ਸ਼ਹੀਦ ਊਧਮ ਸਿੰਘ ਸਕੂਲ ਵਿੱਚ ਲੋਹੜੀ ਮਨਾਏ ਜਾਣ ਦੇ ਦ੍ਰਿਸ਼ ।
ਗੁਰੂ ਹਰਸਹਾਏ / ਫਿਰੋਜ਼ਪੁਰ 13 ਜਨਵਰੀ 2018: ਲੋਹੜੀ ਦੇ ਪਵਿੱਤਰ ਤਿਉਹਾਰ ਸਬੰਧੀ ਸ਼ਹੀਦ ਊਧਮ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਗੋਲੂ ਕਾ ਮੋੜ, ਗੁਰੂ ਹਰਸਹਾਏ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿਦਿਆਰਥੀਆਂ ਨੇ ਗਿੱਧਾ, ਭੰਗੜਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਕੂਲ ਵਿਦਿਆਰਥਣ ਕੁਮਾਰੀ ਮਨਪ੍ਰੀਤ ਅਤੇ ਖਿੰਦਰ ਕੌਰ ਨੇ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਜੀਵਨੀ ਤੇ ਚਾਨਣਾ ਪਾਇਆ। ਇਸ ਮੌਕੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੁੱਲਾ ਭੱਟੀ ਗਰੀਬ ਲੋਕਾਂ ਦੀ ਸਹਾਇਤਾ ਕਰਦਾ ਸੀ। ਕਿਸ ਪ੍ਰਕਾਰ ਕਮਜੋਰ ਲੋਕਾਂ ਦੀਆਂ ਧੀਆਂ ਦੀਆਂ ਡੋਲੀਆਂ ਤੋਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਬੱਚਿਆਂ ਨੇ ਦੁੱਲਾ ਭੱਟੀ ਦੀ ਵਾਰ ਵੀ ਗਾਈ। ਇਸ ਮੌਕੇ ਲੋਹੜੀ ਬਾਲ ਕੇ ਮੂੰਗਫਲੀ ਰਿਓੜੀਆਂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਇਤਿਹਾਸਕ ਮਾਘੀ ਮੇਲੇ ਦਾ ਇਤਿਹਾਸ ਵੀ ਵਿਦਿਆਰਥੀਆਂ ਨੇ ਦੱਸਿਆ ।