ਰੋਸ ਪ੍ਰਦਰਸ਼ਨ ਕਰਦੇ ਹੋਏ ਡੀਸੀ ਦਫਤਰ ਕਰਮਚਾਰੀ।
ਫਿਰੋਜ਼ਪੁਰ 22 ਜਨਵਰੀ 2018 (ਗੁਰਿੰਦਰ ਸਿੰਘ) :
ਦੀ ਪੰਜਾਬ ਰਾਜ ਜ਼ਿਲ੍ਹਾ ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ ਅੱਜ ਡੀ.ਸੀ. ਦਫਤਰ ਕਰਮਚਾਰੀ ਐਸੋਸੀਏਸ਼ਨ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਦਫਤਰਾਂ ਦਾ ਕੰਮ ਮੁਕੰਮਲ ਤੌਰ ਤੇ ਬੰਦ ਕੀਤਾ ਗਿਆ। ਇਸ ਦੋਰਾਨ ਆਨ-ਲਾਇਨ, ਜਨਤਕ ਅਤੇ ਰਜਿਸਟਰੇਸ਼ਨ ਜਿਹੇ ਮੱਤਵਪੂਰਨ ਕੰਮਾਂ ਨੂੰ ਬੰਦ ਰੱਖਿਆ ਗਿਆ। ਕਰਮਚਾਰੀਆਂ ਵੱਲੋਂ ਦਫਤਰਾਂ ਵਿੱਚ ਆਏ ਆਮ ਲੋਕਾਂ ਨੂੰ ਮੁਲਾਜਮਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਗਿਆ। ਜ਼ਿਲ੍ਹਾ ਪ੍ਰਧਾਨ ਸ਼੍ਰੀ ਗੁਰਚਰਨ ਸਿੰਘ ਥਿੰਦ ਵੱਲੋਂ ਦੱਸਿਆ ਗਿਆ ਕਿ ਇਹ ਹੜਤਾਲਾਂ ਕੇਵਲ ਡੀ.ਸੀ. ਦਫਤਰ ਦੇ ਕਾਮਿਆਂ ਦੇ ਹਿੱਤਾਂ ਲਈ ਹੀ ਨਹੀ ਹੈ, ਸਗੋਂ ਇਹ ਹੜਤਾਲ ਭਵਿੱਖ ਵਿੱਚ ਸਰਕਾਰੀ ਨੋਕਰੀ ਲਈ ਆਉਣ ਵਾਲੇ ਯੁਵਾਵਾਂ ਲਈ ਵੀ ਹੈ। ਡੀ.ਸੀ. ਦਫਤਰ ਕਰਮਚਾਰੀ ਯੂਨੀਅਨ ਦੀਆਂ ਮੰਗਾਂ ਵਿੱਚ ਮੁੱਖ ਮੰਗਾਂ ਵਿੱਚ ਮਿਤੀ 01.01.2004 ਤੋਂ ਬਾਅਦ ਭਰਤੀ ਹੋਏ ਜਾਂ ਹੋਣ ਵਾਲੇ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇ ਘੇਰੇ ਵਿੱਚ ਲਿਆਉਣਾਂ, 15.01.2015 ਦੇ ਨੋਟੀਫਿਕੇਸ਼ਨ ਜਿਸ ਰਾਹੀਂ ਸਰਕਾਰ ਵੱਲੋਂ ਹਰ ਸਰਕਾਰੀ ਮੁਲਾਜਮ ਮੁੱਢਲੀ ਤਨਖਾਹ ਦੇਣ ਦਾ ਫਰਮਾਨ ਜਾਰੀ ਕੀਤਾ ਸੀ ਨੂੰ ਰੱਦ ਕਰਵਾਉਣਾਂ, ਦਫਤਰ ਡਿਪਟੀ ਕਮਿਸ਼ਨਰਾਂ ਵਿੱਚ ਖਾਲੀ ਪਈਆਂ ਪੱਦਉਨਤੀਆਂ ਵਾਲੀਆਂ ਸੀਟਾਂ ਤੇ ਯੋਗ ਉਮੀਦਵਾਰਾਂ ਦੀ ਪੱਦ ਉਨਤੀ ਕਰਨਾ ਅਤੇ ਖਾਲੀ ਪਈਆਂ ਜਾ ਹੋਣ ਵਾਲੀਆਂ ਅਸਾਮੀਆਂ ਤੇਂ ਤੁਰੰਤ ਕਾਰਵਾਈ ਨਾਲ ਮੁਲਾਜਮਾਂ ਦੀ ਭਰਤੀ ਕਰਨ ਆਦਿ ਸ਼ਾਮਲ ਹਨ। ਆਮ ਲੋਕਾਂ ਵੱਲੋਂ ਵੀ ਮੁਲਾਜਮਾਂ ਦੀਆਂ ਮੰਗਾਂ ਨੂੰ ਸਹੀ ਠਹਿਰਾਇਆ ਜਾ ਰਿਹਾ ਹੈ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਯੂਨੀਅਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਗੁਰਚਰਨ ਸਿੰਘ ਥਿੰਦ, ਜ਼ਿਲ੍ਹਾ ਫਿਰੋਜ਼ਪੁਰ ਦੀ ਅਗਵਾਈ ਵਿੱਚ ਅੱਜ ਗੇਟ ਰੈਲੀ ਵੀ ਕੀਤੀ ਗਈ, ਜਿਸ ਵਿੱਚ ਦਫਤਰ ਡਿਪਟੀ ਕਮਿਸ਼ਨਰ, ਦਫਤਰ ਉਪ ਮੰਡਲ ਮੈਜਿਸਟਰੇਟ, ਦਫਤਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਮੀਨੀਸਟੀਰਿਅਲ ਕਰਮਚਾਰੀਆਂ ਦੇ ਨਾਲ-ਨਾਲ ਪੀ.ਸੀ.ਐਮ.ਐਸ.ਯੂ. ਜਿਲ੍ਹਾ ਫਿਰੋਜ਼ਪੁਰ ਦੇ ਅਹੁਦੇਦਾਰਾਂ ਨੇ ਵੀ ਸ਼ਮੁਲੀਅਤ ਕੀਤੀ। ਇਸ ਮੌਕੇ ਸਰਵ ਸ਼੍ਰੀ ਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ, ਸ਼੍ਰੀ ਪਿੱਪਲ ਸਿੰਘ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ., ਸ਼ੁਬੇਗ ਸਿੰਘ ਪੰਜਾਬ ਪ੍ਰਧਾਨ ਖਜਾਨਾ ਵਿਭਾਗ, ਚੰਦਨ ਸਿੰਘ ਜ਼ਿਲ੍ਹਾ ਪ੍ਰਧਾਨ ਸਿਹਤ ਵਿਭਾਗ, ਵਰਿਆਮ ਸਿੰਘ ਜ਼ਿਲ੍ਹਾ ਪ੍ਰਧਾਨ ਖਜਾਨਾ ਵਿਭਾਗ, ਪਰਮਜੀਤ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ, ਜਗਸੀਰ ਸਿੰਘ ਜਨਰਲ ਸਕੱਤਰ ਪੀ.ਡਬਲਯੂ.ਡੀ. ਵਿਭਾਗ, ਗੁਰਪ੍ਰੀਤ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ, ਇੰਦਰਪਾਲ ਸਿੰਘ ਜਨਰਲ ਸਕੱਤਰ ਆਬਕਾਰੀ ਵਿਭਾਗ, ਸੁਰਿੰਦਰ ਕੁਮਾਰ ਜ਼ਿਲ੍ਹਾ ਪ੍ਰਧਾਨ ਲੋਕ ਸੰਪਰਕ ਵਿਭਾਗ, ਦੀਪਕ ਲੂੰਬਾ, ਪ੍ਰਕਾਸ਼ ਅਰੋੜਾ ਦਫਤਰ ਕਮਿਸ਼ਨਰ ਫਿਰੋਜ਼ਪੁਰ ਮੰਡਲ, ਰਾਜਵਿੰਦਰ ਕੌਰ, ਰਜਿੰਦਰ ਕੁਮਾਰ, ਰਜਨੀਸ਼ ਕੁਮਾਰ, ਬਲਵਿੰਦਰ ਕੁਮਾਰ, ਕ੍ਰਿਸ਼ਨ ਕੁਮਾਰ, ਰੋਬਿਨ ਸਚਦੇਵਾ, ਓਮ ਪ੍ਰਕਾਸ਼ ਆਦਿ ਹਾਜ਼ਰ ਸਨ।