ਜੀ ਐੱਸ ਪੰਨੂੰ
ਪਟਿਆਲਾ, 16 ਜਨਵਰੀ 2018
ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਮਨੁੱਖੀ ਜਾਨਾਂ ਨੂੰ ਸੜਕੀ ਹਾਦਸਿਆਂ 'ਚ ਅਜਾਈਂ ਗਵਾਉਣ ਵਿਰੁੱਧ ਆਮ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਹਰ ਸ਼ਹਿਰੀ ਨੂੰ ਖ਼ੁਦ ਅੱਗੇ ਆਉਣਾ ਹੋਵੇਗਾ। ਉਨਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸੜਕ ਸੁਰੱਖਿਆ ਸਬੰਧੀਂ ਜਾਗਰੂਕਤਾ ਫੈਲਾਉਣ ਲਈ ਪਟਿਆਲਾ ਫਾਊਂਡੇਸ਼ਨ ਵੱਲੋਂ ਬਣਾਇਆ ਗਿਆ 'ਹੈਸ਼ਟੈਗ ਬੀਂਗ ਪਟਿਆਲਵੀ' ਦਾ ਸਟਿਕਰ ਜਾਰੀ ਕਰਨ ਮੌਕੇ ਕਿਹਾ ਕਿ ਇਹ ਸਟੀਕਰ ਸੰਕੇਤ ਦਿੰਦਾ ਹੈ ਕਿ ਸੜਕ 'ਤੇ ਜਾ ਰਿਹਾ ਇੱਕ ਨਾਗਰਿਕ ਸੜਕ ਸੁਰੱਖਿਆ ਦੇ ਨਿਯਮਾਂ ਪ੍ਰਤੀ ਕਿੰਨਾ ਕੁ ਜਿੰਮੇਵਾਰ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕੀ ਹਾਦਸਿਆਂ 'ਚ ਹੁੰਦੀਆਂ ਮੌਤਾਂ ਨੂੰ ਰੋਕਣ ਦੀ ਲੋੜ ਹੈ, ਜਿਸ ਲਈ ਸਾਨੂੰ ਸੜਕੀ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨਾਂ ਨੇ ਆਮ ਸ਼ਹਿਰੀਆਂ ਨੂੰ ਅਪੀਲ ਕੀਤੀ ਕਿ ਪਟਿਆਲਾ ਦਾ ਹਰੇਕ ਨਾਗਰਿਕ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਦੀ ਸੌਂਹ ਚੁੱਕੇ ਅਤੇ ਇਸ ਸੌਂਹ ਨੂੰ ਜਿੰਮੇਵਾਰੀ ਨਾਲ ਨਿਭਾਉਣ ਲਈ ''ਹੈਸ਼ਟੈਗ ਬੀਂਗ ਪਟਿਆਲਾਵੀ' ਦਾ ਸਟਿਕਰ ਪ੍ਰਾਪਤ ਕਰਕੇ ਆਪਣਾ ਸਹਿਯੋਗ ਦੇਵੇ।
ਇਥੇ ਇਹ ਦੱਸਣਾ ਬਣਦਾ ਹੈ ਕਿ ਲੋਕਾਂ ਦੇ ਸੌਂਹ ਚੁੱਕਣ ਦੇ ਨਾਲ ਪੁਲਿਸ ਦੀ ਸਹਾਇਤਾ ਦੀ ਵੀ ਲੋੜ ਹੈ ਕਿਉਂਕਿ ਸੜਕ ਦੇ ਹਾਦਸਿਆਂ ਦਾ ਵੱਡਾ ਕਾਰਨ ਟ੍ਰੈਫਿਕ ਨਿਯਿਮਾਂ ਨੂੰ ਸਖਤੀ ਨਾਲ ਲਾਗੂ ਨਾ ਕਰਨਾ ਵੀ ਹੈ ਕਿਉਂਕਿ ਜੇ ਕਰ ਟ੍ਰੈਫਿਕ ਰੂਲ ਠੀਕ ਤਰੀਕੇ ਨਾਲ ਲਾਗੂ ਕੀਤੇ ਜਾਣ ਤਾ ਹਾਦਸਿਆਂ ਤੋਂ ਹੀ ਨਹੀਂ ਬਲਕਿ ਕਈ ਤਰਾਂ ਦੇ ਬਦਅਮਲੀਆਂ ਤੋਂ ਬਚਿਆਂ ਜਾ ਸਕਦਾ ਹੈ ਜਿਸ ਤਰਾਂ ਕੇ ਚੋਰ, ਡਾਕੂ, ਖੋਹ, ਗੈਂਗਸਟਰ ,ਡਰੱਗ , ਸਮਗਲਿਗ ਅਤੇ ਹੋਰ ਕਈ ਕੰਮ ਅਕਸਰ ਵਿਹੀਕਲ ਤੋਂ ਬਗੈਰ ਨਹੀਂ ਹੁੰਦੇ ਜਦੋ ਸਾਡੀ ਪੁਲਿਸ ਪੂਰੀ ਚੈਕਿੰਗ ਨਹੀਂ ਕਰਦੀ ਤਾ ਅਕਸਰ ਅਜਿਹੇ ਲੋਕ ਇਸ ਦਾ ਫਾਇਦਾ ਉਠਾਂਦੇ ਹਨ ਤੇ ਆਪਣਾ ਕੰਮ ਕਰਦੇ ਹਨ ਨਾਲ ਇਹ ਵੀ ਹੈ ਕਿ ਪਹਿਲਾ ਤਾ ਪੁਲਿਸ ਨਫਰੀ ਪੂਰੀ ਨਹੀਂ ਹੁੰਦੀ ਜੇਕਰ ਹੁੰਦੀ ਹੈ ਤਾ ਚੈਕ ਹੁੰਦਾ ਵਿਹੀਕਲ ਕਿਸੇ ਨਾ ਕਿਸੇ ਅਫਸਰ ਦਾ ਜਾ ਅਫਸਰ ਦਾ ਸਿਫਾਰਸ਼ੀ ਹੁੰਦਾ ਹੈ ਜਾ ਵਿਹੀਕਲ ਨਾ ਚੇਕ ਕਰਨ ਦੀ ਸਿਫਾਰਸ ਆ ਜਾਂਦੀ ਹੈ ਇੱਕਲੀ ਇਹੋ ਨਹੀਂ ਟ੍ਰੈਫਿਕ ਮੁਲਾਜਮਾਂ ਦੀ ਡਿਊਟੀ ਵੀ ਅਕਸਰ ਟ੍ਰੈਫਿਕ ਤੋਂ ਹਟਾ ਕੇ ਹੋਰ ਕੰਮ ਤੇ ਲਾ ਦਿੱਤੀ ਜਾਂਦੀ ਹੈ ਜਾ ਟਰੈਫਿਕ ਪੁਲਿਸ ਵਾਲੇ ਆਪਣਾ ਚਲਾਨ ਪੂਰਤੀ ਕਰਕੇ ਪਰੇ ਹੋ ਜਾਂਦੇ ਹਨ ਨਹੀਂ ਲਾਲ ਬਤੀ ਦਾ ਸੀਗਾਰ ਬਣ ਕੇ ਖੜੇ ਹੋ ਜਾਂਦੇ ਹਨ। । ਸੋ ਸਹੀ ਟਰੈਫਿਕ ਦੀ ਚੈਕਿੰਗ ਨਾਲ ਅਸੀਂ ਇਕ ਤੀਰ ਨਾਲ ਕਈ ਨਿਸ਼ਾਨੇ ਫੂਡ ਸਕਦੇ ਹਾਂ।
ਪਟਿਆਲਾ ਫਾਊਂਡੇਸ਼ਨ ਦੇ ਚੀਫ ਫੰਕਸ਼ਨਰੀ ਰਵੀ ਐਸ ਆਹਲੂਵਾਲੀਆ ਨੇ ਦੱਸਿਆ ਕਿ ਇਹ ਸਟੀਕਰ ਪ੍ਰਾਪਤ ਕਰਨ ਲਈ ਗੂਗਲ 'ਤੇ ਸੌਂਹ ਫਾਰਮ ਭਰਨਾ ਪਵੇਗਾ ਜਿਸ ਦਾ ਲਿੰਕ ਪਟਿਆਲਾ ਫਾਊਂਡੇਸ਼ਨ ਸੜਕ ਗਰੁੱਪ ਵਿੱਚ ਸ਼ੇਅਰ ਕੀਤਾ ਗਿਆ ਹੈ। ਇਸ ਮੌਕੇ ਪਵਨ ਗੋਪਾਲ, ਰਕੇਸ਼ ਗੋਪਾਲ, ਰਕੇਸ਼ ਵਧਵਰ, ਐਸ.ਪੀ. ਚੰਦ, ਹਰਪ੍ਰੀਤ ਸੰਧੂ, ਕੋਆਰਡੀਨੇਟਰ ਹਰਦੀਪ ਕੌਰ ਅਤੇ ਰਾਵਲਦੀਪ ਸਿੰਘ ਆਦਿ ਮੌਜੂਦ ਸਨ