ਦਸੂਹਾ, 13 ਜਨਵਰੀ 2018: ਦਸੂਹਾ ਦੇ ਮੁਹੱਲਾ ਕੈਥਾਂ ਦੇ ਵਾਸੀ ਸਬਜੀ ਮੰਡੀ ਦੇ ਆੜਤੀ ਜਸਵੀਰ ਸਿੰਘ ਬੱਬਾ ਚਾਵਲਾ ਵੱਲੋਂ ਇੱਕ ਫਰੀਜਰ (ਡੈਡ ਬਾਡੀ) ਰੱਖਣ ਵਾਲੀ ਮਸ਼ੀਨ ਆਪਣੇ ਪਿਤਾ ਸਵ. ਸੁਰਿੰਦਰ ਸਿੰਘ ਚਾਵਲਾ ਅਤੇ ਸਵ. ਮਾਤਾ ਸਤਨਾਮ ਕੌਰ ਚਾਵਲਾ ਦੀ ਨਿੱਘੀ ਯਾਦ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਨੂੰ ਭੇਂਟ ਕੀਤੀ ਗਈ । ਇਸ ਨੂੰ ਲੋਕ ਅਰਪਿਤ ਉੱਘੇ ਸਮਾਜ ਸੇਵੀ ਗੁਰਜੀਤ ਸਿੰਘ ਮਿੱਠੀ ਗਿੱਲ ਨੇ ਕੀਤਾ ਅਤੇ ਕਿਹਾ ਕਿ ਇਹ ਮਸ਼ੀਨ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸੁਸਾਇਟੀ ਦੇ ਦਫ਼ਤਰ ਨੇੜੇ ਬਲੱਗਣ ਚੌਕ ਦਸੂਹਾ ਤੋਂ ,ਆਪਣੇ ਘਰ ਵੀ ਲਿਜਾ ਕੇ ਜਰੂਰਤਮੰਦਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਮੌਕੇ ਹਾਜ਼ਿਰ ਬੱਬਾ ਚਾਵਲਾ ਅਤੇ ਉਹਨਾਂ ਦੇ ਸਪੁੱਤਰ ਗੁਰਨਗਰ ਸਿੰਘ ਚਾਵਲਾ ਨੂੰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਦੇ ਮੈਂਬਰਾਂ ਵੱਲੋਂ ਸਿਰੋਪੇ ਦੀ ਬਖਸ਼ਿਸ਼ ਕਰਕੇ ਨਿਵਾਜਿਆ ਗਿਆ । ਜਸਵੀਰ ਸਿੰਘ ਬੱਬਾ ਚਾਵਲਾ ਅਤੇ ਉਹਨਾਂ ਦੇ ਪਰਿਵਾਰ ਦੀ ਦੇ ਇਸ ਉਦਮ ਦੀ ਹਰ ਪਾਸੇ ਪ੍ਰਸੰਸਾ ਹੋ ਰਹੀ ਹੈ । ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਦਾਰ ਸਿੰਘ ਕਾਲਾ,ਜਗਦੀਸ਼ ਸਿੰਘ ਸੋਈ , ਚੈਅਰਮੈਨ ਗੁਰਦੀਪ ਸਿੰਘ ਵਾਹਦ, ਲੈਕ ਅਮਰਜੀਤ ਸਿੰਘ, ਚਰਨਜੀਤ ਸਿੰਘ ਸੰਧੂ, ਸਤਪਾਲ ਸਿੰਘ ਪੰਮਾ, ਬਲਜੀਤ ਸਿੰਘ, ,ਸਲੱਖਣ ਸਿੰਘ ਜੰਡੌਰ , ਪਵਨਜੋਤ ਸਿੰਘ ਸੰਧੂ , ਰਣਜੀਤ ਸਿੰਘ ਰਾਣਾ ,ਦਲਜੀਤ ਸਿੰਘ ਰਾਣਾ, ਜਗਦੇਵ ਸਿੰਘ , ਸਤਪਾਲ ਸਿੰਘ ਬਿਟੂ ਆਦਿ ਹਾਜ਼ਿਰ ਸਨ ।