ਨਵਾਂਸ਼ਹਿਰ 13 ਫਰਵਰੀ 2018 :
ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ ਆਰੰਭੀ ਗਈ ਮੁਹਿੰਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਵਿਨੋਦ ਕੁਮਾਰ ਵੱਲੋਂ ਸਪਸ ਨੌਰਾ,ਸਸਸਸ ਨੌਰਾ,ਸਪੈਸ਼ਲ ਬਲਾਕ ਰਿਸੋਰਸ ਸੈਂਟਰ ਨੌਰਾ ਅਤੇ ਸਸਸਸ ਸੂਰਾਪੁਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ।ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸਕੂਲਾਂ ਵਿੱਚ ਰੈਮਡਿਅਲ ਕੋਚਿੰਗ ,ਪ੍ਰਾਰਥਨਾ ਸਭਾ ਅਧਿਆਪਕਾਂ/ ਵਿਦਿਆਰਥੀਆਂ ਦੀ ਹਾਜਰੀ , ਸਫਾਈ ਵਿਵਸਥਾ, ਮਿਡ-ਡੇ-ਮੀਲ,ਵੱਖ-ਵੱਖ ਵਿਦਿਆਰਥੀਆਂ ਨੂੰ ਵੱਖ ਵੱਖ ਲੈਬਜ, ਲਾਇਬ੍ਰੇਰੀ, ਜਮਾਤਾਂ ਵਿੱਚ ਵੱਖ-ਵੱਖ ਵਿਸ਼ਿਆ ਦੀ ਪੜਾਈ, ਵਿਦਿਅਕ ਸਹਾਇਕ ਗਤੀਵਿਧੀਆਂ ਆਦਿ ਦਾ ਨਿਰੀਖਣ ਕੀਤਾ ਗਿਆ।ਉੜਾਨ ਪ੍ਰੌਜੈਕਟ ਦਾ ਜਾਇਜਾ ਵੀ ਲਿਆ ਗਿਆ।
ਸਸਸਸ ਨੌਰਾ ਵਿਖੇ ਜਿਲ੍ਹਾ ਸਿੱਖਿਆ ਅਫਸਰ ਵਿਨੋਦ ਕੁਮਾਰ ਵੱਲੋਂ ਸੰਕਲਪ ਇੰਡੀਆ ਤਹਿਤ ਵਿਦਿਆਰਥੀਆਂ ਨੂੰ ਸਹੁੰ ਦਿਲਵਾਈ ਗਈ । ਇਸ ਮੌਕੇ ਉਹਨਾਂ ਅਧਿਆਪਕਾਂ ਨੂੰ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਹਿੱਤ ਆਰੰਭ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਅਮਲੀ ਜਾਮਾ ਪਹਿਨਾਉਣ ਦੀ ਹਦਾਇਤ ਕੀਤੀ। ਜਿਲ੍ਹਾ ਸਿੱਖਿਆ ਅਫਸਰ ਵੱਲੋਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਪ੍ਰੇਰਿਤ ਕੀਤਾ ਕਿ ਉਹ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਲਈ ਇਕਾਗਰ ਮਨ ਨਾਲ ਮਿਹਨਤ ਕਰਕੇ ਤਿਆਰੀ ਵਿੱਚ ਜੁਟ ਜਾਉਣ। ਉਹਨਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਕਿ ਬੋਰਡ ਪ੍ਰੀਖਿਆਵਾਂ ਨੂੰ ਨਕਲ ਰਹਿਤ ਕਰਵਾਉਣ ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਨਾ ਨੂੰ ਯਕੀਨੀ ਬਨਾਉਣ ।
ਜਿਲ੍ਹਾ ਸਿੱਖਿਆ ਅਫਸਰ ਵੱਲੋਂ ਸਪੈਸ਼ਲ ਬਲਾਕ ਰਿਸੋਰਸ ਸੈਂਟਰ ਨੌਰਾ ਦਾ ਨਿਰੀਖਣ ਕਰਨ ਮੌਕੇ ਦਿਵਿਆਂਗ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਹਿੱਤ ਕੀਤੇ ਜਾ ਰਹੇ ਉਪਰਾਲਿਆ ਸਬੰਧੀ ਜਾਣਕਾਰੀ ਲਈ । ਇਸ ਮੌਕੇ ਪ੍ਰਿੰਸੀਪਲ ਵਰਿੰਦਰ ਕੁਮਾਰ, ਪ੍ਰਮੋਦ ਭਾਰਤੀ ਮੈਂਬਰ ਜਿਲ੍ਹਾ ਸਿੱਖਿਆ ਸੁਧਾਰ ਟੀਮ, ਸੁਪਰਡੰਟ ਪਰਮਜੀਤ ਸਿੰਘ, ਪਰਵੀਨ ਦੁਗੱਲ, ਆਈ.ਈ.ਆਰ.ਟੀ. ਕੁਲਦੀਪ ਕੁਮਾਰ, ਹੈਡ ਟੀਚਰ ਹੰਸਰਾਜ ਆਦਿ ਹਾਜਰ ਸਨ।