ਮੋਹਾਲੀ, 13 ਜਨਵਰੀ 2018: ਗੌਰਮਿੰਟ ਟੀਚਰਜ਼ ਯੂਨੀਅਨ, ਪੰਜਾਬ ਦੀ ਅਧਿਆਪਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਡੀ ਪੀ ਆਈ (ਐ.ਸਿ) ਨਾਲ ਮੋਹਾਲੀ ਵਿਖੇ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਦੀ ਅਗਵਾਈ ਵਿੱਚ ਮੀਟਿੰਗ ਹੋਈ।
ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ, ਫਿਰੋਜ਼ਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਭੁੱਟੋ ਤੇ ਪ੍ਰੈਸ ਸਕੱਤਰ ਨੀਰਜ ਯਾਦਵ ਨੇ ਕਿਹਾ ਕਿ ਜਲੰਧਰ ਜਿਲੇ ਦੇ ਆਧਿਆਪਕਾਂ ਨੂੰ ਤਨਖਾਹਾਂ ਨਾ ਮਿਲਣ ਦਾ ਯੂਨੀਅਨ ਵਲੋਂ ਕੜਾ ਨੋਟਿਸ ਲੈਂਦਿਆਂ ਤਨਖਾਹਾਂ ਤੁਰੰਤ ਜਾਰੀ ਕਰਵਾਉਣ ਦੀ ਮੰਗ ਕੀਤੀ, ਜਿਸ ਤੇ ਅਧਿਕਾਰੀ ਵਲੋਂ ਕਿਹਾ ਗਿਆ ਕਿ ਇਹ ਸਭ ਜਲੰਧਰ ਡੀਇਉ ਦਫਤਰ ਦੀ ਗਲਤੀ ਕਾਰਨ ਹੋਇਆ ਹੈ, ਜਿਸ ਸਬੰਧੀ ਉਨ੍ਹਾਂ ਨੇ ਦਫਤਰ ਨੂੰ ਤੁਰੰਤ ਇਹ ਮਸਲਾ ਹੱਲ ਕਰਨ ਲਈ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਬਾਕੀ ਜਿਲੀਆ ਤੋਂ ਵੀ ਬਜਟ ਸਬੰਧੀ ਰਿਪੋਰਟਾਂ ਮੰਗਵਾਇਆ ਜਾ ਰਹੀਆਂ ਹਨ। ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਰਾਸ਼ੀ ਤੁਰੰਤ ਜਾਰੀ ਕਰਨ ਦੀ ਮੰਗ ਤੇ ਅਧਿਕਾਰੀ ਨੇ ਦੱਸਿਆ ਕਿ ਇਹ ਰਾਸ਼ੀ ਜਿਲ੍ਹਾ ਹੈਡ ਕੁਆਟਰ ਤੇ ਭੇਜੀ ਜਾ ਚੁੱਕੀ ਹੈ,ਅਧਿਆਪਕਾਂ ਨੂੰ ਜਲੱਦ ਜਾਰੀ ਹੋ ਜਾਵੇਗੀ। ਬ੍ਰਿਜ ਕੋਰਸ ਕਰਵਾਉਣ ਦੇ ਫੈਸਲੇ ਨੂੰ ਯੂਨੀਅਨ ਵਲੋਂ ਤੱਥਾਂ ਨਾਲ ਗਲਤ ਸਾਬਤ ਕਰਨ ਤੇ ਅਧਿਕਾਰੀ ਨੇ ਯੂਨੀਅਨ ਨੂੰ ਹੀ ਐਮ ਐਚ ਆਰ ਡੀ ਲਈ ਇਸ ਸਬੰਧੀ ਕੇਸ ਬਣਾ ਕੇ ਲਿਆਉਣ ਲਈ ਕਿਹਾ। ਲੁਧਿਆਣਾ ਜਿਲੇ ਦੇ ਮੁੰਡਿਆਂ ਕਲਾਂ ਸਕੂਲ ਦੇ ਅਧਿਆਪਕਾਂ ਨੂੰ ਗਲਤ ਸ਼ਬਦਾਵਲੀ ਬੋਲਣ, ਵਿਡਿਉ ਬਣਾਉਣ ਵਾਲੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸਾਝੇ ਅਧਿਆਪਕ ਮੋਰਚੇ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਡੀਇਉ ਲੁਧਿਆਣਾ ਵਲੋਂ ਪੇਰਵੀ ਕਰਨ ਲਈ ਮੋਕੇ ਤੇ ਅਧਿਕਾਰੀ ਤੋਂ ਫੋਨ ਕਰਵਾਇਆ ਗਿਆ।ਸਕੂਲਾਂ ਵਿਚ ਸਫਾਈ ਸੇਵਕ ਦੇਣ ਦੀ ਮੰਗ ਤੇ ਅਧਿਕਾਰੀ ਵਲੋਂ ਇਸ ਸਬੰਧੀ ਸਰਕਾਰ ਨੂੰ ਲਿਖਣ ਦਾ ਵਿਸ਼ਵਾਸ ਦਿਵਾਇਆ। ਬੀ ਐਲ ਓਜ ਵਲੋਂ ਫਿਲਡ ਵਿਚ ਕੀਤੇ ਗਏ ਕੰਮ ਨੂੰ ਅੱਨਲਾਈਨ ਕਰਵਾਉਣ ਦੇ ਗਲਤ ਫਰਮਾਨਾ ਤੇ ਰੋਕ ਲਗਾਉਣ ਦੀ ਯੂਨੀਅਨ ਦੀ ਮੰਗ ਤੇ ਅਧਿਕਾਰੀ ਨੇ ਸਰਕਾਰ ਨੂੰ ਇਸ ਸਬੰਧੀ ਲਿਖਣ ਦੀ ਗੱਲ ਕਹੀ ਅਤੇ ਅਗਲੇ ਸੈਸ਼ਨ ਵਿੱਚ ਬੱਚਿਆਂ ਦੀਆਂ ਖੇਡਾਂ ਦਾ ਖਰਚਾ ਵਿਭਾਗ ਵਲੋਂ ਕੀਤੇ ਜਾਣ ਦੀ ਗੱਲ ਵੀ ਕਹੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਦੀਪ ਟੰਡਨ, ਗੌਰਵ ਮੁੰਜਾਲ, ਸੰਜੀਵ ਟੰਡਨ ਨੇ ਕਿਹਾ ਕਿ 25% ਸਿੱਧੀ ਪ੍ਰਮੋਸ਼ਨਾ ਦੇ ਕੇਸ ਜਲੱਦ ਮੰਗੇ ਜਾ ਰਹੇ ਹਨ, ਜਿਨ੍ਹਾਂ ਵਿਚ 55 ਬੀਪੀਇਉ ਦੇ ਕੇਸ ਹਨ। ਯੂਨੀਅਨ ਵਲੋਂ ਜੀਪੀਐਫ ਨਾ ਮੋੜਨਯੋਗ ਕੇਸ ਡੀਡੀਉਜ ਪੱਧਰ ਤੇ ਕਰਨ ਦੀ ਮੰਗ, 01/10/11 ਤੋਂ ਅੱਪਸਣ ਬਦਲਣ ਅਤੇ ਉਚੇਰੀ ਸਿੱਖਿਆ ਵਾਲੇ ਆਧਿਆਪਕਾਂ ਨੂੰ 2-3 ਤਰੱਕੀ ਦਾ ਲਾਭ ਦੇਣ ਦੀ ਯੂਨੀਅਨ ਦੀ ਮੰਗ, ਏ ਸੀ ਆਰ ਪ੍ਰਫਾਰਮੇ ਨੂੰ ਘੋਖਣ ਦੀ ਮੰਗ ਤੇ ਅਧਿਕਾਰੀ ਵਲੋਂ ਹਾ ਪੱਖੀ ਹੁੰਗਾਰਾ ਮਿਲਿਆ। ਇਸ ਦੇ ਨਾਲ ਹੀ ਵੱਖ ਵੱਖ ਸਕੀਮਾਂ ਅਤੇ ਸੁਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਅਤੇ ਦਫਤਰੀ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਤੇ ਅਧਿਕਾਰੀ ਨੇ ਇਸ ਦਿਸ਼ਾ ਵੱਲ ਕਰਵਾਈ ਸਿੱਖਿਆ ਸਕੱਤਰ ਪੱਧਰ ਤੇ ਚੱਲਦੀ ਹੋਣ ਦੀ ਗੱਲ ਕਹੀ। ਇਸ ਮੀਟਿੰਗ ਵਿੱਚ ਯੂਨੀਅਨ ਦੇ ਉਚ ਪੱਧਰੀ ਵਫ਼ਦ ਵਿਚ ਪ੍ਰਿ. ਅਮਨਦੀਪ ਸ਼ਰਮਾ, ਗਣੇਸ਼ ਭਗਤ, ਸੁਖਵਿੰਦਰਜੀਤ ਸਿੰਘ, ਰਜਿੰਦਰ ਰਾਜਨ, ਸੋਹਣ ਸਿੰਘ, ਮੋਹਣ ਲਾਲ, ਬਲਜੀਤ ਸਿੰਘ, ਸੰਦੀਪ ਕੁਮਾਰ, ਅਮਿਤ ਕੁਮਾਰ, ਹਰਪਾਲ ਸਿੰਘ , ਭੁਪਿੰਦਰ ਸਿੰਘ, ਰਾਜ ਸਿੰਘ ਆਦਿ ਹਾਜਰ ਸਨ।