਗਾੜੀ, ਡਾ. ਹਰਪ੍ਰੀਤ ਸਿੰਘ ਹੁੰਦਲ, ਸਹਿਜਪ੍ਰੀਤ ਸਿੰਘ ਮਾਂਗਟ, ਅਜੀਤ ਪਿਆਸਾ, ਡਾ. ਭਗਵੰਤ ਸਿੰਘ, ਭੁਪਿੰਦਰ ਸਿੰਘ ਸੰਧੂ, ਭਗਵੰਤ ਰਸੂਲਪੁਰੀ, ਗੁਲਜ਼ਾਰ ਸਿੰਘ ਸ਼ੌਕੀ, ਹਰਦੇਵ ਸਿੰਘ ਗਰੇਵਾਲ, ਸਿਰੀ ਰਾਮ ਅਰਸ਼, ਸੁਖਦਰਸ਼ਨ ਗਰਗ, ਡਾ. ਸ਼ਰਨਜੀਤ ਕੌਰ, ਡਾ. ਹਰਵਿੰਦਰ ਸਿੰਘ ਸਿਰਸਾ, ਇੰਦਰਜੀਤ ਪਾਲ ਕੌਰਭਿੰਡਰ ਪ੍ਰੋ.ਮਹਿੰਦਰਦੀਪ ਗਰੇਵਾਲ ਸ਼ਾਮਿਲ ਹਨ