ਚੰਡੀਗੜ੍ਹ ,23 ਜਨਵਰੀ , 2018 : ਨਾਮਵਰ ਅਤੇ ਸੀਨੀਅਰ ਪੱਤਰਕਾਰ ਅਤੇ ਟੀ ਵੀ ਐਂਕਰ ਵਿਜੇ ਪਾਲ ਬਰਾੜ ਨੇ ਅੱਜ ਚੰਡੀਗੜ੍ਹ ਵਿਚ ਨਿਊਜ਼18 ਪੰਜਾਬ ਹਰਿਆਣਾ ਹਿਮਾਚਲ ਦੇ ਡਿਪਟੀ ਨਿਊਜ਼ ਐਡੀਟਰ ਦਾ ਅਹੁਦਾ ਸੰਭਾਲ ਲਿਆ ਹੈ. ਇਸ ਤੋਂ ਪਹਿਲਾਂ ਉਹ ਤਿਰਛੀ ਨਜ਼ਰ ਮੀਡੀਆ ਦਾ ਹਿੱਸਾ ਸਨ ਅਤੇ ਬਾਬੂਸ਼ਾਹੀ ਡਾਟ ਕਾਮ ਦੇ ਸਪੈਸ਼ਲ ਕਾਰਸਪੌਂਡੈਂਟ ਵਜੋਂ ਪਿਛਲੇ ਡੇਢ ਸਾਲ ਅਹਿਮ ਪ੍ਰੋਫੈੱਸ਼ਨਲ ਜ਼ਿੰਮੇਵਾਰੀ ਨਿਭਾ ਰਹੇ ਸਨ .
15 ਵਰ੍ਹਿਆਂ ਤੋਂ ਵੀ ਵੱਧ ਟੀ ਵੀ ਚੈਨਲਾਂ ਵਿਚ ਵੱਖ ਵੱਖ ਹੈਸੀਅਤ ਵਿਚ ਕੱਮ ਕਰਨ ਦਾ ਤਜਰਬਾ ਰੱਖਣ ਵਾਲੇ ਵਿਜੇ ਪਾਲ ਬਰਾੜ ਬਾਬੂਸ਼ਾਹੀ ਨਾਲ ਜੁੜਨ ਤੋਂ ਪਹਿਲਾਂ ਲੰਮਾ ਸਮਾਂ ਪੀ ਟੀ ਸੀ ਚੈਨਲ ਵਿੱਚ ਰਿਪੋਰਟਰ ਅਤੇ ਡੀਬੇਟ ਐਂਕਰ ਵਜੋਂ ਕੰਮ ਕਰਦੇ ਰਹੇ . ਇਸ ਤੋਂ ਪਹਿਲਾਂ ਵੀ ਉਹ ਹਿੰਦੀ ਅਤੇ ਪੰਜਾਬੀ ਦੇ ਚੈਨਲਾਂ ਵਿਚ ਕੰਮ ਕਰ ਚੁੱਕੇ ਸਨ।